ਕਪੁਰਥਲਾ (ਸਮਾਜ ਵੀਕਲੀ) ( ਕੌੜਾ)- ਸਪੋਰਟਸ ਕੰਪਲੈਕਸ- 42 ਵਿਚ ਆਯੋਜਿਤ 42ਵੀ ਜੂਨੀਅਰ ਲੜਕੇ-ਲੜਕੀਆਂ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ – 2022 ਵਿੱਚ ਬਾਕਸਿੰਗ ਕੋਚਿੰਗ ਸੈਂਟਰ-56 ਵੱਲੋਂ ਹਿੱਸਾ ਲੈਣ ਵਾਲੀ ਰੂਹੀ ਭਾਰਦਵਾਜ ਦਾ ਖੇਡ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਓਹਨਾਂ ਦਾ ਬਾਕਸਿੰਗ ਕੋਚਿੰਗ ਸੈਂਟਰ-56 ਓਵਰ ਆਲ ਚੈਂਪੀਅਨ ਟਰਾਫੀ ਜਿੱਤਣ ਵਿੱਚ ਕਾਮਯਾਬ ਰਿਹਾ।
ਮੁੱਕੇਬਾਜ਼ ਚੈਂਪੀਅਨ ਰੂਹੀ ਭਾਰਦਵਾਜ ਨੇ ਅੱਜ ਆਪਣੇ ਨਾਨਾ ਸਾਬਕਾ ਕੈਪਟਨ ਰਾਜੇਸ਼ ਸ਼ਰਮਾ ਜੋ ਖ਼ੁਦ ਇੱਕ ਅਵੱਲ ਦਰਜੇ ਦੇ ਬਾਕਸਰ ਰਹੇ ਹਨ ਦੀ ਹਾਜ਼ਰੀ ਦੌਰਾਨ ਜੱਗ ਬਾਣੀ ਨੂੰ ਦੱਸਿਆ ਕਿ ਉਹ 10ਵੀ ਜਮਾਤ ਦੀ ਵਿਦਿਆਰਥਣ ਹੈ ਅਤੇ ਮੁੱਕੇਬਾਜੀ ਖੇਡ ਵਿੱਚ ਹਿੱਸਾ ਲੈਣ ਲਈ ਮੈਨੂੰ ਮੇਰੇ ਨਾਨਾ ਸਾਬਕਾ ਕੈਪਟਨ ਰਾਜੇਸ਼ ਸ਼ਰਮਾ ਜੋ ਖ਼ੁਦ ਨਾਮਵਰ ਮੁੱਕੇਬਾਜ਼ ਹਨ ਨੇ ਪ੍ਰੇਰਿਆ ਅਤੇ ਉਨ੍ਹਾਂ ਨੇ ਹੀ ਮੈਨੂੰ ਮੁੱਕੇਬਾਜੀ ਖੇਡ ਦੀਆਂ ਬਾਰੀਕੀਆਂ ਦੱਸੀਆਂ, ਤੇ ਮੈਂ ਲਗਨ ਨਾਲ ਮਿਹਨਤ ਕਰਕੇ ਆਪਣੇ ਬਾਕਸਿੰਗ ਕੋਚਿੰਗ ਸੈਂਟਰ-56 ਨੂੰ ਸਪੋਰਟਸ ਕੰਪਲੈਕਸ- 42 ਵਿਚ ਆਯੋਜਤ 42ਵੀ ਜੂਨੀਅਰ ਲੜਕੇ-ਲੜਕੀਆਂ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ – 2022 ਦਾ ਖ਼ਿਤਾਬ ਜਿੱਤਾਉਂਣ ਵਿੱਚ ਸਫ਼ਲ ਰਹੀ।
ਮੁੱਕੇਬਾਜ਼ ਚੈਂਪੀਅਨ ਰੂਹੀ ਭਾਰਦਵਾਜ ਦੇ ਨਾਨਾ ਸਾਬਕਾ ਕੈਪਟਨ ਰਾਜੇਸ਼ ਸ਼ਰਮਾ ਨੇ ਕਿਹਾ ਕਿ ਓਹਨਾਂ ਨੂੰ ਆਪਣੀ ਦੋਹਤਰੀ ਰੂਹੀ ਭਾਰਦਵਾਜ ਉਤੇ ਬੇਹੱਦ ਮਾਣ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly