ਰੁਣ ਝੁਣ ਰੁਣ ਝੁਣ

ਬਰਜਿੰਦਰ ਕੌਰ ਬਿਸਰਾਓ‘

(ਸਮਾਜ ਵੀਕਲੀ)

ਰੁਣ ਝੁਣ ਰੁਣ ਝੁਣ ਹੈ ਮੀਂਹ ਵਰਸਾਉਂਦਾ
ਚਾਅ ਤੇ ਖ਼ੁਸ਼ੀਆਂ ਵੀ ਨਾਲ ਲਿਆਉਂਦਾ
ਸਾਉਣ ਮਹੀਨਾ ਖ਼ੂਬ ਦਿਲ ਪਰਚਾਉਂਦਾ
ਜਦ ਬੱਦਲ ਘਟਾਵਾਂ ਚੜ੍ਹ ਚੜ੍ਹ ਆਉਂਦਾ
ਚਾਰੇ ਪਾਸੇ ਖ਼ੂਬ ਹੈ ਫਿਰ ਛਹਿਬਰ ਲਾਉਂਦਾ
ਕੜਾਹ ਖੀਰਾਂ ਪੂੜਿਆਂ ਦੀ ਰੀਝ ਪੁਗਾਉਂਦਾ
ਰੁਣ ਝੁਣ ਰੁਣ ਝੁਣ……..
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸਾਉਂਦਾ
ਤਪਦੀ ਧਰਤੀ ਦੇ ਸੀਨੇ ਹੈ ਠੰਢ ਪਾਉਂਦਾ
ਮੋਰ ਵੀ ਪੈਲਾਂ ਪਾ ਨੱਚ ਨੱਚ ਦਿਖਾਉਂਦਾ
ਸਭ ਦਿਲਾਂ ਵਿੱਚ ਇਹ ਉਮੰਗ ਜਗਾਉਂਦਾ
ਰੁਣ ਝੁਣ ਰੁਣ ਝੁਣ……….
ਕੁੜੀਆਂ ਦੇ ਸੀਨੇ ਚਾਵਾਂ ਦੇ ਦੀਪ ਜਗਾਉਂਦਾ
ਤੀਆਂ ਦੀ ਰੀਤ ਵੀ ਇਹ ਖ਼ੂਬ ਨਿਭਾਉਂਦਾ
ਨੱਚ ਕੁੜੀਆਂ ਵਹੁਟੀਆਂ ਜਦ ਪਾਉਣ ਧਮਾਲਾਂ
ਪਿੱਪਲਾਂ ਅਤੇ ਬੋਹੜਾਂ ਦੀ ਵੀ ਸ਼ੋਭਾ ਵਧਾਉਂਦਾ
ਰੁਣ ਝੁਣ ਰੁਣ ਝੁਣ………..
ਸੰਧਾਰਿਆਂ ਵਾਲ਼ੀ ਰੀਤ ਹੈ ਵੀਰ ਨਿਭਾਉਂਦਾ
ਸੱਜ ਵਿਆਹੀ ਭੈਣ ਨੂੰ ਜਦ ਮਿਲ਼ਣ ਆਉਂਦਾ
ਸਹੁਰੇ ਘਰ ਵਿੱਚ ਭੈਣ ਦਾ ਮਾਣ ਵਧਾਉਂਦਾ
ਸਾਉਣ ਮਹੀਨਾ ਢੇਰ ਖੁਸ਼ੀਆਂ ਲਿਆਉਂਦਾ
ਰੁਣ ਝੁਣ ਰੁਣ ਝੁਣ………….
ਝੜੀਆਂ ਲਾ ਗ਼ਰੀਬ ਦੀ ਚਿੰਤਾ ਵਧਾਉਂਦਾ
ਟਪ-ਟਪ ਟਪ-ਟਪ ਉਸ ਦਾ ਕੋਠਾ ਹੈ ਚੋਂਦਾ
ਸੁੱਕੇ ਸੀ ਜਿਹੜੇ ਨਦੀਆਂ ਨਹਿਰਾਂ ਤੇ ਟੋਭੇ
ਉਹਨਾਂ ਅੰਦਰ ਵੀ ਹੈ ਉਛਾਲ ਲਿਆਉਂਦਾ
ਰੁਣ ਝੁਣ ਰੁਣ ਝੁਣ………….
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਬ ਹੀ ਜਾਣੇ
Next articleਲੈ ਲਾ ਤੂੰ ਸਰਪੰਚੀ