ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਸਕੂਲ ਆਫ ਐਮੀਨੇਸ ਬੰਗਾ ਵਿਖੇ ਮੁਫ਼ਤ ਡੈਂਟਲ ਚੈਕਅੱਪ ਕੈੰਪ ਲਗਾਇਆ ਗਿਆ ਜਿਸ ਵਿਚ ਡਾਕਟਰ ਬੰਦਨਾ ਡੈਂਟਲ ਸਰਜਨ ਗੁਰੂ ਅਰਜਨ ਦੇਵ ਹਸਪਤਾਲ ਬੰਗਾ ਵਲੋਂ 135 ਬੱਚਿਆਂ ਦਾ ਮੁਫ਼ਤ ਦੰਦਾਂ ਦਾ ਚੈਕਅਪ ਕੀਤਾ ਗਿਆ ਅਤੇ ਬੱਚਿਆਂ ਨੂੰ ਮੁਫ਼ਤ ਦਵਾਈਆਂ , ਟੂਥ ਬਰਸ਼ ਅਤੇ ਪੇਸਟਾਂ ਫ੍ਰੀ ਵੰਡੀਆਂ ਗਈਆਂ। ਇਸ ਮੌਕੇ ਰੋਟਰੀ ਕਲੱਬ ਬੰਗਾਂ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਜਿਥੇ ਸਾਡਾ ਕਲੱਬ ਵੱਖ ਵੱਖ ਖੇਤਰਾਂ ਚ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਉਥੇ ਤੰਦਰੁਸਤ ਪੰਜਾਬ ਅਤੇ ਸਿਹਤਮੰਦ ਸਮਾਜ ਦੇ ਲਈ ਸਿਹਤ ਸੇਵਾਵਾਂ ਵਿਚ ਵੀ ਆਪਣੀ ਨੈਤਿਕ ਬਣਦੀ ਜਿੰਮੇਵਾਰੀ ਨਿਭਾ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਕੇ ਪੜ੍ਹਾਈ ਦੇ ਨਾਲ ਨਾਲ ਸਾਨੂੰ ਖੇਡਾ ਅਤੇ ਸਵੇਰ ਦੀ ਸੈਰ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਖੰਡ, ਮੈਦਾ, ਰਿਫਾਈਂਡ ਅਤੇ ਲੂਣ ਘੱਟ ਕਰਕੇ ਪੌਸ਼ਟਿਕ ਖੁਰਾਕ ਨੂੰ ਅਪਨਾਉਣਾ ਚਾਹੀਦਾ ਹੈ। ਡਾਕਟਰ ਬੰਦਨਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਜਿਸ ਤਰ੍ਹਾਂ ਘਰ ਦੀ ਖੂਬਸੂਰਤੀ ਘਰ ਦੇ ਫਰੰਟ ਗੇਟ ਨਾਲ ਸ਼ੁਰੂ ਹੁੰਦੀ ਹੈ। ਉਸੇ ਤਰ੍ਹਾਂ ਸਿਹਤ ਮੰਦ ਦੰਦ ਵੀ ਇਕ ਵਿਅਕਤੀ ਦੀ ਖੂਬਸੂਰਤੀ ਦਾ ਪ੍ਰਮਾਣ ਹੁੰਦੇ ਹਨ ਅਤੇ ਇਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਅਤੇ ਹਰ ਛੇ ਮਹੀਨੇ ਚ ਇਕ ਵਾਰ ਦੰਦਾਂ ਦਾ ਚੈਕਅਪ ਕਰਵਾਉਣਾ ਚਾਹੀਦਾ ਹੈ। ਅਤੇ ਸਵੇਰੇ ਅਤੇ ਰਾਤ ਸੌਣ ਲਗੇ ਬਰਸ਼ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰੀਕ ਸਿੰਘ ਜੀ ਨੇ ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਹਸਪਤਾਲ ਦੇ ਸਮੂਹ ਸਟਾਫ ਦਾ ਇਸ ਨੇਕ ਕਾਰਜ ਲਈ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਰੋਟੇ. ਜੀਵਨ ਦਾਸ ਕੌਸ਼ਲ, ਸ਼ਮਿੰਦਰ ਸਿੰਘ ਗਰਚਾ, ਗਗਨਦੀਪ ਸਿੰਘ,ਹਰਮਨਪ੍ਰੀਤ ਸਿੰਘ ਰਾਣਾ, ਰਾਜਵਿੰਦਰ ਕੌਰ ਮੈਥ ਟੀਚਰ, ਬਲਵਿੰਦਰ ਕੌਰ ਹੈਲਥ ਕੇਅਰ, ਅਤੇ ਅਮ੍ਰਿਤਪਾਲ ਸਿੰਘ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly