ਪੁਆਧੀ ਸੱਥ ਵੱਲੋਂ ਰੋਮੀ ਘੜਾਮਾਂ ਨੂੰ ਦਿੱਤਾ ਗਿਆ ਰਘਵੀਰ ਸਿੰਘ ਬੈਦਵਾਣ ਐਵਾਰਡ

ਰੋਪੜ, (ਸਮਾਜ ਵੀਕਲੀ)   (ਰਮੇਸ਼ਵਰ ਸਿੰਘ): ਪੁਆਧ ਖਿੱਤੇ ਅਤੇ ਪੁਆਧੀ ਬੋਲੀ ਦੀ ਚੜ੍ਹਦੀ ਕਲਾ ਲਈ ਹਰਦਮ ਤਤਪਰ ਪੁਆਧੀ ਸੱਥ ਮੋਹਾਲ਼ੀ (ਰਜਿ.) ਵੱਲੋਂ ਹਰ ਸਾਲ ਕਰਵਾਇਆ ਜਾਂਦਾ ਐਵਾਰਡ ਸਮਾਗਮ ਇਸ ਵਾਰ ਵੀ ਸ਼ਾਨਦਾਰ ਰਿਹਾ। ਜਿਸ ਦੌਰਾਨ ਪੁਆਧ ਖਿੱਤੇ ਦੀਆਂ 07 ਸ਼ਖਸੀਅਤਾਂ ਦਾ ਉਚੇਚੇ ਤੌਰ ‘ਤੇ ਵੱਖੋ-ਵੱਖਰੇ ਐਵਾਰਡਾਂ ਅਤੇ ਨਗਦ ਰਾਸ਼ੀ ਨਾਲ਼ ਸਨਮਾਨ ਕੀਤਾ ਗਿਆ। ਇਸੇ ਲੜੀ ਵਿੱਚ ਆਪਣੇ ਜੱਦੀ ਪਿੰਡ ਘੜਾਮਾਂ (ਤਹਿ:ਰਾਜਪੁਰਾ, ਜਿਲ੍ਹਾ:ਪਟਿਆਲਾ) ਤੋਂ ਡੇਢ ਕੁ ਦਹਾਕਾ ਪਹਿਲਾਂ ਰੋਪੜ ਆ ਵੱਸੇ ਲੋਕ ਫ਼ਨਕਾਰ ਰੋਮੀ ਘੜਾਮਾਂ ਨੂੰ ਸ. ਰਘਬੀਰ ਸਿੰਘ ਬੈਦਵਾਣ ਐਵਾਰਡ ਨਾਲ਼ ਨਿਵਾਜਿਆ। ਮੀਡੀਆ ਖ਼ਬਰਾਂ ਮੁਤਾਬਕ ਰੋਮੀ ਦੀ ਇਸ ਐਵਾਰਡ ਲਈ ਚੋਣ ਲੇਖਕ, ਗਾਇਕ, ਅਦਾਕਾਰ, ਅੰਤਰ-ਰਾਸ਼ਟਰੀ ਸੋਨ ਤਮਗੇ ਜੇਤੂ ਮਾਸਟਰ ਖਿਡਾਰੀ, ਅਥਲੈਟਿਕਸ ਕੋਚ, ਪੱਤਰਕਾਰ ਅਤੇ ਸਮਾਜ-ਸੇਵੀ ਵਜੋਂ ਪ੍ਰਾਪਤੀਆਂ ਨੂੰ ਸਨਮੁਖ ਰੱਖ ਕੇ ਕੀਤੀ ਗਈ। ਇਸ ਮੌਕੇ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ, ਸਰਪ੍ਰਸਤ ਨਿਰਮਲ ਸਿੰਘ ਲਾਂਬੜਾ, ਸਕੱਤਰ ਪ੍ਰਿੰ. ਗੁਰਮੀਤ ਸਿੰਘ ਖਰੜ, ਸਭਾ ਦੇ ਅਹੁਦੇਦਾਰ ਤੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਹਾਜਰ ਸਨ। ਜਿਕਰਯੋਗ ਹੈ ਕਿ ਅੰਗਰੇਜ ਸੈਨਾ ਵਿੱਚ ਫੌਜੀ ਪਿਤਾ ਦੇ ਘਰ ਬਰਮਾ ਵਿੱਚ 15 ਮਈ 1940 ਨੂੰ ਜਨਮੇ ਸ. ਰਘਬੀਰ ਸਿੰਘ ਬੈਦਵਾਣ ਦੂਜੀ ਵਿਸ਼ਵ ਜੰਗ ਤੋਂ ਬਾਅਦ ਆਪਣੇ ਜੱਦੀ ਪਿੰਡ ਮਟੌਰ (ਮੋਹਾਲ਼ੀ) ਆ ਵੱਸੇ। ਖਾਲਸਾ ਹਾਈ ਸਕੂਲ ਸੋਹਾਣਾ (ਲੰਬਿਆਂ) ਤੋਂ 1956 ਵਿੱਚ ਅਵੱਲ ਦਰਜੇ ‘ਚ ਦਸਵੀਂ ਪਾਸ ਕੀਤੀ। ਸਰਕਾਰੀ ਕਾਲਜ ਚੰਡੀਗੜ੍ਹ ਤੋਂ 1960 ਵਿੱਚ ਐੱਫ.ਐੱਸ.ਈ. ਤੇ ਬੀ.ਐੱਸ.ਸੀ. ਆਨਰਸ (ਭੌਤਿਕ ਵਿਗਿਆਨ), ਸਟੇਟ ਕਾਲਜ ਪਟਿਆਲਾ ਤੋਂ ਬੀ.ਐਡ. 1961 ਅਤੇ 1963-64 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਦਾ ਐਡਵਾਂਸ ਕੋਰਸ ਕੀਤਾ। ਅਧਿਆਪਕ ਅਤੇ ਲੈਕਚਰਾਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਇਲਾਵਾ ਉਨ੍ਹਾਂ ਨੇ ਸਿੱਖਿਆ ਬੋਰਡ ਵੱਲੋਂ ਭੌਤਿਕ ਵਿਗਿਆਨ ਦੀਆਂ ਕਿਤਾਬਾਂ ਦੀ ਤਿਆਰੀ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੇਕਿਰਕੇ ਸਮੇਂ
Next articleਆਰ ਸੀ ਐੱਫ ਵਿੱਚ ਯੂਨੀਅਨ ਮਾਨਤਾ ਦੀਆਂ ਚੋਣਾਂ , ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਭਾਰੀ ਬਹੁਮਤ ਨਾਲ ਜਿੱਤ ਦੇ ਰਾਹ ‘ਤੇ ਹੈ- ਸਰਵਜੀਤ ਸਿੰਘ