HOME ਚੰਚਲ ਅੱਖਾਂ 

ਚੰਚਲ ਅੱਖਾਂ 

3
ਅਮਰਜੀਤ ਸਿੰਘ ਫ਼ੌਜੀ
(ਸਮਾਜ ਵੀਕਲੀ) 
ਚੰਚਲ ਮਨ ਦੀਆਂ ਚੰਚਲ ਅੱਖਾਂ
ਬਿਰਹੋਂ ਰੁੱਤ ਹੰਢਾਅ ਰਹੀਆਂ ਨੇ
ਜੋ ਧੋਖਾ ਦੇ ਗਏ, ਦਰ ਉਨ੍ਹਾਂ ਦੇ
ਮੁੜ ਮੁੜ ਫੇਰੇ ਪਾ ਰਹੀਆਂ ਨੇ
ਉਹ ਕਰ ਗਏ ਬੇਵਫ਼ਾਈ ਬੇਸ਼ੱਕ
ਫ਼ਿਰ ਵੀ ਇਸ਼ਕ ਕਮਾ ਰਹੀਆਂ ਨੇ
ਸੱਜਣਾਂ ਨਾਲ਼ ਜੋ ਪਲ਼ ਹੰਢਾਏ
ਵਾਰ ਵਾਰ ਦੁਹਰਾਅ ਰਹੀਆਂ ਨੇ
ਰੰਗ ਬਰੰਗੇ ਮਹਿਲ ਸੁਪਨਿਆਂ ਦੇ
ਆਪ ਬਣਾ ਕੇ ਢਾਹ ਰਹੀਆਂ ਨੇ !
ਚਾਲਬਾਜ਼,ਕਦੇ ਬਾਜ਼ ਨਾ ਆਵਣ
ਮਹਿੰਗਾ ਵਕ਼ਤ ਗੁਆ ਰਹੀਆਂ ਨੇ
ਬਹਿਕ ਗਈਆਂ,ਲੱਗ ਮਨ ਦੇ ਪਿੱਛੇ
ਅੰਦਰੋਂ ਤਾਂ ਪਛਤਾਅ ਰਹੀਆਂ ਨੇ
ਕਿਸੇ ਨੇ ਇਸ ਚੋਂ ਕੁੱਝ ਨੀਂ ਖੱਟਿਆ
“ਫ਼ੌਜੀ”ਤਾਈਂ ਸਮਝਾ ਰਹੀਆਂ ਨੇ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ  ਜ਼ਿਲ੍ਹਾ ਮੋਗਾ ਪੰਜਾਬ 
94174-04804
Previous articleਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਮੂਹ ਮੈਂਬਰ ਟੈਕਰ ਨਾਲ ਬੂਟਿਆਂ ਨੂੰ ਪਾਣੀ ਦਿੰਦੇ ਹੋਏ।
Next articleਰੱਬ ਖੈਰ ਕਰੇ