ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੁਆਰਾ ਯੋਗੇਸ਼ ਚੰਦਰ ਦੀ ਅਗਵਾਈ ਹੇਠ ਭਾਗਿਆਤਾਰਾ ਚੈਰੀਟੇਬਲ ਹਸਪਤਾਲ ਵਿਚ ਮਰੀਜ਼ਾਂ ਲਈ ਪੀਣ ਵਾਲੇ ਪਾਣੀ ਲਈ ਵਾਟਰ ਕੂਲਰ ਦਾਨ ਕੀਤਾ ਗਿਆ। ਜਿਸ ਦਾ ਉਦਘਾਟਨ ਕਲੱਬ ਦੇ ਸਾਰੇ ਮੈਂਬਰਾਂ ਨੇ ਕੀਤਾ। ਇਸ ਮੌਕੇ ਸਕੱਤਰ ਰਜਿੰਦਰ ਮੌਦਗਿਲ ਨੇ ਦੱਸਿਆ ਕਿ ਭਾਗਿਆਤਾਰਾ ਚੈਰੀਟੇਬਲ ਥੈਰੇਪੀ ਸੈਂਟਰ ਵਿਖੇ ਰੋਜ਼ਾਨਾ ਸੈਂਕੜੇ ਮਰੀਜ਼ ਆਪਣੇ ਇਲਾਜ ਲਈ ਆਉਂਦੇ ਹਨ। ਰੋਟਰੀ ਕਲੱਬ ਹੁਸ਼ਿਆਰਪੁਰ ਨੇ ਪੀਣ ਲਈ ਠੰਡਾ ਪਾਣੀ ਮੁਹੱਈਆ ਕਰਵਾਉਣ ਦੀ ਪਹਿਲ ਕੀਤੀ ਸੀ। ਜਿਸ ਤੇ ਅਮਲ ਕਰਦਿਆਂ ਵੋਲਟਾਸ ਕੰਪਨੀ ਦਾ 40 ਲੀਟਰ ਵਾਟਰ ਕੂਲਰ ਮੁਹੱਈਆ ਕਰਵਾਇਆ ਗਿਆ। ਨਵੇਂ ਪ੍ਰਧਾਨ ਸਨੇਹ ਜੈਨ ਨੇ ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰ ਹੁਸ਼ਿਆਰਪੁਰ ਵਿੱਚ ਵਾਟਰ ਕੂਲਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜੀ.ਐਸ ਬਾਵਾ, ਅਰੁਣ ਜੈਨ, ਰਵੀ ਜੈਨ, ਸਨੇਹ ਜੈਨ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਯੋਗੇਸ਼ ਚੰਦਰ, ਰਾਜੇਂਦਰ ਮੌਦਗਿਲ, ਓਮ ਕਾਂਤਾ, ਨੀਨਾ ਜੈਨ, ਲੇਪੀ ਆਹਲੂਵਾਲੀਆ, ਅਸ਼ੋਕ ਜੈਨ, ਨਰੇਸ਼ ਜੈਨ, ਸੁਮਨ ਨਈਅਰ, ਸੰਜੀਵ ਕੁਮਾਰ, ਵਿਸ਼ਾਲ ਸੈਣੀ, ਡਾ. ਰਣਜੀਤ, ਚੰਦਨ ਸਰੀਨ, ਰਵੀ ਜੈਨ, ਪੀ.ਡੀ.ਜੀ ਜੀ.ਐਸ. ਬਾਵਾ ਅਤੇ ਪੀ.ਡੀ.ਜੀ. ਅਰੁਣ ਜੈਨ, ਮੈਡਮ ਓਮ ਕਾਂਤਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly