ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸਥਿਤ ਨਿੱਜੀ ਸਕੂਲ ਪੰਜਾਬ ਚਿੰਤਨ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪਹੁੰਚਾ ਰਹੇ ਹਨ ਆਸਮਾਨੀ

ਬਸੀਆ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਇਹ ਸਿੱਟਾ ਗੁਰੂ ਨਾਨਕ ਪਬਲਿਕ  ਸੀਨੀਅਰ ਸਕੈਡੰਰੀ ਸਕੂਲ ਬੱਸੀਆਂ ‘ਚ ਕਰਵਾਏ ਪੰਜਵੇਂ ਸਮਾਗਮ ‘ਚੋਂ ਨਿਕਲਿਆ ਜਿੱਥੇ ਇੱਕ ਪਾਸੇ ਕਾਰਪੋਰੇਟ ਘਰਾਨਿਆਂ ਵੱਲੋਂ ਸਥਾਪਿਤ ਅਤੇ ਕੇਂਦਰੀ ਸਿੱਖਿਆ ਬੋਰਡਾਂ ਨਾਲ ਸੰਬੰਧਿਤ ਸਕੂਲਾਂ ਵਿੱਚ ਪੰਜਾਬੀ ਨੂੰ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ ਉੱਥੇ ਦੂਜੇ ਪਾਸੇ ਸਧਾਰਨ ਵਿਅਕਤੀਆਂ ਵੱਲੋਂ ਆਪਣੇ ਸੀਮਿਤ ਸਾਧਨਾ ਨਾਲ ਸਥਾਪਤ ਅਜਿਹੇ ਸਕੂਲ ਵੀ ਨਜ਼ਰ ਆਉਂਦੇ ਹਨ ਜਿੱਥੇ ਪੰਜਾਬ ਚਿੰਤਨ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵਿਕਸਿਤ ਕਰਨ ਲਈ ਸਿਰ ਤੋੜ ਯਤਨ ਹੋ ਰਹੇ ਹਨ।
ਲੁਧਿਆਣਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਬਸੀਆਂ ਵਿੱਚ ਸਥਿਤ ਇਹੋ ਜਿਹਾ ਇੱਕ ਸਕੂਲ ਹੈ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ। ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਹੋਣ ਕਾਰਨ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਪੰਜਾਬੀ ਲਾਜਮੀ ਵਿਸ਼ੇ ਦੇ ਤੌਰ ਤੇ ਪੜਾਈ ਜਾਂਦੀ ਹੈ। ਸਿੱਖਿਆ ਦਾ ਮਾਧਿਅਮ ਪੰਜਾਬੀ ਵੀ ਹੈ ਅਤੇ ਅੰਗਰੇਜ਼ੀ ਵੀ।
ਸਕੂਲ ਵਿੱਚ ਹਰ ਮਹੀਨੇ Quiz ਮੁਕਾਬਲੇ ਕਰਵਾਏ ਜਾਂਦੇ ਹਨ। ਮੁਕਾਬਲਿਆਂ ਵਿੱਚ ਲੁਪਤ ਹੋ ਰਹੇ ਠੇਠ ਪੰਜਾਬੀ ਸ਼ਬਦਾਂ, ਪੁਰਾਣੇ ਖੇਤੀ ਉਜਾਰਾਂ ਅਤੇ ਖਾਲਸਾਈ ਸ਼ਬਦਾਂ ਆਦਿ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਂਦੇ ਹਨ। ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਵਿਦਿਆਰਥੀਆਂ ਨੂੰ ਕਵੀਸ਼ਰੀਆਂ, ਵਾਰਾਂ ਗਾਉਣੀਆਂ, ਅਤੇ ਅਧਿਆਤਮ ਨਾਲ ਜੋੜਨ ਲਈ ਕੀਰਤਨ ਕਰਨੇ ਸਿਖਾਏ ਜਾਂਦੇ ਹਨ।
