ਸ਼ਿਕਾਇਤਕਰਤਾ ਬਿਲਡਰ ‘ਤੇ ਰੋਮੀ ਨੇ ਲਾਏ ਹੋਏ ਹਨ ਗਲਤ ਦਸਤਾਵੇਜ਼ਾਂ ਨਾਲ਼ ਬਿਆਨਾਂ ਲੈਣ ਦੇ ਦੋਸ਼
ਰੋਪੜ, (ਸਮਾਜ ਵੀਕਲੀ) (ਪੱਤਰ ਪ੍ਰੇਰਕ): ਗਾਇਕ, ਗੀਤਕਾਰ, ਅਦਾਕਾਰ, ਪੱਤਰਕਾਰ ਅਤੇ ਅੰਤਰ-ਰਾਸ਼ਟਰੀ ਗੋਲਡ ਮੈਡਲਿਸਟ ਮਾਸਟਰ ਦੌੜਾਕ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਅਤੇ ਉਸਦੀ ਪਤਨੀ ਹਰਪਿੰਦਰ ਕੌਰ ਵਿਰੁੱਧ ਥਾਣਾ ਸਿਟੀ ਰੋਪੜ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਅਨਮੋਲ ਸ਼ਰਮਾ (ਬਿਲਡਰ) ਪੁੱਤਰ ਵਿਜੇ ਸ਼ਰਮਾਂ ਪੱਤਰਕਾਰ ਪੰਜਾਬ ਕੇਸਰੀ ਰੋਪੜ ਵੱਲੋਂ ਕਰਵਾਈ ਗਈ। ਜਿਸ ਵਿੱਚ ਉਨ੍ਹਾਂ ਇਸ ਜੋੜੀ ‘ਤੇ 70,000 ਰੁਪਏ ਨਗਦ, ਕੰਪਿਊਟਰ, ਲੈਪਟਾਪ ਤੇ ਪ੍ਰਿੰਟਰ ਚੋਰੀ ਕਰਨ ਅਤੇ ਫਲੈਟ ਨੰ: 606, ਸੈਕਿੰਡ ਫਲੋਰ, ਨਿਊ ਮਾਡਲ ਟਾਊਨ, ਰੋਪੜ ‘ਤੇ ਜਬਰੀ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਪੁਲਸ ਵੱਲੋਂ ਸੱਦਣ ‘ਤੇ ਰੋਮੀ ਘੜਾਮਾਂ ਆਪਣੇ ਸਪਸ਼ਟੀਕਰਨ ਨਾਲ਼ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਆਏ ਹਨ। ਸ਼ਿਕਾਇਤ ਕਰਤਾ ਧਿਰ ਮੌਕੇ’ ਤੇ ਹਾਜਰ ਨਹੀਂ ਸੀ। ਜਿਸ ਕਾਰਨ ਪੁਲਸ ਵੱਲੋਂ ਦੋ ਤਿੰਨ ਦਿਨ ਤੱਕ ਦੁਬਾਰਾ ਆਉਣ ਲਈ ਕਹਿ ਦਿੱਤਾ ਗਿਆ ਹੈ। ਰੋਮੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਉਕਤ ਸ਼ਿਕਾਇਤਕਰਤਾ ਬਿਲਡਰ ਕੋਲ਼ 1150000 (ਸਾਢੇ ਗਿਆਰਾਂ ਲੱਖ) ਰੁਪਏ ਬਿਆਨਾ ਲਗਾ ਕੇ ਲਿਖਤੀ ਹਲਫੀਆ ਬਿਆਨ ਲੈ ਕੇ ਕਬਜਾ ਲਿਆ ਹੋਇਆ ਹੈ। ਜਿਸ ਨਾਲ਼ ਸਬੰਧਤ ਦਸਤਾਵੇਜ਼ ਉਹ ਥਾਣਾ ਮੁਖੀ ਕੋਲ਼ ਜਮ੍ਹਾ ਕਰਵਾ ਆਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly