ਸੀਰੀਆ ਵਿਚ ਅਮਰੀਕੀ ਬਲਾਂ ’ਤੇ ਰਾਕੇਟ ਹਮਲੇ

ਵਾਸ਼ਿੰਗਟਨ (ਸਮਾਜ ਵੀਕਲੀ):ਪੂਰਬੀ ਸੀਰੀਆ ’ਚ ਬੀਤੇ ਦਿਨ ਅਮਰੀਕੀ ਫੌਜੀਆਂ ’ਤੇ ਰਾਕੇਟ ਹਮਲਾ ਹੋਇਆ ਜਿਸ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਇੱਕ ਦਿਨ ਪਹਿਲਾਂ ਹੀ ਐਤਵਾਰ ਨੂੰ ਅਮਰੀਕਾ ਨੇ ਇਰਾਕ ਤੇ ਸੀਰੀਆ ਵਿਚਾਲੇ ਸਰਹੱਦ ਨੇੜੇ ਇਰਾਨ ਹਮਾਇਤੀ ਮਿਲੀਸ਼ੀਆ ਸਮੂਹਾਂ ਵੱਲੋਂ ਵਰਤੇ ਜਾਣ ਵਾਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ। ਇਰਾਕ ਦੀ ਸੈਨਾ ਨੇ ਅਮਰੀਕੀ ਹਮਲਿਆਂ ਦੀ ਨਿੰਦਾ ਕੀਤੀ ਸੀ ਅਤੇ ਮਿਲੀਸ਼ੀਆ ਸਮੂਹਾਂ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਗੱਲ ਕਹੀ ਸੀ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਸੀ ਕਿ ਮਿਲੀਸ਼ੀਆ ਸਮੂਹ ਇਰਾਕ ’ਚ ਅਮਰੀਕੀ ਬਲਾਂ ਖ਼ਿਲਾਫ਼ ਮਨੁੱਖ ਰਹਿਤ ਜਹਾਜ਼ ਨਾਲ ਹਮਲੇ ਕਰਨ ਲਈ ਇਨ੍ਹਾਂ ਟਿਕਾਣਿਆਂ ਦੀ ਵਰਤੋਂ ਕਰ ਰਹੇ ਸੀ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਹੇਠਲੇ ਪ੍ਰਸ਼ਾਸਨ ਵੱਲੋਂ ਇਲਾਕੇ ’ਚ ਕੀਤਾ ਗਿਆ ਇਹ ਦੂਜਾ ਹਮਲਾ ਸੀ। ਕੋਈ ਸੰਕੇਤ ਨਹੀਂ ਸੀ ਕਿ ਐਤਵਾਰ ਨੂੰ ਕੀਤੇ ਗਏ ਹਮਲੇ ਸਰਹੱਦੀ ਖੇਤਰ ’ਚ ਅਮਰੀਕਾ ਦੇ ਇੱਕ ਵੱਡੀ ਤੇ ਜਾਰੀ ਰਹਿਣ ਵਾਲੀ ਹਵਾਈ ਮੁਹਿੰਮ ਦਾ ਹਿੱਸਾ ਹੈ। ਬਗਦਾਦ ’ਚ ਅਮਰੀਕੀ ਫੌਜੀ ਮਿਸ਼ਨ ਦੇ ਬੁਲਾਰੇ ਕਰਨਲ ਵਾਇਨੇ ਮਾਰੋਟੋ ਨੇ ਟਵੀਟ ਕੀਤਾ ਕਿ ਸਵੇਰੇ 7.44 ਵਜੇ ਸੀਰੀਆ ’ਚ ਅਮਰੀਕੀ ਬਲਾਂ ’ਤੇ ਰਾਕੇਟ ਨਾਲ ਕਈ ਹਮਲੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਮਲਿਆਂ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਹੁਣ ਇਸ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ’ਚ ਗਰਮੀ ਨੇ 82 ਸਾਲਾਂ ਦੇ ਰਿਕਾਰਡ ਤੋੜੇ
Next articleਫਲੋਰਿਡਾ ਹਾਦਸਾ: ਲਾਪਤਾ ਲੋਕਾਂ ’ਚ ਭਾਰਤੀ ਜੋੜਾ ਤੇ ਇੱਕ ਬੱਚੀ ਸ਼ਾਮਲ