ਸਿਡਨੀ— ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਮੈਚ ਸਿਡਨੀ ‘ਚ ਚੱਲ ਰਿਹਾ ਹੈ।ਅੱਜ ਦੂਜੀ ਪਾਰੀ ਵਿੱਚ ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਨੇ ਧਮਾਕੇਦਾਰ ਬੱਲੇਬਾਜ਼ੀ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।ਪੰਤ ਨੇ ਸਿਰਫ 29 ਗੇਂਦਾਂ ‘ਚ ਅਰਧ ਸੈਂਕੜਾ ਜੜ ਕੇ ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਹੈਰਾਨ ਕਰ ਦਿੱਤਾ।ਪੰਤ ਨੇ ਭਾਰਤੀ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ ਹੈ।
ਭਾਰਤ ਲਈ ਅਹਿਮ ਸਮੇਂ ‘ਤੇ ਦੂਜੀ ਪਾਰੀ ‘ਚ ਉਸ ਦੇ ਬੱਲੇ ਤੋਂ ਲੱਗਾ ਇਹ ਅਰਧ ਸੈਂਕੜਾ ਟੈਸਟ ਕ੍ਰਿਕਟ ‘ਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਸ ਮਾਮਲੇ ‘ਚ ਉਨ੍ਹਾਂ ਨੇ ਇਕ ਵਾਰ ਫਿਰ ਮਹਾਨ ਖਿਡਾਰੀ ਕਪਿਲ ਦੇਵ ਨੂੰ ਪਿੱਛੇ ਛੱਡ ਦਿੱਤਾ ਹੈ।
ਟੈਸਟ ਵਿੱਚ ਭਾਰਤ ਲਈ ਸਭ ਤੋਂ ਤੇਜ਼ ਅਰਧ ਸੈਂਕੜਾ (ਗੇਂਦਾਂ ਉੱਤੇ)
28 – ਰਿਸ਼ਭ ਪੰਤ (ਬਨਾਮ ਸ਼੍ਰੀਲੰਕਾ) ਬੈਂਗਲੁਰੂ 2022
29 – ਰਿਸ਼ਭ ਪੰਤ (ਬਨਾਮ ਆਸਟ੍ਰੇਲੀਆ) ਸਿਡਨੀ 2025
30 – ਕਪਿਲ ਦੇਵ (ਬਨਾਮ ਪਾਕਿਸਤਾਨ) ਕਰਾਚੀ 1982
31 – ਸ਼ਾਰਦੁਲ ਠਾਕੁਰ (ਬਨਾਮ ਇੰਗਲੈਂਡ) ਓਵਲ 2021
31 – ਯਸ਼ਸਵੀ ਜੈਸਵਾਲ (ਬਨਾਮ ਬੰਗਲਾਦੇਸ਼) ਕਾਨਪੁਰ 2024
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly