“ਰੋਸਾ”

(ਸਮਾਜ ਵੀਕਲੀ)

ਕੱਚਿਆਂ ਘੜਿਆਂ ਦਾ ਰੋਸਾ ਨਾ ਰੱਖ ਦਿਲਾ
ਪੱਕਿਆਂ ਨੇ ਪਾਰ ਲੰਘਾਉਣਾ ਏ
ਜਿਹੜੇ ਛੱਡ ਕੇ ਤੁਰ ਗਏ ਉੱਨਾਂ ਤੇ ਕਾਹਦਾ ਮਾਨ
ਖੜੇ ਨਾਲ ਜੋ ਉੱਨਾਂ ਸੱਜਣ ਕਹਾਉਣਾ ਏ
ਇੱਕੋ ਮੁਰਸ਼ਦ ਮੇਰਾ ਨਾਂ ਮੈਂ ਹੋਰ ਬਣਾਇਆ ਏ
ਮੇਰਾ ਕਦੇ ਰੁੱਸਿਆ ਹੀ ਨਹੀ ਨਾ ਮੈਂ ਕਦੇ ਮਣਾਇਆ ਏ
ਅੱਖ ਚੁੱਕ ਕਦੇ ਦਿਦਾਰ ਕੀਤਾ ਹੀ ਨਹੀਂ ਮੈਂ ਉਸਦਾ
ਨਾ ਉਸ ਬਿਨਾਂ ਕਿੱਧਰੇ ਹੋਰ ਸਿਰ ਝੁਕਾਇਆ ਏ
ਮੇਰੇ ਸਾਹਵੇਂ ਖੜ ਕੇ ਮੈਨੂੰ ਮਾੜਾ ਨਹੀਂ ਕਹਿੰਦੇ
ਪਰ ਪੂਰੇ ਜੱਗ ਵਿੱਚ ਮੈਨੂੰ ਮਾੜਾ ਬਣਾਇਆ ਏ
ਤੇਰੇ ਦਰ ਤੇ ਆਕੇ ਵੀ ਤੈਨੂੰ ਕਾਫ਼ਰ ਕਹਿ ਦਿੰਦੇ ਨੇ
ਮੈਨੂੰ ਤਾਂ ਫਿਰ ਪਿੱਠ ਪਿੱਛੇ ਗੁਨਾਹਗਾਰ ਬਣਾਇਆ ਏ
ਇਸ ਮੁਹੱਬਤ ਦਾ ਵੀ ਆਪਣਾ ਹੀ ਇੱਕ ਦੁੱਖ ਹੈ
ਕਿ ਇਹ ਦੁੱਖ ਆਪਣਿਆਂ ਨੇ ਬਣਾਇਆ ਏ
ਛੱਡ ਮਨਾ ਬਾਰ ਬਾਰ ਗਿਲਾ ਕਰਣਾ
ਤੂੰ ਨਹੀ ਕੁਝ, ਉੱਨਾਂ ਨੇ ਤੈਨੂੰ ਗਵਾਇਆ ਏ
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ,
ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਮੈਗਜ਼ੀਨ
+91-9888697078

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਹਿਲਾਂ ਧਰਮ-ਪਰਿਵਰਤਨ ਫਿਰ ਆਰਥਿਕ ਵਿਕਾਸ ਜਾਂ ਪਹਿਲਾਂ ਆਰਥਿਕ ਵਿਕਾਸ ਫਿਰ ਧਰਮ- ਪਰਿਵਰਤਨ ? ……
Next articleਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਵਿਖੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ ਸਿੱਖਣ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦਿੱਤੀ ਗਈ ਜਾਣਕਾਰੀ