ਰੋਮੀ ਘੜਾਮਾਂ ਨੇ ਜੰਮੂ ਨੈਸ਼ਨਲ ਖੇਡਾਂ ਦੌਰਾਨ 42 ਕਿਲੋਮੀਟਰ ਮੈਰਾਥਨ ਦੌੜ ਸਮੇਤ ਜਿੱਤੇ ਦੋ ਗੋਲਡ ਤੇ ਇੱਕ ਸਿਲਵਰ ਮੈਡਲ 

ਜੰਮੂ,  (ਪੱਤਰ ਪ੍ਰੇਰਕ): ਜੰਮੂ ਯੂਨੀਵਰਸਿਟੀ ਦੇ ਅਥਲੈਟਿਕਸ ਗਰਾਊਂਡ ਵਿੱਚ 24 ਤੋਂ 26 ਮਈ ਤੱਕ ਹੋਈਆਂ 10ਵੀਆਂ ਐੱਸ.ਬੀ.ਕੇ.ਐੱਫ. ਨੈਸ਼ਨਲ ਗੇਮਜ਼ ਦੌਰਾਨ ਗੁਰਬਿੰਦਰ ਸਿੰਘ ਰੋਮੀ ਘੜਾਮਾਂ ਨੇ ਪੰਜਾਬ ਵੱਲੋਂ 40+ ਉਮਰ ਵਰਗ ਲਈ ਖੇਡਦਿਆਂ 02 ਸੋਨੇ ਅਤੇ 01 ਚਾਂਦੀ ਸਮੇਤ ਕੁੱਲ ਤਿੰਨ ਤਮਗੇ ਜਿੱਤੇ। ਜਿਨ੍ਹਾਂ ਵਿੱਚ 42 ਕਿਲੋਮੀਟਰ (ਪੂਰੀ ਮੈਰਾਥਨ) ਤੇ 400 ਮੀਟਰ ‘ਚ ਗੋਲਡ ਅਤੇ ਪੋਲ ਵਾਲਟ ਵਿੱਚ ਸਿਲਵਰ ਮੈਡਲ ਆਪਣੇ ਨਾਮ ਕੀਤੇ। ਇਸ ਮੌਕੇ ਐੱਸ.ਬੀ.ਕੇ.ਐੱਫ. ਤੇ ਇੰਦੂ ਸ਼੍ਰੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਪੰਕਜ ਗਾਵਲੇ, ਜਨਰਲ ਸਕੱਤਰ ਸ਼ਿਵਾ ਤਿਵਾੜੀ, ਮੈਨੇਜਰ ਅਮਨ ਸ਼ਰਮਾ, ਜੰਮੂ ਯੂਨੀਵਰਸਿਟੀ ਰੈਫਰੀ ਕੋਚ ਜੈ ਹਿੰਦ ਅਤੇ ਹੋਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਸੀ ਪਾਰਟੀਆਂ ਵੱਲੋਂ ਡੇਰਿਆਂ, ਧਰਮਾਂ, ਜਾਤਾਂ,ਫ਼ਿਰਕਿਆਂ ਤੇ ਰਾਮ ਮੰਦਿਰ ਦੇ ਨਾਂਅ ਹੇਠ ਵੋਟਾਂ ਮੰਗਣ ਦਾ ਤਰਕਸ਼ੀਲਾਂ ਵੱਲੋਂ ਵਿਰੋਧ
Next articleਚਾਪਲੂਸ ਚੰਗੇ ਭਲਿਆਂ ਦਾ ਬੇੜਾ ਗਰਕ ਕਰ ਦਿੰਦੇ ਹਨ