ਮਾਸਕੋ, (ਸਮਾਜ ਵੀਕਲੀ) : ਕਜ਼ਾਖ਼ਸਤਾਨ ਦੇ ਰਾਸ਼ਟਰਪਤੀ ਕਾਸਿਮ ਜੋਮਾਰਤ ਤੋਕਾਯੇਵ ਨੇ ਕਿਹਾ ਹੈ ਕਿ ਰੂਸ ਦੀ ਅਗਵਾਈ ਵਾਲਾ ਸੁਰੱਖਿਆ ਗੱਠਜੋੜ ਆਪਣਾ ਮਿਸ਼ਨ ਮੁਕੰਮਲ ਕਰਨ ਬਾਅਦ ਦੋ ਦਿਨਾਂ ’ਚ ਮੁਲਕ ’ਚੋਂ ਆਪਣੇ ਫ਼ੌਜੀਆਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦੇਵੇਗਾ। ਪਿਛਲੇ ਹਫ਼ਤੇ ਕਜ਼ਾਖ਼ਸਤਾਨ ਵਿੱਚ ਸਾਂਝੀ ਸੁਰੱਖਿਆ ਸੰਧੀ ਸੰਗਠਨ (ਸੀਐੱਸਟੀਓ) ਵੱਲੋਂ ਵੱਡੀ ਗਿਣਤੀ ’ਚ ਰੂਸੀ ਫ਼ੌਜੀ ਤਾਇਨਾਤ ਕੀਤੇ ਗਏ ਸਨ। ਸਾਂਝੀ ਸੁਰੱਖਿਆ ਸੰਧੀ ਸੰਗਠਨ ਉਨ੍ਹਾਂ ਛੇ ਮੁਲਕਾਂ ਦਾ ਸਮੂਹ ਹੈ ਜੋ ਕਦੇ ਸਾਬਕਾ ਸੋਵੀਅਤ ਸੰਘ ਦਾ ਹਿੱਸਾ ਹੁੰਦੇ ਸਨ। ਕਜ਼ਾਖ਼ਸਤਾਨ ਆਜ਼ਾਦੀ ਦੇ 30 ਸਾਲਾਂ ਬਾਅਦ ਵੱਡੇ ਪੈਮਾਨੇ ’ਤੇ ਹੋ ਰਹੇ ਜਨਤਕ ਮੁਜ਼ਾਹਰਿਆਂ ਦੇ ਸਭ ਤੋਂ ਮਾੜੇ ਦੌਰ ’ਚੋਂ ਲੰਘ ਰਿਹਾ ਹੈ।
ਮੁਲਕ ਵਿੱਚ ਅਸ਼ਾਂਤੀ ਦੇ ਮੱਦੇਨਜ਼ਰ ਰਾਸ਼ਟਰਪਤੀ ਦੀ ਬੇਨਤੀ ’ਤੇ ਕਜ਼ਾਖ਼ਸਤਾਨ ਵਿੱਚ ਇਨ੍ਹਾਂ ਰੂਸੀ ਫ਼ੌਜਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਜ਼ਾਖ਼ਸਤਾਨ ਵਿੱਚ ਤਾਜ਼ਾ ਮੁਜ਼ਾਹਰਿਆਂ ਦੀ ਸ਼ੁਰੂਆਤ 2 ਜੂਨ ਨੂੁੰ ਤੇਲ ਕੀਮਤਾਂ ਵਿੱਚ ਭਾਰੀ ਵਾਧੇ ਮਗਰੋਂ ਸ਼ੁਰੂ ਹੋਈ ਜੋ ਪੂਰੇ ਮੁਲਕ ਵਿੱਚ ਫੈਲ ਗਏ। ਰਾਸ਼ਟਰਪਤੀ ਤੋਕਾਯੇਵ ਨੇ ਇਨ੍ਹਾਂ ਮੁਜ਼ਾਹਰਿਆਂ ਲਈ ਵਿਦੇਸ਼ੀ ਸਮਰਥਨ ਵਾਲੇ ਅਤਿਵਾਦੀਆਂ ਨੂੰ ਜ਼ਿੰਮੇਵਾਰ ਦੱਸਿਆ ਸੀ। ਉਨ੍ਹਾਂ ਸੀਐੱਸਟੀਓ ਤੋਂ ਮਦਦ ਮੰਗਣ ਦੀ ਉਨ੍ਹਾਂ ਦੀ ਬੇਨਤੀ ਨੂੰ ਪੂਰੀ ਤਰ੍ਹਾਂ ਸਹੀ ਦੱਸਿਆ ਸੀ। ਕਜ਼ਾਖ਼ਸਤਾਨ ਦੇ ਗ੍ਰਹਿ ਮੰਤਰਾਲੇ ਨੇ ਅੱਜ ਦੱਸਿਆ ਕਿ ਮੁਲਕ ਭਰ ’ਚੋਂ ਹੁਣ ਤੱਕ 9,990 ਲੋਕਾਂ ਨੂੰ ਹਿਰਾਸਤ ’ਚ ਲਿਆ ਜਾ ਚੁੱਕਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly