ਆਤਮ ਹੱਤਿਆ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾਂ ਦਾ ਵਿਸ਼ਾਂ

ਅਮਰਜੀਤ ਚੰਦਰ 
 (ਸਮਾਜ ਵੀਕਲੀ) – ਪਿਛਲੇ ਸਾਲ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਆਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਦੱਖਣੀ ਏਸ਼ੀਆ ਦੇ ਹਿੱਸੇ ਭਾਰਤ ਵਿੱਚ ਆਤਮ ਹੱਤਿਆ ਦੀ ਘਟਨਾਵਾਂ ਦੀ ਦਰ ਬਹੁਤ ਜਿਆਦਾ ਵੱਧ ਗਈ ਹੈ।ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਇਕ ਲੱਖ ਦੀ ਆਬਾਦੀ ਪਿੱਛੇ 16,5 ਫੀਸਦੀ  ਲੋਕ ਆਤਮ ਹੱਤਿਆ ਕਰ ਰਹੇ ਹਨ।ਦੂਜੇ ਨੰਬਰ ਤੇ ਸ਼੍ਰੀਲੰਕਾ ਹੈ ਜਿੱਥੇ ਇਕ ਲੱਖ ਦੀ ਆਬਾਦੀ ਪਿੱਛੇ 14,6 ਫੀਸਦੀ ਲੋਕ ਆਤਮਾ ਹੱਤਿਆ ਕਰ ਰਹੇ ਹਨ।ਭਾਰਤ ਦੀ ਕੁਲ ਆਤਮ ਹੱਤਿਆ ਦਰ ਇਕ ਲੱਖ ਦੀ ਆਬਾਦੀ ਪਿੱਛੇ 10,5 ਫੀਸਦੀ ਹੈ।ਜਦ ਕਿ ਵਿਸ਼ਵ ਭਰ ਵਿੱਚ ਆਤਮ ਹੱਤਿਆ ਦੀ ਜੋ ਦਰ ਹੈ ਉਹ 11,6 ਫੀਸਦੀ ਹੈ।ਦੁਨੀਆਂ ਵਿੱਚ ਹਰ ਸਾਲ ਲੱਗਭਗ ਅੱਠ ਲੱਖ ਲੋਕ ਆਤਮਾ ਹੱਤਿਆ ਕਰਦੇ ਹਨ,ਇਹਨਾਂ ਵਿੱਚੋਂ ਲੱਗਭਗ ਇਕ ਲੱਖ ਪੈਤੀ ਹਜ਼ਾਰ ਲੋਕ (ਲੱਗਭਗ 17 ਫੀਸਦੀ) ਲੋਕ ਸਿਰਫ਼ ਭਾਰਤ ਦੇ ਹੀ ਹੰੁਦੇ ਹਨ।ਹੈਰਾਨਗੀ ਵਾਲੀ ਗੱਲ ਇਹ ਹੈ ਕਿ ਵਿਸ਼ਵ ਦੀ ਕੁਲ ਆਬਾਦੀ ਵਿੱਚ 17,5 ਫੀਸਦੀ ਹਿੱਸਾ ਭਾਰਤ ਦਾ ਹੈ।
        ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ,ਦੁਨੀਆ ਭਰ ਵਿੱਚ ਹਰ ਸਾਲ ਅੱਠ ਲੱਖ ਤੋਂ ਵੱਧ ਲੋਕ ਆਤਮ ਹੱਤਿਆ ਕਰਦੇ ਹਨ,ਮਤਲਬ ਇਹ ਹੈ ਕਿ ਹਰ ਚਾਲੀ ਸੈਕਿੰਡ ਵਿੱਚ ਇਕ ਆਤਮ ਹੱਤਿਆ ਹੋ ਰਹੀ ਹੈ,ਭਾਰਤ ਵਿੱਚ ਇਕ ਲੱਖ ਤੋਂ ਵੱਧ ਆਤਮ ਹੱਤਿਆਵਾਂ ਹੰੁਦੀਆਂ ਹਨ।ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਦੇ ਅਨੁਸਾਰ,ਸਾਲ 2021 ਦੇ ਵਿੱਚ ਭਾਰਤ ਵਿੱਚ 1,64,033 ਲੋਕਾਂ ਨੇ ਆਤਮ ਹੱਤਿਆ ਕੀਤੀ,ਜਿੰਨਾਂ ਵਿੱਚੋਂ 25,6 ਫੀਸਦੀ ਲੋਕ ਦਿਹਾੜੀਦਾਰ ਮਜ਼ਦੂਰ ਸਨ,ਇਸ ਦਾ ਮਤਲਬ ਇਹ ਹੋਇਆ ਕਿ 42004 ਦਿਹਾੜੀਦਾਰਾਂ ਲੋਕਾਂ ਨੇ ਆਤਮਾ ਹੱਤਿਆ ਕੀਤੀ ਹੈ ਅਤੇ ਇੰਨਾਂ ਵਿੱਚ 4246 ਔਰਤਾਂ ਵੀ ਸ਼ਾਮਲ ਸਨ।ਆਤਮਾ ਹੱਤਿਆ ਕਰਨ ਵਾਲਿਆਂ ਵਿੱਚ ਇਕ ਵੱਡਾ ਵਰਗ ਉਹ ਸੀ ਜਿੰਨਾਂ ਕੋਲ ਆਪਣਾ ਰੁਜਗਾਰ ਸੀ,ਇਸ ਤਬਕੇ ਦੇ ਕੁਲ 20231 ਲੋਕਾਂ ਨੇ ਆਤਮਾ ਹੱਤਿਆ ਕੀਤੀ,ਜੋ ਕਿ ਕੁਲ ਆਤਮਾ ਹੱਤਿਆ ਦੀਆਂ ਘਟਨਾਵਾਂ ਦਾ 12,3 ਫੀਸਦੀ ਹੈ। ਇਹਨਾਂ 20231 ਲੋਕਾਂ ਵਿਚੋ 12055 ਲੋਕਾਂ ਨੇ ਆਪਣਾ ਕਾਰੋਬਾਰ ਚਲਾਇਆ ਅਤੇ ਇਹਨਾਂ ਵਿੱਚ 8176 ਲੋਕ ਉਹ ਹਨ ਜਿੰਨਾਂ ਦਾ ਆਪਣਾ ਮਾੜਾ ਮੋਟਾ ਕਾਰੋ ਬਾਰ ਕਰ ਹੈ।
         ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਵਿੱਚ ਪਿੱਛਲੇ ਪੰਜ ਸਾਲਾਂ ਵਿੱਚ ਆਤਮਾ ਹੱਤਿਆ ਦੇ ਸਾਲ ਦਰ ਸਾਲ ਅੰਕੜੇ ਪੇਸ਼ ਕੀਤੇ ਗਏ ਹਨ।ਇਸ ਨੂੰ ਧਿਆਨ ਨਾਲ ਦੇਖੀਏ ਤਾਂ ਇਹ ਗੱਲ ਸਾਫ਼  ਹੋ ਜਾਦੀ ਹੈ ਕਿ ਆਤਮ ਹੱਤਿਆਵਾਂ ਦਾ ਗ੍ਰਾਫ਼ ਲਗਾਤਾਰ ਵੱਧ ਰਿਹਾ ਹੈ। ਸਾਲ 2017 ਵਿੱਚ ਦੇਸ਼ ਦੇ ਅੰਦਰ 129887 ਆਤਮ ਹੱਤਿਆ ਦੇ ਮਾਮਲੇ ਸਰਜ ਕੀਤੇ ਗਏ ਸਨ।ਜਦੋਂ ਆਤਮਾ ਹੱਤਿਆ ਦੀ ਦਰ 9,9 ਫੀਸਦੀ ਸੀ।ਆਤਮ ਹੱਤਿਆ ਦੀ ਦਰ ਪ੍ਰਤੀ ਇਕਇਕ  ਆਬਾਦੀ ਵਿੱਚ ਆਤਮਾ ਹੱਤਿਆਵਾਂ ਦੀਆਂ ਘਟਨਾਵਾਂ ਨੂੰ ਦਰਸਾਉਦੀ ਹੈ।ਸਾਲ 2017 ਦੇ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਆਤਮਾ ਹੱਤਿਆ ਦੀਆਂ 9,9 ਫ਼ੀਸਦੀ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।