ਰੋਟਰੀ ਕਲੱਬ ਬੰਗਾ ਗਰੀਨ ਵਲੋ ਲੋੜਵੰਦਾਂ ਨੂੰ ਰਾਹਤ ਸਮਗਰੀ ਵੰਡ ਸਮਾਗਮ।

ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡਣ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਹੋਰ ਅਹੁਦੇਦਾਰ।

ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡਣ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਹੋਰ ਅਹੁਦੇਦਾਰ।ਐਨਆਰਆਈ ਸ਼ਮਿੰਦਰ ਸਿੰਘ ਗਰਚਾ ਦੇ ਜਨਮ ਦਿਨ ਤੇ ਰਾਹਤ ਸਮੱਗਰੀ ਵੰਡੀ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਰੋਟਰੀ ਕਲੱਬ ਬੰਗਾ ਗਰੀਨ ਵਲੋਂ ਐਨਆਰਆਈ ਸ਼ਮਿੰਦਰ ਸਿੰਘ ਗਰਚਾ ਦੇ ਜਨਮ ਦਿਨ ਤੇ ਪਿੰਡ ਸੱਲਾਂ ਦੇ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ ਪਿੰਡ ਸੱਲ੍ਹਾਂ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਰਾਹਤ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਬੋਲਦਿਆਂ ਕਿਹਾ ਕਿ ਗਰਚਾ ਸਾਹਿਬ ਦਾ ਜਨਮ ਦਿਨ ਲੋੜਵੰਦਾਂ ਦੀ ਮਦਦ ਕਰਕੇ ਮਨਾ ਰਹੇ ਹਾਂ। ਗਰਚਾ ਸਾਹਿਬ ਵਿਦੇਸ਼ ਗਏ ਹੋਏ ਨੇ ਜੇਕਰ ਉਹ ਆਪ ਹੁੰਦੇ ਇਥੇ ਤਾਂ ਗੱਲ ਕੁਝ ਹੋਰ ਹੀ ਹੋਣੀ ਸੀ। ਗਰਚਾ ਸਾਹਿਬ 16 ਸਾਲ ਦੀ ਉਮਰ ਵਿੱਚ ਹੀ ਵਿਦੇਸ਼ ਚਲੇ ਗਏ ਸਨ ਉਨ੍ਹਾਂ ਆਕੇ ਬੰਗਾ ਵਿਖੇ ਆਪਣੀ ਰਿਹਾਇਸ਼ ਬਣਾਈ ਪਰ ਉਨ੍ਹਾਂ ਦਾ ਦਿਲ ਅੱਜ ਵੀ ਪਿੰਡ ਸੱਲ੍ਹਾਂ ਆਪਣੇ ਜੱਦੀ ਪਿੰਡ ਲਈ ਧੜਕਦਾ ਹੈ। ਉਨ੍ਹਾਂ ਨੇ ਸਕੂਲ ਦੀ ਨਵੀਂ ਇਮਾਰਤ ਬਣਾਉਣ ਵਿੱਚ ਬਹੁਤ ਯੋਗਦਾਨ ਪਾਇਆ। ਉਹ ਸਮਾਜ ਸੇਵਾ ਦੇ ਹਰ ਖੇਤਰ ਵਿੱਚ ਜਿਵੇਂ ਕਿ ਕਿਸੇ ਮਰੀਜ਼ ਦੀ ਸਹਾਇਤਾ, ਕਿਸੇ ਗਰੀਬ ਬੱਚੇ ਨੂੰ ਪੜਾਉਣ ਲਈ, ਕਿਸੇ ਵੀ ਗਰੀਬ ਖਿਡਾਰੀ ਨੂੰ ਮੰਜ਼ਲ ਤੱਕ ਪਹੁੰਚਾਉਣ ਲਈ ਹਰ ਦਮ ਤੱਤਪਰ ਰਹਿੰਦੇ ਹਨ। ਇਸ ਮੌਕੇ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ ਨੇ ਵੀ ਐਲਾਨ ਕੀਤਾ ਕਿ ਜੇਕਰ ਕੋਈ ਬੱਚਾ ਪੜਾਈ ਕਰਨਾ ਚਾਹੁੰਦਾ ਹੈ ਜਾਂ ਜੇਕਰ ਕੋਈ ਬੱਚਾ ਖੇਡਾਂ ਖੇਡਣ ਲਈ ਪੈਸੇ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਤਾਂ ਸਾਡਾ ਕੱਲਬ ਹਰਦਮ ਹਾਜ਼ਰ ਹੈ। ਇਸ ਮੌਕੇ ਚਰਨਜੀਤ ਸੱਲ੍ਹਾਂ ਨੇ ਸਭ ਦਾ ਪਿੰਡ ਪਹੁੰਚਣ ਤੇ ਜੀ ਆਇਆਂ ਨੂੰ ਕਿਹਾ ਤੇ ਧੰਨਵਾਦ ਕੀਤਾ। ਇਸ ਮੌਕੇ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ, ਮਨਜੀਤ ਸਿੰਘ ਲੋਗੀਆ ਕਿੱਕ ਬਾਕਸਿੰਗ ਦੇ ਕੋਚ , ਬ੍ਰਿਜ ਭੂਸ਼ਣ ਵਾਲੀਆ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਜੀਵਨ ਕੌਸ਼ਲ, ਬਲਵਿੰਦਰ ਸਿੰਘ ਪਾਂਧੀ, ਗਗਨਦੀਪ ਸਿੰਘ ਮੈਨੇਜਰ ਪੀਐਨਬੀ, ਮਨਜਿੰਦਰ ਸਿੰਘ, ਜੀਤਾ ਰਾਮ ਬੈਂਸ, ਹਰਭਜਨ ਸਾਬਕਾ ਸਰਪੰਚ, ਪਲਵਿੰਦਰ ਸਿੰਘ ਨੰਬਰਦਾਰ, ਕਸ਼ਮੀਰ ਚੰਦ ਬੈਂਸ, ਸੁਰਜੀਤ ਕੁਮਾਰ ਵਾਲੀਆ, ਜੋਗਾ ਰਾਮ, ਚਰਨਜੀਤ ਸਿੰਘ ਨੰਬਰਦਾਰ, ਬਲਵੀਰ ਕੌਰ, ਕੁਲਵਿੰਦਰ ਕੌਰ, ਅਵਿਨਾਸ਼ ਕੌਰ, ਪ੍ਰੇਮ ਚੰਦ, ਜੋਗਿੰਦਰ ਰਾਮ ਭੱਟੀ, ਰਾਣੀ, ਮਨਜੀਤ ਸੋਨੂੰ, ਕਿੱਕ ਬਾਕਸਿੰਗ ਖਿਡਾਰੀ ਹਰਸਿਮਰਨ ਸਿੰਘ ਲੋਗੀਆ, ਮੁਸਕਾਨ ਅਤੇ ਬਹੁਤ ਸਾਰੇ ਬਜ਼ੁਰਗ ਅਤੇ ਔਰਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਮ ਆਦਮੀ ਪਾਰਟੀ ਦੇ ਨੇਤਾ ਝੂਠ ਫਰੇਬ ਦੇ ਨਾਲ ਹੀ ਰਾਜ ਗੱਦੀ ਹਾਸਲ ਕਰਨ ਵਿੱਚ ਕਾਮਯਾਬ ਹੋਏ ਸੀ : ਤਲਵਾੜ
Next articleਹਾਵ ਭਾਵ