ਰੁਖ ਸਾਡੇ ਜੀਵਨ ਦਾ ਆਧਾਰ ਹਨ – ਤਰਕਸ਼ੀਲ ਆਗੂ

ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ)– ਵਾਤਾਵਰਨ ਨੂੰ ਬਚਾਉਣ,ਹਰਿਆ ਭਰਿਆ ਬਣਾਉਣ, ਸ਼ੁੱਧ ਕਰਨ ਅਤੇ ਖੁਸ਼ਹਾਲੀ ਭਰਿਆ ਸੁੰਦਰ ਬਣਾਉਣ ਲਈ ਹਰ ਕਿਸੇ ਨੂੰ ਛੋਟੇ- ਮੋਟੇ ਕਾਰਜ਼ ਕਰਦੇ ਰਹਿਣਾ ਚਾਹੀਦਾ ਹੈ। ਸਾਡੇ ਆਲੇ ਦੁਆਲੇ ਦਾ ਵਾਤਾਵਰਨ ਜੇਕਰ ਸਾਫ ਸੁਥਰਾ,ਹਵਾਦਾਰ , ਸੁੰਦਰ ਅਤੇ ਪ੍ਰਦੂਸ਼ਣ ਰਹਿਤ ਹੋਵੇਗਾ ਤਾਂ ਹੀ ਅਸੀਂ ਇੱਕ ਨਿਰੋਗ ਅਤੇ ਖੁਸ਼ਹਾਲੀ ਭਰੀ ਜ਼ਿੰਦਗੀ ਜੀਅ ਸਕਦੇ ਹਾਂ।
ਇਸ ਮਨੋਰਥ ਨੂੰ ਮੁੱਖ ਰੱਖਦਿਆਂ ਤਰਕਸ਼ੀਲ ਆਗੂ ਮਾਸਟਰ ਜਗਦੀਸ਼ ਰਾਏ ਪੁਰ ਡੱਬਾ ਦੀ ਪ੍ਰੇਰਨਾ ਸਦਕਾ ਸ਼ਹੀਦ ਊਧਮ ਸਿੰਘ ਨਗਰ ਦੇ ਨੌਜਵਾਨਾਂ ਵੱਲੋਂ ਮਹੱਲੇ ਵਿੱਚ ਖਾਲੀ ਥਾਵਾਂ ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਨੌਜਵਾਨ ਦਿਲਪ੍ਰੀਤ, ਦੀਵਾਂਸੂ, ਅਤੇ ਗੁਰਕਮਲ ਨੇ ਕਿਹਾ ਕਿ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਅਸੀਂ ਆਪਣੇ ਯਤਨ ਜਾਰੀ ਰੱਖਾਂਗੇ।
ਇਸ ਮੌਕੇ ਮਾਸਟਰ ਜਗਦੀਸ਼ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਆਧਾਰ ਹਨ ਇਹਨਾਂ ਤੋਂ ਆਕਸੀਜਨ ਲੈਕੇ ਹੀ ਅਸੀਂ ਸਾਹ ਲੈਂਦੇ ਹਾਂ। ਜੇਕਰ ਰੁੱਖ ਹਨ ਤਾਂ ਮਨੁੱਖ ਹਨ।ਜੇ ਰੁੱਖ ਨਹੀਂ ਹੋਣਗੇ ਤਾਂ ਮਨੁੱਖ ਵੀ ਨਹੀਂ ਰਹਿਣਗੇ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਮਲਕੀਤ ਸਿੰਘ, ਕਰਨ, ਗਗਨਦੀਪ, ਹਰਮਨਜੀਤ ਅਤੇ ਗੁਰਪ੍ਰੀਤ ਆਦਿ ਨੌਜਵਾਨ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਵਿਧਾਨ ਸਭਾ ਉਪ ਚੋਣ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 135 ਅਧਿਕਾਰੀਆਂ/ਕਰਮਚਾਰੀਆਂ ਦਾ ਸਨ
Next articleਪਿੰਡ ਖੋਥੜਾ ਦੇ ਐਨ ਆਰ ਆਈ ਵੈਲਫੇਅਰ ਸੁਸਾਇਟੀ ਦੇ ਸਾਰੇ ਪਿੰਡ ਵਿੱਚ ਡੇਂਗੂ ਦੇ ਖਾਤਮੇ ਲਈ ਫੌਗਿੰਗ ਕਰਵਾਈ