ਰੋਟੇਰੀਅਨ ਜਨਕ ਸਿੰਘ ਬਣੇ ਰੋਟਰੀ ਕਲੱਬ ਬੇਗੋਵਾਲ ਗਰੇਟਰ ਦੇ ਪ੍ਰਧਾਨ

ਕਪੂਰਥਲਾ( ਕੌੜਾ )-ਰੋਟਰੀ ਕਲੱਬ ਬੇਗੋਵਾਲ ਗਰੇਟਰ ਦਾ ਤਾਜਪੋਸ਼ੀ ਸਮਾਗਮ ਸਥਾਨਕ ਫੂਡਕਿੰਗ ਹੋਟਲ ਵਿਖੇ ਹੋਇਆ | ਇਸ ਮੌਕੇ ਜਨਕ ਸਿੰਘ ਨੂੰ  ਰੋਟਰੀ ਕਲੱਬ ਗਰੇਟਰ ਦਾ ਪ੍ਰਧਾਨ ਬਣਾਇਆ ਗਿਆ ਤੇ ਰਣਜੀਤ ਸਿੰਘ ਨੂੰ  ਕਲੱਬ ਦਾ ਸਕੱਤਰ ਨਿਯੁਕਤ ਕੀਤਾ ਗਿਆ | ਸਮਾਗਮ ਦੌਰਾਨ ਰੋਟਰੀ ਇੰਟਰਨੈਸ਼ਨਲ ਡਿਸਟਿ੍ਕ 3070 ਦੇ ਅਸਿਸਟੈਂਟ ਗਵਰਨਰ ਅਮਰਜੀਤ ਸਿੰਘ ਸਡਾਨਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਦਕਿ ਸਾਬਕਾ ਜ਼ੋਨਲ ਚੇਅਰਮੈਨ ਸੁਕੇਸ਼ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਅਸਿਸਟੈਂਟ ਗਵਰਨਰ ਅਮਰਜੀਤ ਸਿੰਘ ਸਡਾਨਾ ਨੇ ਕਾਲਰ ਪਾ ਕੇ ਰਸਮੀ ਤੌਰ ‘ਤੇ ਜਨਕ ਸਿੰਘ ਨੂੰ  ਪ੍ਰਧਾਨ ਨਿਯੁਕਤ ਕੀਤਾ ਅਤੇ ਕਲੱਬ ਦੀ ਨਵੀਂ ਚੁਣੀ ਗਈ ਟੀਮ ਨੂੰ  ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਬੇਗੋਵਾਲ ਗਰੇਟਰ ਸਮਾਜ ਸੇਵਾ ਦੇ ਕੰਮਾਂ ਲਈ ਜਿਸ ਤਰ੍ਹਾਂ ਦੀ ਲੋੜ ਸਮਝੇਗਾ। ਰੋਟਰੀ ਇੰਟਰਨੈਸ਼ਨਲ ਉਨ੍ਹਾਂ ਦੀ ਪੂਰੀ ਮਦਦ ਕਰੇਗਾ |
ਸਮਾਗਮ ਦੌਰਾਨ ਸਟੇਜ ਸਕੱਤਰ ਦੇ ਫ਼ਰਜ ਸੀਨੀਅਰ ਰੋਟੇਰੀਅਨ ਵਿੱਦਿਆ ਸਾਗਰ ਨੇ ਨਿਭਾਏ | ਪਹਿਲੇ ਰਹੇ ਪ੍ਰਧਾਨ ਭੁਪਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ  ਜੀ ਆਇਆਂ ਕਿਹਾ ਤੇ ਨਵਨਿਯੁਕਤ ਪ੍ਰਧਾਨ ਨੇ ਆਪਣੀ ਨਿਯੁਕਤੀ ‘ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੋਨਲ ਚੇਅਰਮੈਨ ਬਲਵਿੰਦਰ ਸਿੰਘ ਬਰਿਆਰ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਕਿਹਾ ਕਿ ਰੋਟਰੀ ਕਲੱਬ ਬੇਗੋਵਾਲ ਗਰੇਟਰ ਸਮਾਜ ਸੇਵਾ ਦੇ ਕੰਮਾਂ ਨੂੰ  ਨਿਰੰਤਰ ਜਾਰੀ ਰੱਖੇਗਾ | ਇਸ ਮੌਕੇ ਭੁਪਿੰਦਰ ਸਿੰਘ, ਇੰਦਰਜੀਤ, ਬਲਜਿੰਦਰ ਗਾਂਧੀ, ਧਰਮਪਾਲ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਕਰਨਦੀਪ ਬੱਸੀ, ਚੇਤਨ ਢੀਂਗਰਾ, ਰਵੀ ਪ੍ਰਕਾਸ਼ ਤੇ ਹੋਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕ੍ਰਾਂਤੀ ਦਾ ਸਫਰ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ 
Next articleਅਕਾਦਮਿਕ ਖੇਤਰ ਵਿੱਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਗਾ ਦੀਆਂ ਬੀ ਸੀ ਏ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲ੍ਹਾਂ