ਠੱਗ ਵਣਜਾਰੇ

ਤਰਸੇਮ ਸਹਿਗਲ

(ਸਮਾਜ ਵੀਕਲੀ)

ਫਿਰਦੇ ਪਏ ਨੇ ਠੱਗ ਵਣਜਾਰੇ l
ਲੁੱਟ ਲੈਂਦੇ ਨੇ ਲਾ ਕੇ ਲਾਰੇ l

ਸਕੀਮਾਂ ਦਾ ਪਾ ਕੇ ਜਾਲ l
ਹੋਈ ਜਾਂਦੇ ਨੇ ਮਾਲੋ-ਮਾਲ l
ਵੱਡੀਆਂ-ਵੱਡੀਆਂ ਗੱਲਾਂ ਮਾਰਕੇ ,
ਦਿਨ ਨੂੰ ਹੀ ਦਿਖਲਾਵਣ ਤਾਰੇ l
ਫਿਰਦੇ ਪਏ ਨੇ ਠੱਗ ਵਣਜਾਰੇ l
ਲੁੱਟ ਲੈਂਦੇ ਨੇ ਲਾ ਕੇ ਲਾਰੇ l

ਭੁੱਖਾ ਮਰਦਾ ਪਿਆ ਮਜਦੂਰ l
ਅੱਛੇ ਦਿਨ ਜਿਹਨਾਂ ਲਈ ਦੂਰ l
ਮਿਹਨਤਾਂ ਕਰਦੇ ਥੱਕ-ਥੱਕ ਹਾਰੇ l
ਫਿਰਦੇ ਪਏ ਨੇ ਠੱਗ ਵਣਜਾਰੇ l
ਲੁੱਟ ਲੈਂਦੇ ਨੇ ਲਾ ਕੇ ਲਾਰੇ l

ਭਾਸ਼ਣਾਂ ਨਾਲ ਕਦੇ ਨਾਂ ਢਿੱਡ ਭਰਦੇ l
ਕਾਵਾਂ ਦੇ ਕਿਹਾਂ ਨਾ ਢਗੇ ਮਰਦੇ l
ਡੰਗਰ ਜਨਤਾ ਲੀਡਰ ਚਾਰੇ l
ਫਿਰਦੇ ਪਏ ਨੇ ਠੱਗ ਵਣਜਾਰੇ l
ਲੁੱਟ ਲੈਂਦੇ ਨੇ ਲਾ ਕੇ ਲਾਰੇ l

ਤਰਸੇਮ ਸਹਿਗਲ
93578-96207

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKashmir Singh is Punjab’s first farmer to get online payment for wheat procurement
Next articleRift widens further between Telangana Governor, CM