HOME ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਪਿੰਡ ਗੁਣਾਚੌਰ ਦੇ ਲੋੜਵੰਦ ਪਰਿਵਾਰਾਂ ਦੀ ਕੀਤੀ...

ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਪਿੰਡ ਗੁਣਾਚੌਰ ਦੇ ਲੋੜਵੰਦ ਪਰਿਵਾਰਾਂ ਦੀ ਕੀਤੀ ਗਈ ਮਦਦ ।

7
ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਭੇਟ ਕਰਦੇ ਹੋਏ ਕਲੱਬ ਦੇ ਪ੍ਰਧਾਨ ਰੋਟੇ. ਸ ਦਿਲਬਾਗ ਸਿੰਘ ਬਾਗੀ, ਉਪ ਪ੍ਰਧਾਨ ਸ ਸ਼ਮਿੰਦਰ ਸਿੰਘ ਗਰਚਾ, ਸਰਪੰਚ ਤਲਵਿੰਦਰ ਸ਼ੇਰਗਿੱਲ ਅਤੇ ਬਾਕੀ ਸੰਸਥਾ ਮੈਂਬਰ ।

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ)- ਪਿਛਲੇ ਦਿਨੀਂ ਭਾਰੀ ਬਾਰਿਸ਼ ਨਾਲ਼ ਨੁਕਸਾਨੇ ਗਏ ਪਿੰਡ ਗੁਣਾਚੌਰ ਦੇ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਡ ਫੋਰਡ(ਯੂ.ਕੇ) ਵੱਲੋਂ ਕੀਤੀ ਗਈ । ਪਿੰਡ ਦੇ ਨਿਵਾਸੀ ਸੁਖਦੇਵ ਸਿੰਘ ਦਾ ਬਿਲਕੁਲ ਨਵਾਂ ਬਣਾਇਆ ਘਰ ਬਾਰਿਸ਼ ਨਾਲ ਪੂਰੀ ਤਰਾਂ ਨੁਕਸਾਨਿਆਂ ਗਿਆ ਸੀ ਅਤੇ ਉਨ੍ਹਾਂ ਨੇ ਬੇਟੀ ਦਾ ਵਿਆਹ ਵੀ ਰੱਖਿਆ ਹੋਇਆ ਹੈ । ਅਜਿਹੀ ਘੜੀ ਵਿਚ ਰੋਟਰੀ ਕਲੱਬ ਬੰਗਾ ਅਤੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀ ਬਾਂਹ ਫੜਦੇ ਹੋਏ ਉਨ੍ਹਾਂ ਦੀ 21000 ਰੁਪਏ ਦੀ ਮਦਦ ਕੀਤੀ । ਇਸ ਤੋਂ ਬਿਨ੍ਹਾਂ ਪਿੰਡ ਨਿਵਾਸੀ ਪਰਮਜੀਤ ਬਸਰਾ ਜੋ ਕਿ ਪੋਲੀਓ ਦੀ ਬਿਮਾਰੀ ਤੋਂ ਪੀੜਿਤ ਹਨ ਅਤੇ ਉਨ੍ਹਾਂ ਦਾ ਘਰ ਵੀ ਨੁਕਸਾਨਿਆਂ ਗਿਆ ਹੈ ਦੀ ਕਲੱਬ ਵੱਲੋਂ ਗਿਆਰਾਂ ਹਜ਼ਾਰ ਰੁਪਏ ਦੀ ਮਦਦ ਕੀਤੀ ਗਈ । ਇਸ ਮੌਕੇ ਕਲੱਬ ਦੇ ਪ੍ਰਧਾਨ ਸ. ਦਿਲਬਾਗ ਸਿੰਘ ਬਾਗੀ ਅਤੇ ਉਪ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਹੀ ਸੰਸਥਾ ਦਾ ਅਸਲੀ ਮੰਤਵ ਹੈ ਰੋਟਰੀ ਕਲੱਬ ਬੰਗਾ ਗ੍ਰੀਨ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੀ ਹੈ । ਸੰਸਥਾ ਨਾਲ ਜੁੜੇ ਸਮੂਹ ਮੈਂਬਰਾਂ ਦਾ ਮਕਸਦ ਨਿਸ਼ਕਾਮ ਭਾਵ ਨਾਲ਼ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਨ । ਪਿੰਡ ਦੇ ਸਰਪੰਚ ਤਲਵਿੰਦਰ ਸ਼ੇਰਗਿੱਲ ਨੇ ਸਮੂਹ ਸੰਸਥਾ ਮੈਂਬਰਜ਼ ਦਾ ਇਸ ਨੇਕ ਕਾਰਜ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਲੋੜਵੰਦ ਪਰਿਵਾਰਾਂ ਦੀ ਬਹੁਤ ਵੱਡੀ ਮਦਦ ਕਰ ਰਹੀ ਹੈ ਅਤੇ ਉਨ੍ਹਾਂ ਦੀ ਸਮਾਜ ਨੂੰ ਮਿਸਾਲੀ ਦੇਣ ਹੈ । ਉਨ੍ਹਾਂ ਨੂੰ ਆਸ ਹੈ ਕਿ ਸੰਸਥਾ ਅੱਗੇ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਪਾਉਂਦੀ ਰਹੇਗੀ । ਉਨ੍ਹਾਂ ਇਸ ਪ੍ਰੋਜੈਕਟ ਦੇ ਚੈਅਰਮੈਨ ਰੋਟੇ ਸ ਰਣਜੀਤ ਸਿੰਘ ਕੰਦੋਲਾ ਹੋਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜੋ ਕਿ ਵਰਦੇ ਮੀਂਹ ਦੌਰਾਨ ਹੀ ਨੁਕਸਾਨੇ ਘਰਾਂ ਦਾ ਮੌਕਾ ਦੇਖਣ ਪੁੱਜੇ ਸਨ । ਇਸ ਮੌਕੇ ਰੋਟਰੀ ਕਲੱਬ ਉਪ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ, ਰੋਟੇ. ਜੀਵਨ ਦਾਸ ਕੌਸ਼ਲ ਪਾਸਟ ਸਕੱਤਰ,ਰੋਟੇ. ਡਾ ਪਰਮਜੀਤ ਸਿੰਘ ਰੱਤੂ, ਰੋਟੇ. ਗੁਰਬਖਸ਼ ਰਾਮ ਐਸ ਡੀ ਓ ਪਾਵਰਕਾਮ ,ਰੋਟੇ. ਸ਼੍ਰੀ ਦਵਿੰਦਰ ਕੁਮਾਰ , ਰੋਟੇ .ਸ ਹਰਮਿੰਦਰ ਸਿੰਘ ਲੱਕੀ, ਰੋਟੇ. ਸ ਬਲਵਿੰਦਰ ਸਿੰਘ ਪਾਂਧੀ,ਰੋਟੇ. ਸ ਸੁਖਵਿੰਦਰ ਸਿੰਘ ਧਾਮੀ,ਰੋਟੇ.ਸ਼੍ਰੀ ਰਾਮ ਤੀਰਥ,ਰੋਟੇ. ਸ਼੍ਰੀ. ਬਲਵੀਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ, ਨਰਿੰਦਰ ਮਾਹੀ ਮਨਜਿੰਦਰ ਸਿੰਘ ਅਤੇ ਰੋਟੇ. ਰਣਜੀਤ ਸਿੰਘ ਕੰਦੋਲਾ ਹਾਜ਼ਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਯਤਨਾਂ ਸਦਕਾ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੋਈ ਖ਼ਤਮ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਸੜੋਆ ਦੀ ਮੀਟਿੰਗ ਹੋਈ