ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਰੋਟਰੀ ਕਲੱਬ ਵੱਲੋਂ ਪ੍ਰਧਾਨ ਦੀ ਅਗਵਾਈ ਵਿੱਚ ਡਿਜੀਟਲ ਲਾਇਬ੍ਰੇਰੀ ਵਿਖੇ, ਰੈਡ ਕ੍ਰਾਸ ਸੁਸਾਇਟੀ ਹੁਸ਼ਿਆਰਪੁਰ ਦੇ ਸਕੱਤਰ ਮੁਨੀਸ਼ ਸੂਦ ਅਤੇ ਪ੍ਰਬੰਧਕਾਂ ਦੀ ਮੰਗ ਤੇ ਰੋਟਰੀ ਕਲੱਬ ਵੱਲੋਂ 4 ਲੋਹੇ ਦੇ ਬੈਂਚ ਲਾਈਬ੍ਰੇਰੀ ਵਿੱਚ ਆਉਣ ਵਾਲੇ ਪਾਠਕਾਂ ਲਈ ਦਾਨ ਕੀਤੇ ਗਏ । ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਧਾਨ ਸਨੇਹ ਜੈਨ, ਜੀ. ਐਸ. ਬਾਵਾ, ਸਕੱਤਰ ਟਿਮਾਟਨੀ ਆਹਲੂਵਾਲੀਆ, ਅਸ਼ੋਕ ਜੈਨ, ਡਾ. ਰਣਜੀਤ, ਯੋਗੇਸ਼ ਚੰਦਰ, ਚੰਦਨ ਸਰੀਨ, ਸੁਰਿੰਦਰ ਕੁਮਾਰ, ਰਾਜਿੰਦਰ ਮੌਦਗਿਲ, ਲੈਪੀ ਆਹਲੂਵਾਲੀਆ, ਰਵੀ ਜੈਨ ਦੀ ਹਾਜ਼ਰੀ ਵਿੱਚ ਇਹ ਚਾਰ ਸਟੀਲ ਬੈਂਚ ਜਿਨ੍ਹਾਂ ਦੀ ਕੀਮਤ 25 ਹਜ਼ਾਰ ਰੁਪਏ ਹੈ ਉਨ੍ਹਾਂ ਨੂੰ ਲਾਇਬ੍ਰੇਰੀ ਵਿੱਚ ਪਾਠਕਾਂ ਦੇ ਬੈਠਣ ਲਈ ਦਾਨ ਕੀਤਾ। ਇਸ ਮੌਕੇ ਤੇ ਪੂਰਵ ਜ਼ਿਲ੍ਹਾ ਗਵਰਨਰ ਜੀ. ਐਸ. ਬਾਵਾ ਨੇ ਦੱਸਿਆ ਕਿ ਰੋਟਰੀ ਕਲੱਬ ਮੈਂਬਰਾਂ ਵੱਲੋਂ ਅੱਜ ਪਹਿਲੀ ਵਾਰ ਡਿਜੀਟਲ ਲਾਈਬ੍ਰੇਰੀ ਦਾ ਦੌਰਾ ਕੀਤਾ ਗਿਆ। ਇਸ ਵਿੱਚ ਪੂਰੇ ਕੰਪਿਉਟਰਾਈਜ਼ਡ ਸਿਸਟਮ ਅਤੇ ਏ.ਸੀ. ਦੀ ਵਿਵਸਥਾ ਅਤੇ ਸਫ਼ਾਈ ਵਿਵਸਥਾ ਦਾ ਉਚਿਤ ਪ੍ਰਬੰਧ ਹੈ । ਇਸ ਤੋਂ ਇਲਾਵਾ ਲਾਈਬ੍ਰੇਰੀ ਵਿੱਚ ਪੂਰਨ ਰੂਪ ਨਾਲ ਸ਼ਾਂਤੀ ਦੇਖ ਕੇ ਇਹ ਸੰਤੁਸ਼ਟੀ ਹੋਈ ਕਿ ਹੁਸ਼ਿਆਰਪੁਰ ਨੂੰ ਇਸ ਲਾਇਬ੍ਰੇਰੀ ਦੇ ਹੁੰਦੇ ਹੋਏ ਨੌਜਵਾਨ ਲੜਕੇ-ਲੜਕੀਆਂ ਨੂੰ ਲਾਭ ਹੋਵੇਗਾ। ਇਸ ਮੌਕੇ ਤੇ ਇਹ ਵੀ ਦੇਖਿਆ ਕਿ ਵਾਈ-ਫਾਈ ਪਾਸਵਰਡ ਆਉਣ ਵਾਲੇ ਪਾਠਕਾਂ ਨੂੰ ਮੁਫ਼ਤ ਦਿੱਤਾ ਜਾਂਦਾ ਹੈ। ਇਸ ਲਾਈਬ੍ਰੇਰੀ ਵਿੱਚ 200 ਵਿਦਿਆਰਥੀਆਂ ਲਈ ਕੰਪਿਉਟਰਾਂ ਦੀ ਵਿਵਸਥਾ ਹੈ। ਜਿਹਨਾ ਵਿਦਿਆਰਥੀਆਂ ਨੇ ਉੱਚ ਸਿੱਖਿਆ ਪ੍ਰਾਪਤ ਕਰਨੀ ਹੈ ਉਹ ਮਾਮੂਲੀ ਮੈਂਬਰਸ਼ਿਪ ਦੇ ਕੇ ਮੈਂਬਰ ਬਣ ਕੇ ਇਸ ਦਾ ਲਾਭ ਉਠਾ ਸਕਦੇ ਹਨ। ਅਖੀਰ ਵਿੱਚ ਰੈਡ ਕ੍ਰਾਸ ਦੇ ਸਕੱਤਰ ਮੁਨੀਸ਼ ਸੂਦ ਨੇ ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਹ ਵਿਸ਼ਵਾਸ ਦਿਵਾਇਆ ਕਿ ਲਾਇਬ੍ਰੇਰੀ ਦਾ ਰੱਖ-ਰਖਾਵ ਇਸੇ ਪ੍ਰਕਾਰ ਵਧੀਆਂ ਚੱਲਦਾ ਰਹੇਗਾ। ਇਹ ਪ੍ਰੋਜੈਕਟ ਰੋਟਰੀ ਪ੍ਰਧਾਨ ਸਨੇਹ ਜੈਨ ਦੇ ਜਤਨਾਂ ਸਦਕਾ ਅਤੇ ਉਨ੍ਹਾਂ ਦੀ ਪ੍ਰਸ਼ਾਸਨ ਦੇ ਨਾਲ ਹਮੇਸ਼ਾ ਸਹਿਯੋਗ ਸਦਕਾ ਕਾਮਯਾਬ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly