ਜਲੰਧਰ ਅੱਪਰਾ (ਸਮਾਜ ਵੀਕਲੀ): ਵਿਧਾਨ ਸਭਾ ਹਲਕਾ ਫਿਲੌਰ ਦੀਆਂ ਸੜਕਾਂ ਜਿਨਾਂ ਦੇ ਉਦਘਾਟਨ ਕਾਂਗਰਸ ਸਰਕਾਰ ਸਮੇਂ ਹੋ ਚੁੱਕੇ ਹਨ ਤੇ ਕਰਮਾਂ ਵੀ ਕੰਪਨੀਆਂ ਦੇ ਖਾਤਿਆਂ ’ਚ ਪੈ ਚੁੱਕੀਆਂ ਹਨ, ਉਨਾਂ ਸੜਕਾਂ ਦੇ ਦੁਬਾਰਾ ‘ਆਪ’ ਵਲੋਂ ਦੁਬਾਰਾ ਉਦਘਾਟਨ ਕਰਨੇ ਘਟੀਆ ਰਾਜਨੀਤੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਐੱਸ. ਸੀ. ਡਿਪਾਰਟਮੈਂਟ ਜਲੰਧਰ ਦਿਹਾਤੀ ਨੇ ਕਰਦਿਆਂ ਕਿਹਾ ਕਿ ਆਪ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਦੀ ਬਜਾਏ ਪੰਜਾਬ ਦੇ ਹੋਰ ਖੇਤਰਾਂ ’ਚ ਰਹਿੰਦੇ ਵਿਕਾਸ ਕਾਰਜ ਕਰੇ ਤਾਂ ਕਿ ਪੰਜਾਬ ਦੀ ਭਲਾਈ ਹੋ ਸਕੇ।
ਉਨਾਂ ਅੱਗੇ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਹੈ ਨਾਂ ਕਿ ਦਿੱਲੀ ਵਾਲਿਆਂ ਦਾ। ਪਿਛਲੇ ਦਿਨੀ ਕੁਝ ਅਫਸਰ ਦਿੱਲੀ ਭੇਜੇ ਗੇ ਸਨ ਤੇ ਪੰਜਾਬ ਦੇ ਕਈ ਪੈਸਲੇ ਵੀ ਦਿੱਲੀ ਦਰਬਾਰ ਤੋਂ ਲਏ ਜਾ ਰਹੇ ਹਨ। ਇਸ ਲਈ ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਨੂੰ ਇਹ ਭਲੀ ਬਾਂਤ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਦੁੱਖ ਦਰਦ ਨੂੰ ਪੰਜਾਬੀ ਹੀ ਸਮਝ ਸਕਦਾ ਹੈ, ਇਸ ਲਈ ਆਪਣੀ ਖੁਦ ਦੀ ਸੋਚ, ਸਮਝ ਤੇ ਵਿਵੇਕ ਅਨੁਸਾਰ ਫੈਸਲੇ ਲੈਣੇ ਚਾਹੀਦੇ ਹਨ, ਕਿਉਂਕਿ ਪੰਜਾਬ ਨੇ ਹੀ ਆਪ ਨੂੰ ਵੱਡੇ ਫਰਕ ਨਾਲ ਜਿਤਾ ਕੇ ਉਨਾਂ ਦੇ ਸਿਰ ’ਤੇ ਤਾਜ ਪਹਿਨਾਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly