ਰੂਸ ਮਨੁੱਖੀ ਅਧਿਕਾਰ ਕੌਂਸਲ ਵਿੱਚੋਂ ਮੁਅੱਤਲ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਆਮ ਸਭਾ ਨੇ ਰੂਸੀ ਫੌਜੀਆਂ ਵੱਲੋਂ ਯੂਕਰੇਨ ’ਚ ਕੀਤੀ ਗਈ ਭਿਆਨਕ ਹਿੰਸਾ ਦੇ ਦੋਸ਼ ਹੇਠ ਅੱਜ ਆਲਮੀ ਸੰਗਠਨ ਦੀ ਮੋਹਰੀ ਮਨੁੱਖੀ ਹੱਕਾਂ ਬਾਰੇ ਸੰਸਥਾ ’ਚੋਂ ਰੂਸ ਨੂੰ ਮੁਅੱਤਲ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਆਮ ਸਭਾ ’ਚ ਅੱਜ ਰੂਸ ਨੂੰ ਮੁਅੱਤਲ ਕਰਨ ਦੇ ਮਤੇ ’ਤੇ ਹੋਈ ਵੋਟਿੰਗ ਦੌਰਾਨ ਕੁੱਲ 193 ਮੈਂਬਰ ਮੁਲਕਾਂ ’ਚੋਂ 93 ਨੇ ਰੂਸ ਖ਼ਿਲਾਫ਼ ਅਤੇ 24 ਨੇ ਵਿਰੋਧ ਵਿੱਚ ਵੋਟ ਪਾਈ। ਭਾਰਤ ਹਾਲਾਂਕਿ ਇਸ ਵੋਟਿੰਗ ਪ੍ਰਕਿਰਿਆ ਦੌਰਾਨ ਗ਼ੈਰ ਹਾਜ਼ਰ ਰਿਹਾ। ਕੁੱਲ 58 ਮੁਲਕਾਂ ਨੇ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਨਹੀਂ ਲਿਆ।

ਅੱਜ ਦੇ ਮਤੇ ’ਤੇ ਹਾਲਾਂਕਿ ਹੋਈ ਵੋਟਿੰਗ ਯੂਐੱਨਜੀਏ ਵੱਲੋਂ ਇਸ ਤੋਂ ਪਹਿਲਾਂ ਪਾਏ ਗਏ ਦੋ ਮਤਿਆਂ ਲਈ ਹੋਈ ਵੋਟਿੰਗ ਤੋਂ ਕਾਫੀ ਘੱਟ ਰਹੀ ਹੈ। ਯੂਕਰੇਨ ’ਚ ਜੰਗਬੰਦੀ, ਰੂਸੀ ਫੌਜਾਂ ਪਿੱਛੇ ਹਟਾਉਣ ਅਤੇ ਆਮ ਲੋਕਾਂ ਦੀ ਰਾਖੀ ਸਬੰਧੀ ਮਤਿਆਂ ਦੇ ਹੱਕ ਵਿੱਚ 140 ਮੁਲਕਾਂ ਨੇ ਵੋਟ ਪਾਈ ਸੀ। ਰੂਸ ਦੂਜਾ ਮੁਲਕ ਹੈ ਜਿਸ ਨੂੰ ਮਨੁੱਖੀ ਹੱਕਾਂ ਬਾਰੇ ਕੌਂਸਲ ’ਚੋਂ ਹਟਾਇਆ ਗਿਆ ਹੈ। ਇਸ ਤੋਂ ਪਹਿਲਾਂ 2011 ਵਿੱਚ ਲਿਬੀਆ ਨੂੰ ਇਸ ਸੰਸਥਾ ਦੀ ਮੈਂਬਰਸ਼ਿਪ ਤੋਂ ਹਟਾਇਆ ਗਿਆ ਸੀ ਜਦੋਂ ਇਸ ਉੱਤਰੀ ਅਫਰੀਕੀ ਮੁਲਕ ’ਚ ਇਸ ਦੇ ਆਗੂ ਮੁਆਮਰ ਗੱਦਾਫੀ ਵੱਲੋਂ ਗੜਬੜੀ ਕੀਤੀ ਗਈ ਸੀ।

ਅਮਰੀਕੀ ਅੰਬੈਸਡਰ ਲਿੰਡਾ ਥੌਮਸ-ਗਾਰਫੀਲਡ ਨੇ ਯੂਕਰੇਨ ਦੇ ਸ਼ਹਿਰ ਬੁੂਚਾ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਮਾਰੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਰੂਸ ਨੂੰ ਮਨੁੱਖੀ ਅਧਿਕਾਰ ਕੌਂਸਲ ’ਚੋਂ ਮੁਅੱਤਲ ਕੀਤੇ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਦੂਜੇ ਪਾਸੇ ਰੂਸ ਨੂੰ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ’ਚੋਂ ਮੁਅੱਤਲ ਕਰਨ ਲਈ ਹੋਈ ਵੋਟਿੰਗ ਦੌਰਾਨ ਭਾਰਤ ਨੇ ਖੁਦ ਨੂੰ ਦੂਰ ਰੱਖਿਆ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਇਹ ਅੱਠਵਾਂ ਮੌਕਾ ਹੈ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਰੂਸ ਖ਼ਿਲਾਫ਼ ਪਾਏ ਗਏ ਮਤਿਆਂ ’ਤੇ ਵੋਟਿੰਗ ’ਚੋਂ ਖੁਦ ਨੂੰ ਦੂਰ ਰੱਖਿਆ ਹੈ। ਜ਼ਿਕਰਯੋਗ ਹੈ ਕਿ ਰੂਸ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਹੈ ਤੇ ਇਹ ਪਹਿਲੀ ਵਾਰ ਹੈ ਜਦੋਂ ਇਸ ਸੰਸਥਾ ਦੇ ਕਿਸੇ ਸਥਾਈ ਮੈਂਬਰ ਦੀ ਮੈਂਬਰਸ਼ਿਪ ਖਤਮ ਕੀਤੀ ਗਈ ਹੋਵੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕ ਨਵੇਂ ਯੁੱਗ ਦਾ ਆਗਾਜ਼: ਸ਼ਾਹਬਾਜ਼ ਸ਼ਰੀਫ਼
Next articleਭਾਰਤ ਅਮਨ, ਵਾਰਤਾ ਤੇ ਜਮਹੂਰੀਅਤ ਦੇ ਹੱਕ ਵਿੱਚ: ਤ੍ਰਿਮੂਰਤੀ