ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਲੀਵਰ ਦੀ ਬਿਮਾਰੀ ਨਾਲ ਪੀੜਿਤ ਸਿਵਲ ਹਸਪਤਾਲ ਬੰਗਾ ਵਿਖੇ ਪਿੰਡ ਥਾਂਦੀਆਂ ਤੋਂ ਦਾਖਿਲ ਮਰੀਜ਼ ਸੂਰਜ ਲਈ 15100 ਰੁਪਏ ਦੀ ਕੈਸ਼ ਰਾਸ਼ੀ ਨਾਲ ਮਦਦ ਕੀਤੀ ਗਈ। ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਵਾਈਸ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਦੱਸਿਆ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਸਾਰਿਆਂ ਦਾ ਫਰਜ਼ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਇਨਸਾਨੀਅਤ ਨਾਤੇ ਲੋੜਵੰਦਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋ ਇਸ ਮਰੀਜ਼ ਬਾਰੇ ਪਤਾ ਲੱਗਿਆ ਕਿ ਲੀਵਰ ਦੀ ਬਿਮਾਰੀ ਕਰਕੇ ਮਰੀਜ਼ ਨੂੰ ਚੰਡੀਗੜ੍ਹ ਰੈਫਰ ਕਰਨਾ ਪਵੇਗਾ ਅਤੇ ਉਸ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ ਤਾਂ ਸਾਰੇ ਮੈਂਬਰਾਂ ਨੇ ਇਸ ਮਰੀਜ਼ ਦੀ ਮਦਦ ਕਰਨ ਦਾ ਫੈਂਸਲਾ ਲਿਆ ਅਤੇ ਅਰਦਾਸ ਕੀਤੀ ਕਿ ਮਰੀਜ਼ ਜਲਦੀ ਠੀਕ ਹੋ ਕੇ ਪਰਿਵਾਰ ਚ ਵਾਪਿਸ ਆਵੇ। ਇਸ ਮੌਕੇ ਐਸਡੀਉ ਬਿਜਲੀ ਬੋਰਡ ਗੁਰਬਖਸ਼ ਰਾਮ, ਰੋਟੇ. ਰਣਬੀਰ ਸਿੰਘ, ਰੋਟੇ. ਸ਼ਮਿੰਦਰ ਸਿੰਘ ਗਰਚਾ ਰੋਟੇ. ਜੀਵਨ ਦਾਸ ਕੋਸ਼ਲ ਸੈਕਟਰੀ, ਰੋਟੇ. ਗਗਨਦੀਪ ਸਿੰਘ ਚੀਫ ਮੈਨੇਜਰ ਪੀਐਨਬੀ, ਰਣਜੀਤ ਸਿੰਘ ਕੰਦੋਲਾ, ਬਲਦੇਵ ਜਵੇਲਰ ਬੰਗਾ ,ਦਵਿੰਦਰ ਕੁਮਾਰ ਆਦਿ ਹਾਜ਼ਿਰ ਸਨ।