 ਇਹ ਸਭ ਅੱਖੀਂ ਦੇਖਣ ਦੇ ਉਦੇਸ਼ ਨਾਲ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਪੰਜਵਾਂ ਸਮਾਗਮ 22 ਨਵੰਬਰ,  ਨੂੰ ਇਸੇ ਸਕੂਲ ਵਿੱਚ ਰੱਖਿਆ ਗਿਆ।
ਜੋ ਸੁਣਿਆ ਸੀ ਉਸ ਤੋਂ ਕਿਤੇ ਵੱਧ ਅੱਖੀਂ ਦੇਖਿਆ।
——-
 ਸਕੂਲ ਦੇ ਪੰਜਾਬੀ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਵਿਚ ਪਹਿਲੇ ਨੰਬਰ ਤੇ ਆਉਣ ਵਾਲੇ ਛੇ ਵਿਦਿਆਰਥੀਆਂ   (ਹਰਨੂਰ ਕੌਰ,
 ਹਰਮਨ ਕੌਰ ਹਠੂਰ,
ਪੰਕਜ ਕੁਮਾਰ, ਗੁਰਬੀਰ ਕੌਰ, ਜਸਪ੍ਰੀਤ ਕੌਰ ਅਤੇ ਹਰਪਲਖੁਸ਼ ਨੂਰ ਕੌਰ) ਨੂੰ ਭਾਈਚਾਰੇ ਵੱਲੋਂ ਉੱਤਮ ਪੁਸਤਕਾਂ, ਪੈਂਤੀ ਅੱਖਰੀ ਫ਼ੱਟੀਆਂ ਅਤੇ ਪ੍ਰਮਾਣ-ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।
 ‘ ਨੌਜਵਾਨਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਦੀ ਰੂਚੀ ਕਿਵੇਂ ਪੈਦਾ ਕੀਤੀ ਜਾਵੇ ?’ ਇਸ ਵਿਸ਼ੇ ਤੇ ਸੰਖੇਪ ਵਿਚਾਰ ਵਟਾਂਦਰੇ ਵਿੱਚ ਮਿੱਤਰ ਸੈਨ ਮੀਤ, ਅਮਰੀਕ ਸਿੰਘ ਤਲਵੰਡੀ ਅਤੇ ਬਲਵੀਰ ਕੌਰ ਰਾਏਕੋਟੀ ਨੇ ਆਪਣੇ ਆਪਣੇ ਵਿਚਾਰ ਰੱਖੇ।
ਭਾਈਚਾਰੇ ਦੇ ਸੰਚਾਲਕ ਮੂਲ ਚੰਦ ਸ਼ਰਮਾ ਅਤੇ ਜਸਵਿੰਦਰ ਸਿੰਘ ਛਿੰਦਾ ਨੇ ਦੂਰੋਂ ਆ ਕੇ ਹਾਜ਼ਰੀ ਲਗਵਾਈ।
ਬਲਵੀਰ ਕੌਰ ਰਾਏਕੋਟੀ ਵਲੋਂ ਆਪਣੇ ਵਲੋਂ ਸੰਪਾਦਿਤ ਦੋ ਬਾਲ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ।
ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਡਾਇਰੈਕਟਰ ਸ੍ਰ ਮਹਿੰਦਰ ਸਿੰਘ ਬੱਸੀਆਂ ਜੀ ਨੇ ਕੀਤੀ।
ਸਕੂਲ ਦੀ ਫ਼ੇਰੀ ਬਾਅਦ ਯਕੀਨ ਵਜਿਆ ਕਿ ਘੱਟੋ ਘੱਟ ਹਾਲ ਦੀ ਘੜੀ ਤਾਂ ਪੰਜਾਬੀ ਭਾਸ਼ਾ, ਸਹਿਤ ਅਤੇ ਸਭਿਆਚਾਰ ਨੂੰ ਕੋਈ ਖ਼ਤਰਾ ਨਹੀਂ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਹਿਲੀ ਬਰਸੀ ਤੇ ਵਿਸ਼ੇਸ਼ ਡਾ: ਹਰਦਿਆਲ ਸਿੰਘ ਬਰਾੜ
Next articleਸੀਨੀਅਰ ਮਹਿਲਾ ਟੇਪਬਾਲ ਕ੍ਰਿਕਟ ਚੈਂਪੀਅਨਸ਼ਿਪ 27 28 ਨਵੰਬਰ ਨੂੰ ਕਰਵਾਈ ਜਾਵੇਗੀ ਜੱਜ- ਵਿਰਕ , ਕੋਹਲੀ