ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਤੇ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਆਰ. ਟੀ. ਓ ਇੰਦਰਪਾਲ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਓਵਰਲੋਡਿਡ ਵਾਹਨਾਂ ਅਤੇ ਅਧੂਰੇ ਕਾਗਜ਼ਾਂ ਵਾਲਿਆਂ ਦੇ ਚਲਾਨ ਕੱਟੇ | ਉਨ੍ਹਾਂ ਨੇ ਸਹੀ ਢੰਗ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕਰਦੇ ਹੋਏ 8 ਦੇ ਕਰੀਬ ਵਾਹਨਾਂ ਦੇ ਚਾਲਾਨ ਵੀ ਕੀਤੇ | ਇਸ ਮੌਕੇ ਆਰਟੀਓ ਇੰਦਰਪਾਲ ਨੇ ਬੱਛੂਆਂ ਟੋਲ ਪਲਾਜ਼ਾ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਓਵਰਲੋਡਿਡ, ਓਵਰ ਸਪੀਡ, ਬਿਨਾ ਕਾਗਜ਼ਾਤ , ਬਿਨਾਂ ਨੰਬਰ ਪਲੇਟ, ਪ੍ਰੈਸ਼ਰ ਹਾਰਨ ਤੇ ਗਲਤ ਪਰਕਿੰਗ ਕਰਨ ਵਾਲਿਆਂ ਵਾਹਨਾ ਦੇ ਚਾਲਾਨ ਕੱਟੇ | ਉਨ੍ਹਾਂ ਦੱਸਿਆਂ ਕਿ ਜਿੰਨਾ ਦੇ ਚਲਾਨ ਕੀਤੇ ਉਨ੍ਹਾਂ ਨੇ ਨਾਲ ਹੀ ਭੁਗਤਾਨ ਕਰ ਦਿੱਤਾ | ਉਨ੍ਹਾਂ ਵਾਹਨ ਚਾਲਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਘਰ ਤੋਂ ਨਿਕਲਦੇ ਸਮੇਂ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਲੈ ਕੇ ਨਿਕਲੋ ਤਾਕਿ ਚੈਕਿੰਗ ਦੇ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ | ਉਨ੍ਹਾਂ ਵਾਹਨਾਂ ਨੂੰ ਧੀਮੀ ਗਤੀ ਨਾਲ ਚਲਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਆਕਤੀ ਨਿਯਮਾਂ ਦੀ ਉਲੰਘਣਾ ਕਰਦਾਂ ਪਾਇਆ ਗਿਆ ਤਾਂ ਉਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਪੂਰੇ ਜਿਲ੍ਹੇਂ ਵਿੱਚ ਚੈਕਿੰਗ ਜਾਰੀ ਰਹੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



