ਰੋਟੇਰੀਅਨ ਵਿਜੇ ਕਾਲੀਆ ਦੀ ਯਾਦ ਵਿਚ ਨੱਕ, ਕੰਨ ਤੇ ਗਲੇ ਦਾ ਮੁਫ਼ਤ ਜਾਂਚ ਕੈਂਪ 8 ਨੂੰ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )-ਸਵ. ਰੋਟੇਰੀਅਨ ਵਿਜੇ ਕਾਲੀਆ ਦੀ ਯਾਦ ਵਿਚ ਕਪੂਰਥਲਾ ਹਸਪਤਾਲ ਦੇ ਨਰਸਿੰਗ ਹੋਮ ਵਲੋਂ ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਸਹਿਯੋਗ ਨਾਲ ਨੱਕ ਕੰਨ ਤੇ ਗਲੇ ਦੀ ਜਾਂਚ ਦਾ ਮੁਫ਼ਤ ਮੈਡੀਕਲ ਕੈਂਪ 8 ਨਵੰਬਰ ਦਿਨ ਸ਼ੁੱਕਰਵਾਰ ਨੂੰ  ਸਵੇਰੇ 10 ਤੋਂ 2 ਵਜੇ ਤੱਕ ਕਪੂਰਥਲਾ ਹਸਪਤਾਲ ਦੇ ਨਰਸਿੰਗ ਹੋਮ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਰਾਹੁਲ ਆਨੰਦ, ਸਕੱਤਰ ਅੰਕੁਰ ਵਾਲੀਆ ਨੇ ਦੱਸਿਆ ਕਿ ਕੈਂਪ ਦੌਰਾਨ ਨੱਕ, ਕੰਨ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾ.  ਸਰਬਜੀਤ ਸਿੰਘ, ਡਾ. ਅਰਜੁਨ ਸਿੰਘ ਤੇ ਡਾ. ਸ਼ਤੂਤੀ ਆਧੁਨਿਕ ਤਕਨੀਕ ਨਾਲ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ ਤੇ ਕੈਂਪ ਦੌਰਾਨ ਮਰੀਜ਼ਾਂ ਨੂੰ  ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਬਲੱਡ ਸ਼ੂਗਰ ਅਤੇ ਹੱਡੀਆਂ ਦੇ ਖੋਰੇ ਦੀ ਜਾਂਚ ਵੀ ਮੁਫ਼ਤ ਕੀਤੀ ਜਾਵੇਗੀ | ਰੋਟਰੀ ਕਲੱਬ ਇਲੀਟ ਦੇ ਅਹੁਦੇਦਾਰਾਂ ਨੇ ਲੋਕਾਂ ਨੂੰ  ਅਪੀਲ ਕੀਤੀ ਕਿ ਉਹ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਵਿਚ ਸ਼ਾਮਲ ਹੋ ਕੇ ਇਸ ਦਾ ਲਾਭ ਪ੍ਰਾਪਤ ਕਰਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੈਦਲ ਯਾਤਰਾ ਨੂੰ ਲੈ ਕੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ ਧਾਰਮਿਕ ਜਥੇਬੰਦੀਆਂ ਦੀ ਭਰਵੀਂ ਮੀਟਿੰਗ
Next articleਗੁਰੂ ਹਰਕ੍ਰਿਸ਼ਨ ਸਕੂਲ ‘ਚ ਰੰਗੋਲੀ ਤੇ ਹੋਰ ਮੁਕਾਬਲੇ ਕਰਵਾਏ