ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਜ ਮਿਤੀ 9 ਅਪ੍ਰੈਲ 2025 ਤੂੰ ਸਰਕਾਰੀ ਹਾਈ ਸਕੂਲ ਰੂੰਮੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰੂੰਮੀ ਵਿੱਚ ਪੜ੍ਹਦੇ ਸਾਰੇ ਵਿਧਿਆਰਥੀਆਂ ਨੂੰ ਰੂੰਮੀ ਵੈਲਫੈਅਰ ਸੁਸਾਇਟੀ ਵੱਲੋਂ ਸਟੇਸ਼ਨਰੀ, ਪੈਨ , ਪੈਨਸਿਲਾਂ ਅਤੇ ਪਹਿਲੀ, ਦੂਜੀ ਅਤੇ ਤੀਜੀ ਪੁਜੀਜ਼ਨ ਹਾਸਲ ਕਰਨ ਵਾਲੇ ਵਿਧਿਆਰਥੀਆਂ ਨੂੰ ਸਕੂਲ ਬੈਗ, ਜਿਓਮੈਟਰੀ ਬਾਕਸ, ਸਟੇਸ਼ਨਰੀ ਪੈਨ ਅਤੇ ਪੈਨਸਿਲਾਂ ਆਦਿ ਸਮਾਨ ਦਿੱਤਾ ਗਿਆ। ਇਸ ਮੌਕੇ ਤੇ ਗ੍ਰਾਮ ਪੰਚਾਇਤ ਰੂੰਮੀ ਦੇ ਸਰਪੰਚ ਮਨਪ੍ਰੀਤ ਸਿੰਘ, ਪੰਚ ਹਰਿੰਦਰ ਸਿੰਘ, ਐਨ.ਆਰ. ਆਈ. ਇੰਦਰਜੀਤ ਸਿੰਘ ਰੂੰਮੀ ਅਤੇ NRI ਜਸਵਿੰਦਰ ਸਿੰਘ (ਐਨਆਰਆਈ), ਸੁਖਵਿੰਦਰ ਸਿੰਘ ਸੁੱਖੀ (NRI), ਪ੍ਰੋ. ਬਲਦੇਵ ਸਿੰਘ (NRI), ਸੁਦਾਗਰ ਸਿੰਘ (NRI), ਮਾਸਟਰ ਹਰਵਿੰਦਰ ਸਿੰਘ ਹੈਪੀ ਮਾਸਟਰ ਹਾਕਮ ਸਿੰਘ, ਸ੍ਰ. ਗੁਰਵਿੰਦਰ ਸਿੰਘ ਕਲੇਰ NRI , ਅਵਤਾਰ ਸਿੰਘ, ਗੁਰਦੀਪ ਸਿੰਘ, ਸ੍ਰ. ਸੁਰਜੀਤ ਸਿੰਘ, ਤੇਜੂ ਕਬੱਡੀ ਖਿਡਾਰੀ , ਜੱਗਾ ਰੂੰਮੀ ਕੱਬਡੀ ਪ੍ਰਮੋਟਰ ਕੈਨੇਡਾ, ਆਦਿ ਹਾਜ਼ਰ ਸਨ। ਇਸ ਮੌਕੇ ਤੇ ਸਰਕਾਰੀ ਹਾਈ ਸਕੂਲ ਰੂੰਮੀ ਦੇ ਮੁੱਖ ਅਧਿਆਪਕ ਸ਼੍ਰੀਮਤੀ ਸਤਿੰਦਰ ਕੌਰ ਅਤੇ ਸਮੂਹ ਸਟਾਫ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰੂੰਮੀ ਦੇ ਮੁੱਖ ਅਧਿਆਪਰ ਸ੍ਰ. ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਅਤੇ ਪਿੰਡ ਨਿਵਾਸੀ ਹਾਜ਼ਰ ਸਨ ।
ਵੱਲੋਂ: ਰੂੰਮੀ ਵੈਲਫੇਅਰ ਕਮੇਟੀ ( ਲੁਧਿਆਣਾ )



