ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਲੱਗਾ ਅੱਖਾਂ ਦੀ  ਜਾਂਚ ਅਤੇ ਮੁਫ਼ਤ ਐਨਕਾਂ ਲਗਾਉਣ ਦਾ ਕੈਂਪ

ਫ਼ਰੀਦਕੋਟ/ਭਲੂਰ (ਬੇਅੰਤ ਗਿੱਲ  )-ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਆਮ ਲੋਕਾਂ ਨੂੰ ਅੱਖਾਂ ਦੇ ਰੋਗਾਂ ਤੋਂ ਬਚਾਉਣ ਵਾਸਤੇ ਆਰੰਭ ਕੀਤੀ ਮੁਹਿੰਮ ਸੀਰ ਫ਼ੁਲਵਾੜੀ ਦੇ ਸਹਿਯੋਗ ਨਾਲ ਅੱਜ ਅੱਖਾਂ ਦੀ ਜਾਂਚ ਅਤੇ ਮੁਫ਼ਤ ਐਨਕਾਂ ਲਗਾਉਣ ਦਾ ਕੈਂਪ ਰਿੰਗ ਰੋਡ, ਡੋਗਰ ਬਸਤੀ ਦੇ ਨਜ਼ਦੀਕ ਲਗਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਕਿਹਾ ਕਿ ਰੋਟਰੀ ਵੱਲੋਂ ਆਮ ਲੋਕਾਂ ਨੂੰ ਅੱਖਾਂ ਦੇ ਰੋਗਾਂ ਅਤੇ ਦੰਦਾਂ ਦੇ ਰੋਗਾਂ ਤੇ ਬਚਾਉਣ ਵਾਸਤੇ ਮੁਹਿੰਮ ਆਰੰਭ ਕੀਤੀ ਗਈ ਹੈ। ਇਸ ਲੜੀ ’ਚ ਅੱਜ ਦਾ ਕੈਂਪ ਸਮਾਜ ਸੇਵੀ ਕੇਵਲ ਕਿ੍ਰਸ਼ਨ ਕਟਾਰੀਆ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਮੌਕੇ ਰੋਟਰੀ ਕਲੱਬ ਦੇ ਸੀਨੀਅਰ ਆਗੂ ਆਰਸ਼ ਸੱਚਰ ਨੇ ਕਿਹਾ ਇਸ ਲੜੀ ਤਹਿਤ ਆਉਂਦੇ ਦਿਨਾਂ ’ਚ ਵੀ ਇਹ ਕੈਂਪ ਲਗਾਤਾਰ ਲਗਾਏ ਜਾਣਗੇ। ਇਸ ਮੌਕੇ ਪਿ੍ਰਤਪਾਲ ਸਿੰਘ ਕੋਹਲੀ, ਜਗਦੀਪ ਸਿੰਘ ਗਿੱਲ, ਕੇ.ਪੀ.ਸਿੰਘ ਸਰਾਂ ਮੈਂਬਰਾਂ ਨੇ ਕੈਂਪ ਦੀ ਸਫ਼ਲਤਾ ਵਾਸਤੇ ਅਹਿਮ ਯੋਗਦਾਨ ਦਿੱਤਾ। ਇਸ ਮੌਕੇ 112 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ ਚੁਣੇ ਗਏ ਲੋੜਵੰਦ ਲੋਕਾਂ ਨੂੰ ਕਲੱਬ ਵੱਲੋਂ ਇੱਕ ਹਫ਼ਤੇ ਅੰਦਰ ਮੁਫ਼ਤ ਐਨਕਾਂ ਲਗਾ ਦੇ ਦਿੱਤੀਆਂ ਜਾਣਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -423
Next article‘Only my brother & ED are aware of things’, says arrested Bengal minister’s kin