ਸ.ਬਲਵੰਤ ਸਿੰਘ ਖੇੜਾ ਨੂੰ ਕ੍ਰਾਂਤੀਕਾਰੀ ਅਤੇ ਯੁੱਗ ਪਲਾਟਾਊ ਆਗੂ ਦੇ ਖਿਤਾਬ ਨਾਲ ਨਿਵਾਜਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਗੌਰਮੈਂਟ ਪ੍ਰਾਈਮਰੀ ਟੀਚਰ ਐਸੋਸੀਏਸ਼ਨ ਦੇ ਰਿਟਾਇਰਡ ਸੀਨੀਅਰ ਆਗੂਆਂ ਤੇ ਪੰਜਾਬ ਗੌਰਮੈਂਟ ਦੇ ਪੈਨਸ਼ਨਰ ਜਥੇਬੰਦੀ ਦੇ ਆਗੂਆਂ ਦੀ ਹਰ ਤਿੰਨ ਮਹੀਨੇ ਬਾਅਦ ਹੋਣ ਵਾਲੀ ਇੱਕ ਵਿਸੇਸ਼ ਮੀਟਿੰਗ ਸਵਰਗੀ ਸਰਦਾਰ ਬਲਵੰਤ ਸਿੰਘ ਖੇੜਾ ਦੇ ਫਗਵਾੜਾ ਰੋਡ ਹੁਸ਼ਿਆਰਪੁਰ ਸਥਿਤ ਗ੍ਰਹਿ ਵਿਖੇ ਬਲਦੇਵ ਕਿਸ਼ਨ ਮੋਦਗਿਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਰਦਾਰ ਓਮ ਸਿੰਘ ਸਟਿਆਣਾ, ਮਹਿੰਦਰ ਸਿੰਘ ਹੀਰ, ਬਲਵੀਰ ਸਿੰਘ ਇਬਰਾਹਿਮਪੁਰ, ਗਿਆਨ ਚੰਦ ਨਈਅਰ ਫਗਵਾੜਾ, ਭਾਗ ਸਿੰਘ ਫਗਵਾੜਾ, ਗੁਰਚਰਨ ਸਿੰਘ, ਮੇਲਾ ਸਿੰਘ, ਦਰਸ਼ਨ ਸਿੰਘ ਬਰਾੜ ਮੋਗਾ, ਮਨਜੀਤ ਸਿੰਘ ਵਿਰਕ ਅੰਮ੍ਰਿਤਸਰ, ਕਰਮਰਾਜ ਗਿੱਲ ਅੰਮ੍ਰਿਤਸਰ, ਜਗਦੀਸ਼ ਸ਼ਰਮਾ ਹਰਿਆਣਾ, ਅਜੀਤ ਸਿੰਘ ਮੰਡ ਜਲੰਧਰ, ਜਗਦੀਪ ਸਿੰਘ ਖੇੜਾ ਸਪੁੱਤਰ ਸਰਦਾਰ ਬਲਵੰਤ ਸਿੰਘ ਖੇੜਾ, ਓਪਿੰਦਰਜੀਤ ਸਿੰਘ ਖੇੜਾ ਪੋਤਰਾ, ਅਮਰਿੰਦਰਪਾਲ ਕੌਰ ਨੂੰਹ, ਸਰਵਣ ਰਾਮ ਰਿਟਾਇਰਡ ਬੀਪੀਈਓ, ਜੈ ਦੇਵ ਸ਼ਰਮਾ, ਧਰਮਪਾਲ, ਮਹਿੰਦਰਪਾਲ, ਨਰਿੰਦਰਪਾਲ, ਸੁਖਵੀਰ ਸਿੰਘ ਸਪੁੱਤਰ ਹੀਰ, ਹਰੀ ਸਿੰਘ ਮੁਰਾਦਪੁਰ ਤੋਂ ਬਿਨ੍ਹਾਂ ਕਈ ਹੋਰ ਆਗੂ ਵੀ ਸ਼ਾਮਿਲ ਹੋਏ। ਸਰਦਾਰ ਖੇੜਾ ਜੀ ਦੇ ਗ੍ਰਹਿ ਵਿਖੇ ਪਹੁੰਚਣ ਤੇ ਸਮੂਹ ਆਗੂਆਂ ਨੇ ਬਲਦੇਵ ਕਿਸ਼ਨ ਮੋਦਗਿਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਸਨਮਾਨਿਤ ਕੀਤਾ ਅਤੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਮੂਹ ਆਗੂਆਂ ਨੇ ਸਵਰਗੀ ਸਰਦਾਰ ਬਲਵੰਤ ਸਿੰਘ ਖੇੜਾ ਦੀ ਫੋਟੋ ਨੂੰ ਸਿਜਦਾ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਉਹਨਾਂ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਸਰਦਾਰ ਖੇੜਾ ਨੂੰ ਅੰਤਰਰਾਸ਼ਟਰੀ ਰਾਸ਼ਟਰੀ ਪੱਧਰ ਤੇ ਕ੍ਰਾਂਤੀਕਾਰੀ ਇਨਕਲਾਬੀ ਦੂਰਅੰਦੇਸ਼ੀ ਰੱਖਣ ਵਾਲੇ ਸੂਝਵਾਨ ਆਗੂ ਯੁਗ ਪਲਟਾਊ ਸਮਾਜਵਾਦੀ ਨੇਤਾ ਹੋਣ ਦਾ ਖਿਤਾਬ ਦਿੱਤਾ ਅਤੇ ਉਨਾਂ ਵੱਲੋਂ ਅਧਿਆਪਕ ਮੁਲਾਜ਼ਮ ਵਰਗ ਅਤੇ ਬਾਕੀ ਸਮੁੱਚੇ ਸਮਾਜ ਲਈ ਕੀਤੇ ਸੰਘਰਸ਼ ਨੂੰ ਯਾਦ ਕੀਤਾ। ਮੀਟਿੰਗ ਵਿੱਚ ਸਰਦਾਰ ਖੇੜਾ ਜੀ ਦੇ ਬਹੁਤ ਹੀ ਨੇੜਲੇ ਸੰਘਰਸ਼ੀ ਆਗੂ ਸਵਰਗਵਾਸੀ ਪਿਆਰਾ ਸਿੰਘ ਢਿੱਲੋ ਦੇ ਸੰਘਰਸ਼ਾਂ ਨੂੰ ਯਾਦ ਕੀਤਾ।
ਇਸ ਸਮੇਂ ਖੇੜਾ ਦੇ ਪਰਿਵਾਰ ਵਲੋਂ ਲਿਖੀ ਗਈ ਕਿਤਾਬ “ਸਮਿਆਂ ਦੇ ਸਨਮੁੱਖ” ਸਾਰੇ ਸਾਥੀਆਂ ਨੂੰ ਭੇਂਟ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕੀਤੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮਿਆਂ ਤੇ ਮੀਟਿੰਗਾਂ ਰੱਖ ਕੇ ਜਥੇਬੰਦੀ ਦੇ ਆਗੂਆਂ ਨਾਲ ਮੰਗਾਂ ਪ੍ਰਤੀ ਮੀਟਿੰਗਾਂ ਨਾ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਇਸ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸਮੁੱਚੇ ਮੁਲਾਜ਼ਮ-ਪੈਨਸ਼ਨਰ ਅਤੇ ਸਮਾਜ ਨੂੰ ਧੋਖਾ ਦੇਣ ਦਾ ਦੋਸ਼ ਲਾਇਆ । ਮੀਟਿੰਗ ਵਿੱਚ ਸਰਕਾਰ ਨੂੰ ਇਹਨਾਂ ਵਰਗਾਂ ਦੀਆਂ ਮੰਗਾਂ ਮੰਨੇ ਜਾਣ ਦੀ ਜ਼ੋਰਦਾਰ ਮੰਗ ਕੀਤੀ। ਸ਼੍ਰੀ ਮੋਦਗਿਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਨੇ ਮੁਲਾਜ਼ਮ ਪੈਨਸ਼ਨਰ ਫਰੰਟ ਵੱਲੋਂ ਜੋ ਵੀ ਸੰਘਰਸ਼ ਉਲੀਕਿਆ ਗਿਆ ਹੈ ਉਸ ਵਿੱਚ ਵੱਧ ਚੜ ਕੇ ਭਾਗ ਲਿਆ ਹੈ ਅਤੇ ਅੱਗੇ ਵੀ ਸੰਘਰਸ਼ ਵਿੱਚ ਪੂਰਾ ਸਾਥ ਦਿੱਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਵਿੱਚ ਇੱਕ ਸਾਲਾ ਯੋਗਾ ਡਿਪਲੋਮਾ ਕੋਰਸ ਹੋਇਆ ਸ਼ੁਰੂ
Next articleਮੇਹਟੀਆਣਾ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਲਾਜ ਸਬੰਧੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