ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿਚ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿਵਾਉਣ ਲਈ ਵਫਦ ਦੇ ਰੂਪ ਵਿੱਚ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ

ਕੈਪਸ਼ਨ ਪ੍ਰਵੀਨ ਬੰਗਾ ਜੀ ਰੂਪ ਲਾਲ ਧੀਰ ਜੀ ਬਹਾਦਰ ਸਿੰਘ ਤੇ ਪੀੜਤ ਪਰਿਵਾਰ

ਨਵਾਂਸ਼ਹਿਰ (ਸਮਾਜ ਵੀਕਲੀ)- ਨਵਾਂਸ਼ਹਿਰ ਬੰਗਾ ਹਲਕੇ ਦੇ ਪਿੰਡ ਪਿੰਡ ਗੜੀ ਅਜੀਤ ਸਿੰਘ ਵਿੱਚ ਕੁਦਰਤ ਦੀ ਕਰੋਪੀ ਤੇ ਭਾਰੀ ਬਾਰਸ਼ ਨਾਲ ਪਛੜੇ ਦੇ ਗਰੀਬ ਪਰਿਵਾਰਾਂ ਦੇ ਨਵੇਂ ਤੇ ਪੁਰਾਣੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਕਲ ਉਨ੍ਹਾਂ ਦੇ ਘਰਾਂ ਦੀ ਹਾਲਤ ਦੇਖਣ ਤੋਂ ਬਾਅਦ ਅੱਜ ਪ੍ਰਵੀਨ ਬੰਗਾ ਸੂਬਾ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿਚ ਵਫਦ ਦੇ ਰੂਪ ਵਿੱਚ ਜਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦਿਵਾਉਣ ਦੀ ਕਾਰਵਾਈ ਸ਼ੁਰੂ ਕਰਵਾਈ ਤੇ ਅਜਿਹੇ ਹੋਰ ਲੋਕਾਂ ਦੀ ਪਹਿਚਾਣ ਕਰਨ ਲਈ ਜਿਲੇ ਦੇ ਸਾਰੇ ਐਸ ਡੀ ਐਮ ਸਾਹਿਬ ਨੂੰ ਇਕ ਹਫਤੇ ਦੇ ਅੰਦਰ ਅੰਦਰ ਕਰਨ ਦੀ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਇਸ ਮੌਕੇ ਤੇ ਬਸਪਾ ਦੇ ਜਿਲਾ ਉਪ ਪ੍ਰਧਾਨ ਸ੍ਰੀ ਰੂਪ ਲਾਲ ਧੀਰ ਜੀ ਬਹਾਦਰ ਸਿੰਘ ਜੀ ਤੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਪਰਿਵਾਰਾਂ ਦੇ ਮੈਬਰ

Previous articleਰਾਜ ਮੁਹੱਬਤ ਦੇ
Next articleਸਤਲੁਜ ਦਰਿਆ ਵੱਲੋਂ ਮਚਾਈ ਤਬਾਹੀ ’ਤੇ ਪੰਜਾਬੀਆਂ ਨੇ ਲਾਈ ਮਰਹਮ