ਸਾਲ 2018 ਵਿੱਚ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਇਹ ਦਰ ਪਹੰੁਚ ਕੇ 10,2 ਫ਼ੀਸਦੀ ਹੋ ਗਈ ਹੈ।ਉਦੋਂ ਦੇਸ਼ ਵਿੱਚ 134516 ਆਤਮ ਹੱਤਿਆਵਾਂ ਦੇ ਮਾਮਲੇ ਦਰਜ ਕੀਤੇ ਗਏ ਸਨ।ਸਾਲ 2019 ਵਿੱਚ 139123 ਲੋਕਾਂ ਵਲੋ ਆਤਮ ਹੱਤਿਆ ਕੀਤੀ ਗਈ ਸੀ,ਜਦ ਕਿ ਸਾਲ 2020 ਵਿੱਚ ਇਹ ਗਿਣਤੀ ਵੱਧ ਕੇ 153052 ਹੋ ਗਈ ਸੀ।
        ਅਕਸਰ ਹੀ ਇਹ ਲੋਕ ਕਹਿੰਦੇ ਸੁਣੇ ਗਏ ਹਨ ਕਿ ਮਾੜੀ ਆਰਥਿਕ ਸਥਿੱਤੀ ਜਾਂ ਬੇਰੁਜਗਾਰੀ ਆਤਮ ਹੱਤਿਆ ਵਰਗੀਆਂ ਘਟਨਾਵਾਂ ਦਾ ਕਾਰਨ ਬਣਦੀ ਹੈ।ਪਰ ਇਹੋ ਜਿਹਾ ਬਿਲਕੁਲ ਵੀ ਨਹੀ ਹੈ।ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਮੁਤਾਬਿਕ,ਪਿੱਛਲੇ ਸਾਲ ਜਿੰਨੇ ਲੋਕਾਂ ਨੇ ਆਤਮ ਹੱਤਿਆ ਕੀਤੀ ਹੈ ਉਨਾਂ ਵਿੱਚੋਂ ਸੱਭ ਤੋਂ ਵੱਧ 32,4 ਫੀਸਦੀ ਉਹ ਲੋਕ ਸਨ ਜਿੰਨਾਂ ਨੇ ਆਪਣੇ ਪਰਿਵਾਰ ਵਿੱਚ ਝਗੜਿਆਂ ਦੇ ਕਾਰਨ ਹੀ ਆਤਮ ਹੱਤਿਆ ਕੀਤੀ ਹੈ।ਸਾਲ 2019 ਵਿੱਚ 45140 ਲੋਕਾਂ ਨੇ ਆਪਣੇ ਪਰਿਵਾਰਿਕ ਝਗੜਿਆ ਦੇ ਕਾਰਨ ਹੀ ਆਤਮ ਹੱਤਿਆ ਕੀਤੀ ਹੈ।ਆਤਮ ਹੱਤਿਆ ਦਾ ਦੂਜਾ ਵੱਡਾ ਕਾਰਨ ਗੰਭੀਰ ਬੀਮਾਰੀ ਹੈ।ਪਿੱਛਲੇ ਸਾਲ 23830 ਲੋਕਾਂ ਨੇ ਸਿਰਫ਼ ਗੰਭੀਰ ਬੀਮਾਰੀ ਦੇ ਕਾਰਨ ਹੀ ਆਤਮ ਹੱਤਿਆ ਕੀਤੀ ਸੀ।ਇਸ ਤੋਂ ਇਹ ਵੀ ਸਾਫ਼ ਜਾਹਰ ਹੰੁਦਾ ਹੈ ਕਿ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਿਹਤ ਸਹੂਲਤਾਂ ਵੀ ਸਹੀ ਸਮੇਂ ਵਿੱਚ ਨਹੀ ਪਹੰੁਚ ਰਹੀਆਂ,ਤੀਜਾ ਜੋ ਸੱਭ ਤੋਂ ਵੱਡਾ ਕਾਰਨ ਸਾਹਮਣੇ ਆਇਆ ਹੈ ਉਹ ਨਸ਼ਾਂ ਹੈ,ਜਿਸ ਦੇ ਕਾਰਨ ਪਿੱਛਲੇ ਸਾਲ 7860 ਲੋਕਾਂ ਨੇ ਆਤਮ ਹੱਤਿਆ ਕਰ ਲਈ ਸੀ।ਜਦ ਕਿ ਬੇਰੁਜਗਾਰੀ ਦੇ ਕਾਰਨ ਇਕ ਹਜਾਰ ਲੋਕਾਂ ਨੇ ਆਤਮ ਹੱਤਿਆ ਕੀਤੀ ਸੀ।
         ਮਾਹਰਾਂ ਦਾ ਕਹਿਣਾ ਹੈ ਕਿ ਆਤਮ ਹੱਤਿਆਵਾਂ ਕਰਨ ਵਾਲੇ ਲੋਕ ਬਹੁਤ ਜਿਆਦਾ ਤਣਾਅ ਵਾਲੀ ਸਥਿੱਤੀ ਤੇ ਪਹੰੁਚ ਕੇ ਆਤਮ ਹੱਤਿਆ ਬਾਰੇ ਸੋਚਣਾ ਸ਼ੁਰੂ ਕਰਦੇ ਹਨ ਕਿ ਇਸ ਜਿੰਦਗੀ ਵਿੱਚ ਕੁਝ ਨਹੀ ਰਹਿ ਗਿਆ,ਇਸ ਤਰਾਂ ਨਾਲ ਉਨਾਂ ਦੇ ਮਨਾਂ ‘ਚ ਫਿਰ ਆਤਮ ਹੱਤਿਆ ਦੇ ਖਿਆਲ ਆਉਦੇ ਹਨ,ਆਤਮ ਹੱਤਿਆ ਕਰਨ ਵਾਲਿਆਂ ਵਿੱਚ 15 ਤੋਂ 29 ਸਾਲ ਦੇ ਜੁਆਕ ਅਤੇ ਨੌਜਵਾਨ ਹੀ ਹੰੁਦੇ ਹਨ,ਆਤਮ ਹੱਤਿਆ ਕਰਨ ਬਾਰੇ ਸੋਚਣ ਵਾਲੇ ਲੋਕਾਂ ਦੇ ਵਿਵਹਾਰ ਵਿੱਚ ਬਹੁਤ ਬਦਲਾਅ ਆਉਦਾ ਹੈ।ਅਚਾਨਕ ਗਰੁਪ ਚੋ ਵੱਖ ਹੋ ਜਾਣਾ ਅਤੇ ਇਕੱਲੇ ਰਹਿਣਾ,ਕਿਸੇ ਨੂੰ ਵੀ ਆਪਣੀ ਮਨ ਮਰਜੀ ਦੀ ਚੀਜ਼ ਦੇ ਦੇਣਾ,ਅਚਾਨਕ ਵਸੀਅਤ ਬਣਾਉਣਾ,ਬਹੁਤ ਤੇਜ਼ ਗੱਡੀ ਚਲਾਉਣਾ,ਅਚਾਨਕ ਮੂਡ ਬਦਲਣਾ,ਜਿਆਦਾ ਜਾਂ ਘੱਟ ਖਾਣਾ ਜਾਂ ਜਿਆਦਾ ਸੌਣਾ ਵਰਗੇ ਖਤਰਨਾਕ ਜੋਖਮ ਉਠਾਉਣਾ,ਡਰੱਗ ਜਾਂ ਅਲਕੋਹਲ ਦੀ ਖਪਤ ਵਿੱਚ ਵਾਧਾ,ਅਜਿਹੀਆਂ ਤਬਦੀਲੀਆਂ ਅਕਸਰ ਆਤਮ ਹੱਤਿਆ ਕਰਨ ਬਾਰੇ ਸੋਚਣ ਵਾਲੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਹਨ।ਪਰਿਵਾਰਿਕ ਤਣਾਅ ਤੋਂ ਇਲਾਵਾ ਜਿਆਦਾਤਰ ਨੌਜਵਾਨਾਂ ਦੀ ਆਤਮ ਹੱਤਿਆ ਦਾ ਕਾਰਨ ਪੜ੍ਹਾਈ ਦਾ ਦਬਾਅ ਬਣਦਾ ਹੈ।ਜਦ ਕਿ ਲੋਕਾਂ ਦੇ ਆਤਮ ਹੱਤਿਆ ਦਾ ਕਾਰਨ ਜਾਂ ਤਾਂ ਬੇਰੁਜਗਾਰੀ ਹੈ ਅਤੇ ਜਾਂ ਫਿਰ ਕਰਜ਼ਾ ਹੈ।ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਵਲੋਂ ਸ਼ੁਰੂ ਤੋਂ ਧਿਆਨ ਦਿੱਤਾ ਜਾਵੇ ਤਾਂ ਅਸੀ ਕਾਫੀ ਹੱਦ ਤੱਕ ਆਤਮ ਹੱਤਿਆ ਵਰਗੀਆਂ ਘਟਨਾਵਾਂ ਨੂੰ ਰੋਕ ਸਕਦੇ ਹਾਂ।
