
ਅਧਿਆਪਕਾਂ ਦਾ ਚੰਗੇ ਸਮਾਜ ਦੀ ਸਿਰਜਣਾ ਵਿਚ ਅਹਿਮ ਯੋਗਦਾਨ-ਡਾ. ਸੁਰਜੀਤ ਕੌਰ
ਕਪੂਰਥਲਾ (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ )-ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸਾਖਰਤਾ ਮਿਸ਼ਨ ਤਹਿਤ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਕਲੱਬ ਦੇ ਪ੍ਰਧਾਨ ਅੰਕੁਰ ਵਾਲੀਆ, ਸਕੱਤਰ ਸਿਮਰਨਪ੍ਰੀਤ ਸਿੰਘ ਤੇ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਸਡਾਨਾ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ ਦੌਰਾਨ ਇਨਰਵੀਲ ਕਲੱਬ ਦੇ ਸਾਬਕਾ ਇੰਟਰਨੈਸ਼ਨਲ ਡਾਇਰੈਕਟਰ ਤੇ ਸਾਬਕਾ ਐਸੋਸੀਏਸ਼ਨ ਪ੍ਰਧਾਨ ਡਾ. ਸੁਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਦਕਿ ਸਾਬਕਾ ਡਿਸਟਿਕ ਗਵਰਨਰ ਡਾ. ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦੌਰਾਨ ਸਟੇਜ ਸਕੱਤਰ ਦੇ ਫ਼ਰਜ ਨਿਭਾਉਂਦਿਆਂ ਰੋਟੇਰੀਅਨ ਅਮਰਜੀਤ ਸਿੰਘ ਸਡਾਨਾ ਆਏ ਹੋਏ ਮੁੱਖ ਮਹਿਮਾਨ ਤੇ ਅਧਿਆਪਕ ਸਹਿਬਾਨ ਨੂੰ ਜੀ ਆਇਆਂ ਕਿਹਾ | ਇਸ ਮੌਕੇ ਡਾ. ਸਰਬਜੀਤ ਸਿੰਘ ਨੇ ਅਧਿਆਪਕ ਦਿਵਸ ਸਬੰਧੀ ਤੇ ਅਧਿਆਪਕਾਂ ਦੇ ਸਤਿਕਾਰ ਨੂੰ ਲੈ ਕੇ ਹਾਜ਼ਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਡਾ. ਸੁਰਜੀਤ ਕੌਰ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਅਧਿਆਪਕ ਵਰਗ ਦਾ ਵਿਸ਼ੇਸ਼ ਯੋਗਦਾਨ ਹੈ | ਜਿਸਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ ਤੇ ਅਧਿਆਪਕ ਹੀ ਚੰਗਾ ਜੀਵਨ ਜੀਉਣ ਦਾ ਢੰਗ ਦੱਸਦੇ ਹਨ ਤੇ ਅਧਿਆਪਕਾਂ ਪਾਸੋਂ ਵਿੱਦਿਆ ਹਾਸਲ ਕਰਕੇ ਹੀ ਅਸੀਂ ਸਮਾਜ ਵਿਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਲੋਕਾਂ ਦੀ ਸੇਵਾ ਕਰਨ ਦੇ ਕਾਬਲ ਹੁੰਦੇ ਹਾਂ | ਰੋਟਰੀ ਕਲੱਬ ਇਲੀਟ ਵਲੋਂ 15 ਵੱਖ-ਵੱਖ ਸਕੂਲਾਂ ਕਾਲਜਾਂ ਨਾਲ ਸਬੰਧਿਤ ਅਧਿਆਪਕਾਂ ਦਾ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨ ਕੀਤਾ ਗਿਆ | ਜਿਸ ਵਿਚ ਰਾਜਨਜੋਤ ਸਿੰਘ ਖਹਿਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ, ਸ਼ੁਭਦਰਸ਼ਨ ਨਰਾਇਣ ਆਨੰਦ ਸਰਕਾਰੀ ਹਾਈ ਸਕੂਲ ਖਾਨੋਵਾਲ, ਪ੍ਰੋ. ਹਰਸਿਮਰਨ ਕੌਰ ਸਡਾਨਾ ਸਰਕਾਰੀ ਕਾਲਜ ਕਪੂਰਥਲਾ, ਡਾ. ਭੁਪਿੰਦਰ ਕੌਰ ਹਿੰਦੂ ਕੰਨਿਆ ਕਾਲਜ ਕਪੂਰਥਲਾ, ਪੁਨੀਤ ਪਾਸੀ ਕਾਰਜਕਾਰੀ ਪਿ੍ੰਸੀਪਲ ਐਮ.ਡੀ.ਐਸ.ਡੀ. ਸਕੂਲ, ਬਿਕਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਡਾਲ ਬੇਟ, ਸ੍ਰੀਮਤੀ ਅੰਜਨਾ ਆਰਟ ਆਫ ਲੀਵਿੰਗ ਸਕੂਲ ਰੇਲਵੇ ਰੋਡ, ਐਡਵੋਕੇਟ ਵਿਸ਼ਾਲ ਅਹੂਜਾ ਵਲੰਟੀਅਰ ਪ੍ਰੋ. ਸਰਕਾਰੀ ਕਾਲਜ ਕਪੂਰਥਲਾ, ਮਨਿੰਦਰ ਕੌਰ, ਸਰਕਾਰੀ ਸਕੂਲ ਨੱਥੂ ਚਾਹਲ, ਰਿਤੂ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ, ਸੰਜੇ ਕੁਮਾਰ ਭੱਟ ਮੁਖੀ ਫਿਜ਼ੀਕਲ ਐਜੂਕੇਸ਼ਨ ਵਿਭਾਗ ਐਮ.ਜੀ.ਐਨ. ਸਕੂਲ, ਹਰਜਿੰਦਰ ਸਿੰਘ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਪ੍ਰੀਤਾ ਲੀ ਲੈਸਨ ਸਕੂਲ, ਰਮਨਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ, ਨਾਇਬ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਘਾਣਾ ਫਗਵਾੜਾ ਤੇ ਸੁਮੰਨਿਆ ਉੱਪਲ ਸ਼ਾਮਲ ਸਨ | ਇਨ੍ਹਾਂ ਅਧਿਆਪਕਾਂ ਨੂੰ ਮੁੱਖ ਮਹਿਮਾਨ ਡਾ. ਸੁਰਜੀਤ ਕੌਰ, ਡਾ. ਸਰਬਜੀਤ ਸਿੰਘ ਤੇ ਕਲੱਬ ਅਹੁਦੇਦਾਰਾਂ ਵਲੋਂ ਸਰਟੀਫਿਕੇਟ ਦੇ ਕੇ ਸਨਮਾਨ ਕਰਨ ਦੇ ਨਾਲ-ਨਾਲ ਵਾਤਾਵਰਨ ਪਲਾਸਟਿਕ ਮੁਕਤ ਬਣਾਉਣ ਦੇ ਮਨੋਰਥ ਨਾਲ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਏ ਜੂਟ ਦੇ ਬੈਗ ਵੀ ਦਿੱਤੇ ਗਏ ਤਾਂ ਜੋ ਅਧਿਆਪਕ ਬੱਚਿਆਂ ਨੂੰ ਵੀ ਪਲਾਸਟਿਕ ਮੁਕਤ ਸਮਾਜ ਬਣਾਉਣ ਲਈ ਪ੍ਰੇਰਿਤ ਕਰਨ | ਸਮਾਗਮ ਦੇ ਅੰਤ ਵਿਚ ਰੋਟੇਰੀਅਨ ਸੁਕੇਸ਼ ਜੋਸ਼ੀ ਨੇ ਆਏ ਹੋਏ ਮਹਿਮਾਨਾਂ ਤੇ ਅਧਿਆਪਕ ਸਹਿਬਾਨ ਦਾ ਧੰਨਵਾਦ ਕੀਤਾ | ਇਸ ਮੌਕੇ ਰੋਟੇਰੀਅਨ ਰਾਹੁਲ ਆਨੰਦ, ਕੰਵਲਪ੍ਰੀਤ ਸਿੰਘ ਕੌੜਾ ਤੇ ਹੋਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


