ਕਿਰਦਾਰ ਨਿਭਾਉਂਦੇ ਸਮੇਂ ਯੋਗ ਐਕਟਰ ਹੀ ਆਪਣੇ ਰੋਲ ਨਾਲ ਕਰ ਸਕਦਾ ਇਨਸਾਫ -ਦੇਵ ਖਰੌੜ

31 ਜਨਵਰੀ ਨੂੰ ਆਵੇਗੀ ਪੰਜਾਬੀ ਦੇ ਦਿਲਾਂ ਦੇ ਛਾ ਜਾਣ ਵਾਲੀ ਪੰਜਾਬੀ ਫਿਲਮ “ਮਝੈਲ”

ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਜਿਹੜਾ ਐਕਟਰ ਥੀਏਟਰ ਤੋਂ ਦੂਰ ਰਿਹਾ ਹੈ, ਉਹ ਐਕਟਰ ਆਪਣੇ ਕਿਰਦਾਰ ਨੂੰ ਨਿਭਾਉਂਦਿਆਂ ਉਸ ਨਾਲ ਪੂਰਾ ਇਨਸਾਫ ਨਹੀਂ ਕਰ ਸਕਦਾ ਇਹ ਸ਼ਬਦ ਪ੍ਰਸਿੱਧ ਪੰਜਾਬੀ ਐਕਟਰ ਸ੍ਰੀਮਾਨ ਦੇਵ ਖਰੌੜ ਨੇ ਅੱਜ ਬੀਸੀ ਦੇ ਸ਼ਹਿਰ ਸਕੌਮਿਸ਼ ਕਨੇਡਾ ਵਿੱਚ ਵਿੱਚ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਇੱਥੇ ਸਥਿਤ ਰੈਸਟੋਰੈਂਟ ਇੰਡੀਅਨ ਮਸਾਲਾ ਬਾਰ ਐਂਡ ਗਰਿੱਲ ਵਿੱਚ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਸ਼੍ਰੀਮਾਨ ਹਰਜਿੰਦਰ ਨਿੱਝਰ ਅਤੇ ਪ੍ਰਮੋਟਰ ਜੋਤੀ ਸਹੋਤਾ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਸ੍ਰੀ ਦੇਵ ਖਰੋੜ ਨੇ ਕਿਹਾ ਕੇ ਓਸ ਵਲੋਂ ਕੀਤੀਆਂ ਗਈਆਂ ਪਹਿਲੀਆਂ ਪੰਜਾਬੀ ਫਿਲਮਾਂ ਨੂੰ ਦਰਸ਼ਕਾਂ ਨੇ ਵਿਸ਼ਵ ਭਰ ਵਿੱਚ ਬਹੁਤ ਹੀ ਮਾਣ ਸਤਿਕਾਰ ਅਤੇ ਪਿਆਰ ਦਿੱਤਾ ਹੈ, ਜਿਸ ਦੇ ਉਹ ਰਿਣੀ ਰਹਿਣਗੇ। ਹੁਣ ਉਹ ਇਸ ਸਾਲ ਦੇ ਸ਼ੁਰੂ ਵਿੱਚ ਹੀ 31 ਜਨਵਰੀ ਨੂੰ ਆਪਣੀ ਨਵੀਂ ਫਿਲਮ “ਮਝੈਲ” ਲੈ ਕੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ, ਜਿਸ ਵਿੱਚ ਵੱਡੇ ਸਟਾਰ ਕਾਸਟ ਹਨ ਅਤੇ ਫਿਲਮ ਦੀ ਸਟੋਰੀ ਆਪਣੇ ਆਪ ਵਿੱਚ ਲਾਜਵਾਬ ਸਟੋਰੀ ਹੈ । ਫਿਲਮ ਵਿੱਚ ਨਿਰੋਲ ਪੰਜਾਬੀ ਸੱਭਿਆਚਾਰ ਦੀ ਹਰ ਵੰਨਗੀ  ਨੂੰ ਪੇਸ਼ ਕੀਤਾ ਗਿਆ ਹੈ ਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਸੁਭਾਅ ਉਹਨਾਂ ਦੇ ਕੰਮਕਾਰ ਉਹਨਾਂ ਦੀ ਰਹਿਣੀ ਬਹਿਣੀ ਦਾ ਰੱਜ ਕੇ ਪ੍ਰਦਰਸ਼ਨ ਕੀਤਾ ਗਿਆ । ਉਹਨਾਂ ਕਿਹਾ ਕਿ ਉਹ ਪੰਜਾਬੀ ਸਿਨੇਮਾ ਜਗਤ ਵਿੱਚ ਹਮੇਸ਼ਾ ਆਪਣੇ ਵੱਲੋਂ ਇਹ ਕੋਸ਼ਿਸ਼ ਕਰਦੇ ਹਨ ਕਿ ਉਹ ਜਿਸ ਕਨਸੈਪਟ ਜਾਂ ਜਿਸ ਪੈਟਰਨ ਦੀ ਫਿਲਮ ਹੋਵੇ ਉਸ ਵਿੱਚ ਪੂਰੀ ਰੀਝ ਨਾਲ ਕੰਮ ਕਰਨ ਤਾਂ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਉਹ ਆਪਣੀ ਭੂਮਿਕਾ ਦਾ ਲੋਹਾ ਮਨਵਾ ਸਕਣ । ਉਹਨਾਂ ਕਿਹਾ ਕਿ ਐਕਟਿੰਗ ਕਰਨਾ ਜਾਂ ਐਕਟਰ ਬਣਨਾ ਸੁਭਾਵਿਕ ਨਹੀਂ ਹੈ ਇਸ ਦੇ ਪਿੱਛੇ ਕਲਾਕਾਰ ਦੀ ਬਹੁਤ ਵੱਡੀ ਜਿੰਦਗੀ ਦੀ ਘਾਲਣਾ ਹੁੰਦੀ ਹੈ ਜੋ ਉਸ ਨੂੰ ਉਸ ਦੀ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਂਦੀ ਹੈ । ਉਹਨਾਂ ਇਸ ਮੌਕੇ ਇਹ ਦੁੱਖ ਵੀ ਜ਼ਾਹਿਰ ਕੀਤਾ ਕਿ ਅੱਜ ਪੰਜਾਬੀ ਸਿਨੇਮਾ ਜਗਤ ਵਿੱਚ ਬਹੁਤ ਸਾਰੇ ਅਜਿਹੇ ਐਕਟਰ ਵੀ ਹਨ ਜੋ ਆਪਣੀ ਭੂਮਿਕਾ ਨਾਲ ਇਨਸਾਫ ਨਹੀਂ ਕਰਦੇ ਬਲਕਿ ਪੈਸੇ ਦੇ ਜ਼ੋਰ ਤੇ ਹੀ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਲੱਗੇ ਹੋਏ ਹਨ । ਇਸ ਮੌਕੇ ਲੋਕ ਗਾਇਕ ਐਸ ਰਿਸ਼ੀ, ਕੁਲਦੀਪ ਚੁੰਬਰ, ਸੰਤੋਖ ਸੰਧੂ, ਤੀਰਥ ਸੰਘੇੜਾ, ਸੁਖਵਿੰਦਰ ਮੰਡ, ਮਨਪ੍ਰੀਤ ਕੌਰ , ਸੁਖਜੀਤ ਗਿੱਲ, ਗੁਰਪ੍ਰੀਤ ਲੁਧਿਆਣਾ, ਜਗਜੀਤ ਜੀਤ , ਏਕਮ ਕੌਰ ਸਮੇਤ ਕਈ ਹੋਰ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਪੰਜਾਬ ਪ੍ਰਧਾਨ ਸ ਅਵਤਾਰ ਸਿੰਘ ਕਰੀਮਪੁਰੀ ਜੀ ਦਾ ਮਨੀਸ਼ ਮੈਡੀਕਲ ਸਟੋਰ ਬੰਗਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ .ਪ੍ਰਦੀਪ ਜੱਸੀ
Next articleਜਿਲ੍ਹਾ ਬਾਰ ਐਸੋਸੀਏਸ਼ਨ ਨੇ ਵਕੀਲ ਤੇ ਹੋਏ ਹਮਲੇ ਨੂੰ ਲੈ ਕੇ ਕੀਤੀ ਹੜਤਾਲ