HOME ਸੜਕ ਤੇ ਪਿਆ ਟੋਲ ਪਲਾਜ਼ਾ ਦਾ ਮਲਬਾ ਲੋਕਾਂ ਦੀ ਜਿੰਦਗੀ ਲਈ ਬਣ...

ਸੜਕ ਤੇ ਪਿਆ ਟੋਲ ਪਲਾਜ਼ਾ ਦਾ ਮਲਬਾ ਲੋਕਾਂ ਦੀ ਜਿੰਦਗੀ ਲਈ ਬਣ ਰਿਹੈ ਵੱਡਾ ਖਤਰਾ : ਹਰਮੀਤ ਸਿੰਘ ਸੰਧੂ

1

ਮਾਲੇਰਕੋਟਲਾ-  (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਭਾਵੇਂ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਕਈ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ ਜਿਨ੍ਹਾਂ ਦੀ ਸੂਬੇ ਦੇ ਲੋਕਾਂ ਨੇ ਕਾਫੀ ਸ਼ਲਾਘਾ ਵੀ ਕੀਤੀ ਪਰ ਕਈ ਥਾਂ ਤੋਂ ਇਨ੍ਹਾਂ ਟੋਲ ਪਲਾਜ਼ਿਆ ਨੂੰ ਲਗਾਉਣ ਲਈ ਸੜਕਾਂ ਉਪਰ ਉਸਾਰੀ ਕਰਕੇ ਇੱਕ ਢਾਂਚਾ ਉਸਾਰਿਆ ਗਿਆ ਸੀ, ਜੋ ਕਿ ਕਈ ਸੜਕਾਂ ਉਪਰ ਅੱਜ ਵੀ ਉਸੇ ਤਰਾਂ ਖੜ੍ਹਾ ਹੈ ਜੋ ਸੜਕ ਹਾਦਸਿਆ ਨੂੰ ਵਾਪਰਨ ਦਾ ਕਾਰਨ ਬਣਦਾ ਹੈ ਜਿਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਇਸੇ ਤਰਾਂ ਮਾਲੇਰਕੋਟਲਾ-ਨਾਭਾ ਰੋਡ ਤੇ ਲੱਗੇ ਮਾਹੌਰਾਣਾ ਟੋਲ ਪਲਾਜ਼ਾ ਨੂੰ ਵੀ ਭਾਵੇਂ ਸਰਕਾਰ ਵੱਲੋਂ ਪਿਛਲੇ ਸਾਲ 4 ਅਗਸਤ 2024 ਨੂੰ ਬੰਦ ਤਾਂ ਕਰ ਦਿੱਤਾ ਗਿਆ ਹੈ ਪਰ ਉਸਨੂੰ ਸਾਲ 2019 ਵਿੱਚ ਇਸ ਟੋਲ ਨੂੰ ਲਗਾਉਣ ਵਾਲੀ ਸੁਪਰੀਮ ਕੰਪਨੀ ਵੱਲੋਂ ਸੜਕ ਉਪਰ ਕੀਤੀ ਗਈ ਉਸਾਰੀ ਦਾ ਕਾਫੀ ਹਿੱਸਾ ਅੱਜ ਵੀ ਉਸੇ ਤਰਾਂ ਖੜ੍ਹਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਿਸਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਸਾਇਦ ਪ੍ਰਸ਼ਾਸਨ ਕਿਸੇ ਹਾਦਸੇ ਦੀ ਹੀ ਉਡੀਕ ਕਰ ਰਿਹਾ ਹੈ।ਇਸ ਮੌਕੇ ਉਥੋਂ ਲੰਘ ਰਹੇ ਨਭਕਿਰਨ ਐਗਰੋ ਇੰਡਸਟਰੀਜ਼ ਅਮਰਗੜ੍ਹ ਦੇ ਐਮ ਡੀ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਅੱਜਕਲ੍ਹ ਬਹੁਤ ਜਿਆਦਾ ਧੁੰਦ ਪੈਣ ਲੱਗ ਪਈ ਹੈ, ਜਿਸ ਕਾਰਨ ਕਿਸੇ ਵੇਲੇ ਵੀ ਇਸ ਮਲਬੇ ਕਾਰਨ ਸੜਕ ਉਪਰ ਭਿਆਨਕ ਹਾਦਸਾ ਵਾਪਰ ਸਕਦਾ ਜਿਸ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ, ਇਸ ਲਈ ਸਰਕਾਰ ਨੂੰ ਟੋਲ ਪਲਾਜ਼ੇ ਦੀ ਉਸਾਰੀ ਦੀ ਰਹਿੰਦ ਖੂੰਹਦ ਨੂੰ ਚੰਗੀ ਤਰਾਂ ਖ਼ਤਮ ਕਰਕੇ ਸੜਕ ਨੂੰ ਸਾਫ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਜਿੰਦਗੀ ਨੂੰ ਸੁਰੱਖਿਅਤ ਕੀਤਾ ਜਾ ਸਕੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰੈੱਡ ਕਰਾਸ ਕੈਂਪ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਵਲੰਟੀਅਰਾਂ ਦਾ ਸ਼ਾਨਦਾਰ ਪ੍ਰਦਰਸ਼ਨ
Next articleਸੰਤ ਸਿਪਾਹੀ….. ਗੁਰੂ ਗੋਬਿੰਦ ਸਿੰਘ ਜੀ