ਰੂਸ ਨੇ ਹੋਰ ਮੁਲਕਾਂ ਨਾਲ ਹਵਾਈ ਖੇਤਰ ਬੰਦ ਕੀਤੇ

ਮਾਸਕੋ (ਸਮਾਜ ਵੀਕਲੀ):  ਰੂਸ ਨੇ ਲਿਥੁਆਨੀਆ, ਲਾਤਵੀਆ, ਐਸਟੋਨੀਆ ਅਤੇ ਸਲੋਵੇਨੀਆ ਤੋਂ ਆਉਣ ਵਾਲੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਚਾਰੋਂ ਮੁਲਕਾਂ ਨੇ ਪਹਿਲਾਂ ਰੂਸੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ ਜਿਸ ਦੇ ਜਵਾਬ ’ਚ ਰੂਸ ਨੇ ਹੁਣ ਕਾਰਵਾਈ ਕੀਤੀ ਹੈ। ਸ਼ਨਿਚਰਵਾਰ ਨੂੰ ਰੂਸ ਨੇ ਰੋਮਾਨੀਆ, ਬੁਲਗਾਰੀਆ, ਪੋਲੈਂਡ ਅਤੇ ਚੈੱਕ ਰਿਪਬਲਿਕ ਦੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ। ਕੈਨੇਡਾ, ਇੰਗਲੈਂਡ, ਜਾਪਾਨ ਅਤੇ ਹੋਰ ਮੁਲਕਾਂ ਨੇ ਵੀ ਰੂਸੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸੀ ਫ਼ੌਜ ਨਾਲ ਲੜਨ ਲਈ ਵਿਦੇਸ਼ ਤੋਂ ਪਰਤ ਰਹੇ ਨੇ ਯੂਕਰੇਨੀ
Next articleਯੂਕਰੇਨ ਵੱਲੋਂ ਰੂਸ ਖ਼ਿਲਾਫ ਕੌਮਾਂਤਰੀ ਨਿਆਂ ਅਦਾਲਤ ’ਚ ਕੇਸ