(ਸਮਾਜ ਵੀਕਲੀ)
ਉੱਠ ਚੰਨ ਆ ਜਾ ਰੋਟੀ ਖਾ ਉੱਠ ਚੰਨ….. ਆ ਜਾ ਰੋਟੀ ਖਾ…..… ਤੂੰ ਸਵੇਰ ਦਾ ਭੁੱਖਾ ਆ… ਤੂੰ ਤਾਂ ਕਹਿੰਦਾ ਸੀ,… ਮੈਂ ਹੁਣੇ ਆਇਆ
.. ਕੀ ਗੱਲ ਪੁੱਤ ਆਇਆ ਕਿਉਂ ਨਹੀਂ??….
ਮਾਂ ਤੇਰੀ ਉਡੀਕ ਦੀ ਆ,… ਤੇਰੇ ਯਾਰ ਦੋਸਤ ਉਡੀਕ ਦੇ ਆ…. ਆਜਾ ਚੰਨ…..
* ਕਿਤੇ ਭੈਣ….. ਭਰਾ ਦੀ ਲਾਸ਼ ਦੇ ਰੱਖੜੀ ਬੰਨਦੀ ਆ..
*ਕਿਤੇ ਮਾਂ ਬਾਪ ਕਵਾਰੇ ਜਵਾਨ ਪੁੱਤ ਦੀ ਲਾਸ਼ ਨੂੰ ਸੇਹਰਾ ਬੰਨਦੇ ਆ….
*ਕੀਤੇ ਬਾਪ…..ਬਿਲਕਦਾ ਆ…..
*ਕੀਤੇ ਮਾਵਾਂ…..ਬਿਲਕਦੀਆਂ ਆ….
*ਕਿਤੇ ਭੈਣਾਂ……. ਗੱਸ਼ੀਆਂ ਖਾਂਦੀਆਂ ਆ……
*ਕਿਤੇ ਬਾਪ ਤੇ… ਕਿਤੇ ਦਾਦੇ ਜਵਾਨ ਬੱਚਿਆਂ ਦੀ ਅਰਥੀ ਨੂੰ ਮੋਢਾ ਦਿੰਦੇ ਆ…….
ਇਹ ਦੋਸਤੋ ਕਿਉਂ ਹੋ ਰਿਹਾ???.. ਕਿਓਂ ਮਾਰ ਧਾੜ੍ਹ ਦਿਨ ਬ ਦਿਨ ਵੱਧ ਦੀ ਜਾ ਰਹੀ??…. ਤੁਸੀਂ ਕੀ ਵੰਡਣਾ??????? ਕਿਸ ਗੱਲ ਦਾ ਐਨਾਂ ਗੁੱਸਾ????
ਦੁਸ਼ਮਣੀ ਤਾਂ ਦੁਸ਼ਮਣ ਨੂੰ ਜਿੰਦਾ ਰੱਖ ਕੇ ਆ…
ਮਾਰ ਕੇ ਤਾਂ ਤੁਸੀਂ ਆਪਣੀ ਕਾਇਆਰਤਾ ਦਾ ਸਬੂਤ ਦਿੰਦੇ ਹੋ……..
ਕਿਉਂ ਤੁਸੀਂ ਮਾਵਾਂ, ਭੈਣਾਂ, ਧੀਆਂ ਦੇ ਸੁਹਾਗ ਤੇ… ਇੱਛਾਵਾਂ ਨੂੰ ਉਜਾੜ੍ਹਦੇ ਹੋ????….
ਇਹ ਮਾਰ ਧਾੜ੍ਹ ਕੋਈ ਹੱਲ ਥੋੜ੍ਹੀ ਆ…. ਜਿੰਦਗੀ ਇੱਕ ਵਾਰ ਦਾ…… ਕੁਦਰਤਿ ਦਾ ਤੋਹਫ਼ਾ ਆ…. ਇਸ ਨੂੰ ਜਿਓ ਤੇ ਹੰਢਾਓ……. ਗੁੱਸਾ ਗਿਲਾ ਬੈਠ ਕੇ.. ਸਿਆਣਿਆਂ ਨਾਲ ਬੈਠ ਕੇ… ਸਾਂਝਾ ਕਰੋ, ਜਰੂਰ ਉਸ ਦਾ ਕੋਈ ਹੱਲ ਨਿਕਲ ਆਉਗਾ…… ਗੈਂਗਵਾਰ ਨੂੰ ਅਲਵਿਦਾ ਆਖੋ..
ਇਸ ਜਵਾਨੀ ਨੂੰ, ਗਰਮ ਖੂਨ ਨੂੰ ਕਿਸੇ ਉਸਾਰੂ ਕੰਮ ਵਿੱਚ ਲਾਓ…… ਤੁਹਾਡੇ ਕਰਨ ਦੇ ਬਹੁਤ ਕੰਮ ਹਨ…..ਦੇਸ਼ ਲਈ, ਕੌਮ ਲਈ, ਭਾਈਚਾਰੇ ਲਈ ਭਲੇ ਦੇ ਕੰਮ ਕਰੋ।
ਵਕਤ ਅਤੇ ਰੱਬ ਦੇ ਮਾਰੇ ਹੋਏ ਮਜਬੂਰ ਇਨਸਾਨਾਂ ਦੀ ਮੱਦਦ ਕਰੋ ਤੇ ਬੇਅੰਤ ਅਸੀਸਾਂ ਦੇ ਮਾਲਿਕ ਬਣੋ…
ਇੱਕ ