HOME ਰੌਜਾ ਸ਼ਰੀਫ  ਮੰਢਾਲੀ ਵਿਖੇ ਸਾਲਾਨਾ ਮੇਲੇ ਦੀਆਂ ਤਿਆਰੀਆਂ ਮੁਕੰਮਲ – ਸਾਈਂ ਉਮਰੇ...

ਰੌਜਾ ਸ਼ਰੀਫ  ਮੰਢਾਲੀ ਵਿਖੇ ਸਾਲਾਨਾ ਮੇਲੇ ਦੀਆਂ ਤਿਆਰੀਆਂ ਮੁਕੰਮਲ – ਸਾਈਂ ਉਮਰੇ ਸ਼ਾਹ ਕਾਦਰੀ 

ਸਾਈਂ ਉਮਰੇ ਸ਼ਾਹ ਕਾਦਰੀ 

ਸਲਾਨਾ ਜੋੜ ਮੇਲਾ 29 ਜੂਨ ਤੋਂ ਸ਼ੁਰੂ 

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ)  ਜਗਤ ਪ੍ਰਸਿੱਧ ਦਰਬਾਰ  ਸੱਯਦ ਉੱਲ ਸ਼ੇਖ  ਬਾਬਾ ਅਬਦੁੱਲਾ ਸ਼ਾਹ  ਕਾਦਰੀ ਰੋਜ਼ਾ  ਸ਼ਰੀਫ  ਮੰਢਾਲੀ ਵਿਖੇ ਸਲਾਨਾ ਜੋੜ ਮੇਲਾ ਮੌਜੂਦ ਗੱਦੀ  ਨਸ਼ੀਨ ਸਾਈੰ  ਉਮਰੇ ਸ਼ਾਹ  ਕਾਦਰੀ ਦੀ ਰਹਿਨੁਮਾਈ ਹੇਠ  ਪੰਜ  ਦਿਨਾ ਮੇਲਾ ਸ਼ਰਧਾਪੂਰਵਕ ਮਨਾਇਆ  ਜਾ ਰਿਹਾ ਹੈ । ਇਸ  ਸੰਬੰਧੀ ਜਾਣਕਾਰੀ ਦਿੰਦਿਆ  ਸਾਈਂ  ਉਮਰੇ ਸ਼ਾਹ  ਨੇ ਦੱਸਿਆ  ਕਿ ਮੇਲੇ ਦੀਆਂ ਤਿਆਰੀਆ   ਮੁਕੱਮਲ ਕਰ ਲਈਆ। ਉਨਾ ਦੱਸਿਆ 29 ਜੂਨ  ਦਿਨ  ਐਤਵਾਰ  ਨੁੰ  ਝੰਡੇ ਦੀ ਰਸਮ  ਉਪਰੰਤ  ਚਿਰਾਗ  ਰੌਸ਼ਨ  ਕੀਤੇ ਜਾਣਗੇ। 30 ਜੂਨ, 1 ਅਤੇ 2  ਜੁਲਾਈ  ਨਾਮਵਰ ਕਲਾਕਾਰ ਅਤੇ ਕਵਾਲ  ,ਨਕਾਲ  ਪਾਰਟੀਆ  ਹਾਜ਼ਰੀਆ  ਭਰਨਗੀਆ। 3  ਜੁਲਾਈ  ਦਿਨ  ਵੀਰਵਾਰ  ਨੂੰ  ਚਾਦਰ ਚੜਾਉਣ  ਦੀ ਰਸਮ  ਅਦਾ ਕੀਤੀ ਜਾਵੇਗੀ। ਉਪਰੰਤ  ਮਹੰਤਾ ਦੀ ਮਹਿਫਲ  ਹੋਵੇਗੀ ਮੇਲੇ ਨੁੰ ਚਾਰ ਚੰਨ  ਲਗਾਉਣ ਲਈ  ਵੱਖ ਵੱਖ  ਦਰਬਾਰਾਂ ਤੋ ਫੱਕਰ  ਫਕੀਰ  ਸ਼ਮੂਲੀਅਤ  ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਆਪ ਦੇ ਹਲਕਾ ਇੰਚਾਰਜ ਵੱਲੋਂ ਸ਼ਮਸ਼ਾਨ ਘਾਟ ਦੀ ਸਫਾਈ ਖਿੱਚ ਦਾ ਕੇਂਦਰ ਬਣੀ ਚਾਹ, ਪਕੌੜਿਆਂ ਦਾ ਲੰਗਰ ਵਰਤਾਇਆ
Next articleਮੀਂਹ ਨੇ ਤਬਾਹੀ ਮਚਾਈ, 22 ਮੌਤਾਂ; ਦਰਜਨਾਂ ਜ਼ਖਮੀ