        ਵੱਖ ਵੱਖ ਮਾਹਰਾਂ ਦੀ ਰਾਏ ਇਹ ਵੀ ਹੈ ਕਿ ਆਤਮ ਹੱਤਿਆਵਾਂ ਵਰਗੀਆਂ ਘਟਨਾਵਾਂ ਨੂੰ ਰੋਕਣ ਦਾ ਵਧੀਆਂ ਸੁਝਾਅ ਤਾਂ ਇਹ ਹੈ ਕਿ ਸ਼ੁਰੂਆਤ ਵਿੱਚ ਹੀ ਉਨਾਂ ਦੇ ਸੰਕੇਤਾਂ ਨੂੰ ਸਮਝਿਆ ਜਾਵੇ।ਉਨਾਂ ਵਿੱਚ ਡਿਪਰੈਸ਼ਨ,ਚਿੜਚਿੜਾਪਣ,ਇਕੱਲੇ ਰਹਿਣ ਦੀ ਆਦਤ ਆਦਿ ਸ਼ਾਮਲ ਹੈ।ਇਨਾਂ ਨੂੰ ਜੇਕਰ ਅਸੀ ਸਮਝ ਲੈਦੇ ਹਾਂ ਤਾਂ ਉਸ ਦਾ ਸਮੇਂ ਸਿਰ ਕੋਈ ਨਾ ਕੋਈ ਇਲਾਜ ਕਰਵਾ ਸਕਦੇ ਹਾਂ।ਸੰਯੁਕਤ ਰਾਸ਼ਟਰ ਨੇ ਸਾਲ 2030 ਤੱਕ ਇਕ ਤਿਹਾਈ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਨੂੰ ਘਟਾਉਣ ਦਾ ਟੀਚਾ ਰੱਖਿਆ ਹੈ,ਪਰ ਦੇਸ਼ ਵਿੱਚ ਪਿੱਛਲੇ ਸਾਲ ਨਾਲੋ ਇਸ ਵਾਰੀ 10 ਫੀਸਦੀ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।ਅਜਿਹੀ ਸਥਿੱਤੀ ਵਿੱਚ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਦੀ ਗਿਣਤੀ ਘਟਾਉਣ ਲਈ ਸਾਨੂੰ ਬਹੁਤ ਸਖਤ ਕਦਮ ਉਠਾਉਣ ਦੀ ਲੋੜ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ।ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਅਤੇ ਉਨਾਂ ਦੇ ਵਿਵਹਾਰ ਨੂੰ ਦੇਖਣਾ ‘ਤੇ ਸਮਝਣਾ ਪਵੇਗਾ।ਜੋ ਲੋਕ ਤਣਾਅ ਅਤੇ ਡਿਪਰੈਸ਼ਨ ਦਾ ਸਾਹਮਣਾ ਕਰ ਰਹੇ ਹਨ,ਉਨਾਂ ਨੂੰ ਸਮਝਣ ਦੀ ਲੋੜ ਹੈ,ਤਾਂ ਜੋ ਉਨਾਂ ਦੇ ਦਿਮਾਗ਼ ਵਿੱਚ ਆਤਮ ਹੱਤਿਆ ਦੇ ਵਿਚਾਰ ਨਾ ਆਉਣ।ਜੇਕਰ ਅਸੀ ਇਹ ਸੱਭ ਕੁਝ ਨਹੀ ਕਰ ਸਕੇ ਤਾਂ ਆਤਮ ਹੱਤਿਆਵਾਂ ਵਰਗੀਆਂ ਘਟਨਾਵਾਂ ਨੂੰ ਰੋਕਣਾ ਸਿਰਫ਼ ਸੁਪਨਾ ਹੀ ਰਹਿ ਜਾਵੇਗਾ।ਜਿਸ ਨੂੰ ਅਸੀ ਕਦੇ ਵੀ ਪੂਰਾ ਨਹੀ ਕਰ ਪਵਾਂਗੇ।
  ਪੇਸ਼ਕਸ਼:-ਅਮਰਜੀਤ ਚੰਦਰ  
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਲਾਂ ਦੀ ਜਿੱਦ
Next articleਆਯੁਸ਼ਮਾਨ ਭਵ ਮੁਹਿੰਮ ਤਹਿਤ ਸਿਹਤ ਮੇਲੇ ਲਗਾਏ