HOME ਰੋਟੋਰੂਆ ਨਿਊਜ਼ੀਲੈਂਡ ਵਿੱਚ ਹੋਈ ਬੋਲੀ (Auction) ਵਿੱਚ 170 ਬਿੱਡਾਂ (Bids) ਲੱਗੀਆਂ

ਰੋਟੋਰੂਆ ਨਿਊਜ਼ੀਲੈਂਡ ਵਿੱਚ ਹੋਈ ਬੋਲੀ (Auction) ਵਿੱਚ 170 ਬਿੱਡਾਂ (Bids) ਲੱਗੀਆਂ

2
    (ਸਮਾਜ ਵੀਕਲੀ)   ਭਾਵੇਂ ਕਿ ਨਿਊਜ਼ੀਲੈਂਡ ਭਰ ਵਿੱਚ ਰੌਲਾ ਪਿਆ ਹੋਇਆ ਹੈ ਕਿ ਘਰਾਂ ਦੀਆਂ ਕੀਮਤਾਂ ਥੱਲੇ ਗਈਆਂ ਹੋਈਆਂ ਹਨ ਅਤੇ ਘਰ ਵੇਚਣਾ ਬਹੁਤ ਮੁਸ਼ਕਲ ਹੈ l ਬੀਤੇ ਹਫ਼ਤੇ ਰੋਟੋਰੂਆ EVES ਰੀਅਲ ਐਸਟੇਟ ਦੇ ਨਵੇਂ ਔਕਸ਼ਨ ਰੂਮ ਵਿੱਚ ਪਹਿਲੀ ਬੋਲੀ (Auction) ਹੋਈ ਜਿਸ ਵਿੱਚ ਚਾਰ ਯੂਨਿਟਾਂ ਵਿਕਰੀ ਤੇ ਸਨ l ਇਹ ਚਾਰ ਯੂਨਿਟ ਵੱਖਰੇ ਵੱਖਰੇ ਡਰਾਈਵ ਵੇ ਤੇ ਬਣੇ ਹੋਏ ਸਨ l ਇਸ ਬੋਲੀ ਤੇ ਖਰੀਦਦਾਰਾਂ ਨੇ ਕਾਫੀ ਦਿਲਚਸਪੀ ਦਿਖਾਈ l ਔਕਸ਼ਨ ਰੂਮ ਭਰਿਆ ਹੋਇਆ ਸੀ ਅਤੇ ਕੁੱਝ ਲੋਕ ਬਾਹਰ ਵੀ ਖੜ੍ਹੇ ਸਨ l ਇਸ ਔਕਸ਼ਨ ਤੇ 170 ਬਿੱਡਾਂ ਲੱਗੀਆਂ ਅਤੇ ਮੈਨੂੰ ਇਹ ਚਾਰ ਯੂਨਿਟ $1,053,500 ਦੀ ਕੀਮਤ ਤੇ ਖਰੀਦਣ ਦਾ ਮੌਕਾ ਮਿਲਿਆ l Gary Singh ਅਤੇ Joy ਦੁਆਰਾ ਵੇਚੀ ਇਹ ਪ੍ਰਾਪਰਟੀ ਇਨਵੈਸਟਰਾਂ ਲਈ ਬਹੁਤ ਖਿੱਚ ਦਾ ਕੇਂਦਰ ਰਹੀ l ਇਸ ਤੋਂ ਪਤਾ ਲਗਦਾ ਹੈ ਕਿ ਵਧੀਆ ਮਾਰਕੀਟਿੰਗ ਨਾਲ ਪ੍ਰਾਪਰਟੀ ਅੱਜ ਵੀ ਵਧੀਆ ਭਾਅ ਤੇ ਵਿਕ ਸਕਦੀ ਹੈ ਪਰ ਪ੍ਰਾਪਰਟੀ ਦੀ ਕੀਮਤ ਅਤੇ ਹਾਲਤ ਠੀਕ ਹੋਣੀ ਚਾਹੀਦੀ ਹੈ l ਥੱਲੇ ਫੋਟੋ ਵਿੱਚ ਮੇਰੇ ਇੱਕ ਪਾਸੇ EVES ਦੀ ਮਾਰਕੀਟਿੰਗ ਮੈਨੇਜਰ ਰੈਵਨ ਤੇ ਨਾਲ ਸੇਲਸ ਏਜੇਂਟ ਗੈਰੀ ਸਿੰਘ ਅਤੇ ਦੂਜੇ ਪਾਸੇ ਬੇਟਾ ਨਵਦੀਪ ਹੈ l  ਇਸ ਮੌਕੇ ਮਿਲੇ ਗੋਰੇ ਇਨਵੈਸਟਰਾਂ ਨੇ ਮੇਰੀ ਰੀਅਲ ਐਸਟੇਟ ਬਾਰੇ ਲਿਖੀ ਕਿਤਾਬ Homeless To Multi Millionaire ਵਿੱਚ ਬਹੁਤ ਦਿਲਚਸਪੀ ਦਿਖਾਈ ਅਤੇ ਮੈਨੂੰ ਕਿਤਾਬ ਵਾਸਤੇ ਮੁਬਾਰਕਾਂ ਦਿੱਤੀਆਂ l ਗੈਰੀ ਸਿੰਘ ਨੇ ਆਪਣੇ ਕਲਾਇੰਟਾਂ ਵਾਸਤੇ ਮੇਰੀ ਕਿਤਾਬ ਦੀਆਂ ਦਸ ਹੋਰ ਕਿਤਾਬਾਂ ਲਈਆਂ ਕਿਉਂਕਿ ਪਹਿਲੀਆਂ ਕਿਤਾਬਾਂ ਖਤਮ ਹੋ ਗਈਆਂ ਸਨ l
ਮੇਰੇ ਵਲੋਂ ਸਾਰੇ ਕਿਤਾਬ ਦੇ ਪਾਠਕਾਂ ਨੂੰ ਸ਼ੁਭ ਇੱਛਾਵਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਪ੍ਰਾਇਮਰੀ ਸਕੂਲ ਚੱਕ ਕਲਾਲ ਦੀ ਇਮਾਰਤ ਦਾ ਹੋਇਆ ਨਵੀਨੀਕਰਣ
Next article14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਸੱਤਵੇਂ ਦਿਨ ਖੇਡਿਆ ਗਿਆ ਵਿਅੰਗਮਈ ਨਾਟਕ ‘ਉਜਬਕ ਰਾਜਾ’ ਤਿਉਹਾਰ ਦੇ ਬਾਵਜੂਦ ਹਾਊਸਫੁੱਲ ਰਿਹਾ ਸ਼ੋਅ