400 ਮੀਟਰ ਵਿੱਚ ਸੋਨਾ, 200 ਮੀਟਰ ‘ਚ ਚਾਂਦੀ ਅਤੇ ਨੇਜਾ ਸੁੱਟਣ ਵਿੱਚ ਜਿੱਤਿਆ ਕਾਂਸੇ ਦਾ ਤਮਗਾ
ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਕੱਲ੍ਹ ਪੰਜਾਬ ਮਾਸਟਰ ਗੇਮਸ ਐਸ਼ੋਸੀਏਸ਼ਨ (ਰਜਿ.) ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਈ ਅਥਲੈਟਿਕਸ ਚੈਪੀਅਨਸ਼ਿਪ ਵਿੱਚ ਵੱਖੋ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿਸ ਵਿੱਚ 35+ ਉਮਰ ਗਰੁੱਪ ਦੇ ਅਥਲੀਟ ਗੁਰਬਿੰਦਰ ਸਿੰਘ ਰੋਮੀ ਘੜਾਮੇਂ ਵਾਲ਼ੇ ਨੇ ਮੈਡਲਾਂ ਦੀ ਹੈਟ੍ਰਿਕ ਮਾਰਦਿਆਂ 800 ਤੇ 200 ਮੀਟਰ ਦੌੜਾਂ ਅਤੇ ਨੇਜਾ ਸੁੱਟਣ (ਜੈਵਲਿਨ ਥ੍ਰੋਅ) ਵਿੱਚ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿੰਦਿਆਂ ਸੋਨਾ, ਚਾਂਦੀ ਤੇ ਕਾਂਸੀ ਦੇ ਤਿੰਨ ਤਮਗੇ ਆਪਣੇ ਨਾਮ ਕੀਤੇ। ਜਿਸ ਬਾਰੇ ਗੱਲ ਕਰਦਿਆਂ ਰੋਮੀ ਨੇ ਕਿਹਾ ਕਿ ਇਹਨਾਂ ਤਮਗਿਆਂ ਦੀ ਅਸਲ ਵੁੱਕਤ ਤਾਂ, ਤਾਂ ਹੈ ਜੇ ਹੋਰ ਲੋਕ ਖਾਸ ਕਰਕੇ ਨਵੀਂ ਪੀੜ੍ਹੀ ਪ੍ਰਭਾਵਿਤ ਹੋ ਕੇ ਖੇਡਾਂ ਨਾਲ਼ ਜੁੜੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly