ਕਪੂਰਥਲਾ, 6 ਅਗਸਤ ( ਕੌੜਾ )-ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਸੁਲਤਾਨਪੁਰ ਲੋਧੀ ਵਿੱਚ ਰੌਚਕ ਦੌੜਾਂ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਹਤਯਾਬ ਰਹਿਣ ਲਈ ਪ੍ਰੇਰਿਤ ਕਰਨਾ ਸੀ । ਇਸ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਖ – ਵੱਖ ਦੌੜਾਂ ਕਰਵਾਈਆਂ ਗਈਆਂ । ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਮੁਖਾਤਿਬ ਹੋ ਕੇ ਕਿਹਾ ਕਿ ਪੜ੍ਹਾਈ ਦੇ ਨਾਲ – ਨਾਲ ਖੇਡਾਂ ਵੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ । ਉਨ੍ਹਾਂ ਕਿਹਾ ਕਿ ਖੇਡਾਂ ਨਾ ਕੇਵਲ ਸਾਡਾ ਸਰੀਰਕ ਵਿਕਾਸ ਕਰਦੀਆਂ ਹਨ, ਬਲਕਿ ਸਾਡਾ ਮਾਨਸਿਕ ਵਿਕਾਸ ਵੀ ਕਰਦੀਆਂ ਹਨ । ਸਕੂਲ ਦੇ ਵਿਦਿਆਰਥੀਆਂ ਨੇ ਵੀ ਉੱਛਲ-ਕੁੱਦ ਕਰਦੇ ਦੌੜਾਂ ਵਿੱਚ ਭਾਗ ਲਿਆ ਅਤੇ ਆਨੰਦ ਮਾਣਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly