ਰੌਬਰਟਾ ਮੈਟਸੋਲਾ ਬਣੀ ਯੂਰੋਪੀ ਯੂਨੀਅਨ ਦੀ ਨਵੀਂ ਪ੍ਰਧਾਨ

ਬ੍ਰਸੱਲਜ਼ (ਸਮਾਜ ਵੀਕਲੀ):  ਟਾਪੂਨੁਮਾ ਮੁਲਕ ਮਾਲਟਾ ਦੀ ਨੈਸ਼ਨਲਿਸਟ ਪਾਰਟੀ ਦੀ ਆਗੂ ਰੌਬਰਟਾ ਮੈਟਸੋਲਾ ਨੂੰ ਅੱਜ 27 ਮੁਲਕਾਂ ਦੇ ਗਰੁੱਪ ਯੂਰੋਪੀ ਯੂਨੀਅਨ (ਈਯੂ) ਦੀ ਸੰਸਦ ਦੀ ਪ੍ਰਧਾਨ ਚੁਣਿਆ ਗਿਆ ਹੈ। ਮੈਟਸੋਲਾ ਦੀ ਚੋਣ ਨਾਲ ਹੁਣ ਯੂਰੋਪੀ ਯੂਨੀਅਨ ਦੇ ਚਾਰ ਸਿਖਰਲੇ ਅਹੁਦਿਆਂ ’ਚੋਂ ਤਿੰਨ ’ਤੇ ਮਹਿਲਾਵਾਂ ਦੀ ਅਗਵਾਈ ਹੈ। ਮੈਟਸੋਲਾ ਤੋਂ ਇਲਾਵਾ ਈਯੂ ਦੇ ਅਹਿਮ ਅਹੁਦਿਆਂ ’ਤੇ ਯੋਰਪੀ ਯੂਨੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰੋਪੀ ਸੈਂਟਰਲ ਬੈਂਕ ਦੀ ਪ੍ਰਧਾਨ ਕ੍ਰਿਸਟੀਨਾ ਲੇਗਾਰਡ ਹੈ।

ਮੈਟਸੋਲਾ ਨੇ ਪਿਛਲੇ ਹਫ਼ਤੇ ਸੋਸ਼ਲਿਸਟ ਨੇਤਾ ਡੇਵਿਡ ਸਾਸੋਲੀ ਦੇ ਦੇਹਾਂਤ ਮਗਰੋਂ ਢਾਈ ਸਾਲ ਦੇ ਕਾਰਜਕਾਲ ਲਈ ਅਹੁਦਾ ਸੰਭਾਲਿਆ ਹੈ। ਉਹ ਇਸ ਅਹੁਦੇ ’ਤੇ ਚੁਣੀ ਜਾਣ ਵਾਲੀ ਤੀਜੀ ਮਹਿਲਾ ਹੈ। ਉਹ 43 ਸਾਲ ਦੀ ਉਮਰ ’ਚ ਈਯੂ ਸੰਸਦ ਦੀ ਸਭ ਤੋਂ ਛੋਟੀ ਉਮਰ ’ਚ ਬਣਨ ਵਾਲੀ ਪ੍ਰਧਾਨ ਹੈ। ਇਤਾਲਵੀ ਆਗੂ ਸਾਸੋਲੀ (65) ਕਈ ਮਹੀਨਿਆਂ ਤੋਂ ਬਿਮਾਰ ਸਨ ਤੇ ਈਯੂ ਦੀ ਸੰਸਦ ਦੇ ਪ੍ਰਧਾਨ ਵਜੋਂ ਢਾਈ ਸਾਲ ਦੇ ਇੱਕ ਹੋਰ ਕਾਰਜਕਾਲ ਤੋਂ ਉਨ੍ਹਾਂ ਮਨ੍ਹਾਂ ਕਰ ਦਿੱਤਾ ਸੀ। ਇਸ ਅਹੁਦੇ ਲਈ ਅੱਜ ਹੋਈ ਵੋਟਿੰਗ ਦੌਰਾਨ ਮੈਟਸੋਲਾ ਨੂੰ 616 ’ਚੋਂ 458 ਵੋਟਾਂ ਮਿਲੀਆਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਸੁਣਵਾਈ ਕਰੇਗੀ ਸੁਪਰੀਮ ਕੋਰਟ
Next articleਅਤਿਵਾਦੀ ਹਮਲੇ ’ਚ ਪੁਲੀਸ ਮੁਲਾਜ਼ਮ ਦੀ ਮੌਤ, ਦੋ ਜ਼ਖ਼ਮੀ