ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਮੇਨ ਰੋਡ ,ਬੰਗਾ ਵਿਖੇ ਪੁੱਲ ਦੇ ਥੱਲੇ ਲੱਗੇ ਹੋਏ ਬੂਟਿਆਂ ਦੀ ਸਾਂਭ ਸੰਭਾਲ ਲਈ ਟੈਂਕਰ ਲਿਆ ਕੇ ਬੂਟਿਆਂ ਨੂੰ ਪਾਣੀ ਦਿੱਤਾ ਗਿਆ। ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਵਲੋਂ ਸਾਂਝੇ ਤੌਰ ਤੇ ਕਿਹਾ ਗਿਆ ਕਿ ਸਰਕਾਰ ਵਲੋਂ ਰੁੱਖ ਅਤੇ ਬੂਟੇ ਲਗਾਉਣ ਲਈ ਜ਼ੋਰ ਵੀ ਦਿੱਤਾ ਜਾ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕੇ ਪੁੱਲ ਥੱਲੇ ਲਗਾਏ ਬੂਟਿਆਂ ਨੂੰ ਕਾਫੀ ਸਮੇਂ ਤੋਂ ਪਾਣੀ ਨਹੀਂ ਲਗਾਇਆ ਗਿਆ ਜਿਸ ਕਾਰਨ ਬੂਟੇ ਸੁੱਕ ਰਹੇ ਹਨ ਜਦੋਂ ਕੇ ਪਾਣੀ ਲਗਾਉਣ ਵਾਸਤੇ ਪਾਇਪ ਵੀ ਪਏ ਹੋਏ ਹਨ ਪਰ ਅਣਗਹਿਲੀ ਕਰਕੇ ਪਾਣੀ ਨਾ ਦੇਣ ਕਰਕੇ ਬੂਟੇ ਸੁੱਕ ਕੇ ਮਰ ਰਹੇ ਹਨ। ਸੋ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਮੂਹ ਮੈਂਬਰਾਂ ਨੇ ਫੈਂਸਲਾ ਕੀਤਾ ਕਿ ਟੈਕਰ ਲਿਆ ਕੇ ਪਾਣੀ ਦਿੱਤਾ ਜਾਵੇਗਾ। ਅਤੇ ਅੱਜ 3 ਟੈਂਕਰ ਪਾਣੀ ਦੇ ਭਰ ਕੇ ਬੂਟਿਆਂ ਨੂੰ ਪਾਣੀ ਦਿੱਤਾ ਗਿਆ ਹੈ। ਬਲਦੇਵ ਜਵੇਲਰ ਬੰਗਾ ਅਤੇ ਰਣਵੀਰ ਸਿੰਘ ਰਾਣਾ ਟਰੈਵਲ ਨੇ ਕਲੱਬ ਦੇ ਇਸ ਸਾਰਥਕ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਸੰਸਥਾ, ਸਰਕਾਰ ਵਲੋਂ ਰੁੱਖ ਜਾ ਬੂਟੇ ਲਗਾਏ ਜਾਣ ਤਾਂ ਉਨ੍ਹਾਂ ਦੀ ਸਾਂਭ ਸੰਭਾਲ ਵੀ ਹੋਣੀ ਚਾਹੀਦੀ ਹੈ ਕਿਉਂਕਿ ਵਾਤਾਵਰਨ ਦੀ ਸੰਭਾਲ ਲਈ ਰੁੱਖ ਅਤੇ ਹਰਿਆਲੀ ਜਰੂਰੀ ਹੈ। ਇਸ ਮੌਕੇ ਰੋਟੇ. ਰਣਬੀਰ ਸਿੰਘ, ਰੋਟੇ. ਸ਼ਮਿੰਦਰ ਸਿੰਘ ਗਰਚਾ ਰੋਟੇ. ਜੀਵਨ ਦਾਸ ਕੋਸ਼ਲ ਸੈਕਟਰੀ, ਰੋਟੇ. ਗਗਨਦੀਪ ਚੀਫ ਮੈਨੇਜਰ PNB ਕੈਸ਼ੀਅਰ, ਰਣਜੀਤ ਸਿੰਘ ਕੰਦੋਲਾ, ਸੁਖਵਿੰਦਰ ਸਿੰਘ ਧਾਮੀ, ਰੋਟੇ. ਬਲਵਿੰਦਰ ਪਾਂਧੀ , ਬਲਦੇਵ ਜਵੇਲਰ ਬੰਗਾ, ਰੋਟੇ. ਹਰਪ੍ਰੀਤ ਸਿੰਘ ਸੈਣੀ, ਰੋਟੇ. ਗੁਰਚਰਨ ਸਿੰਘ (ਏ ਐਸ ਫਰੋਜਨ) ਆਦਿ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



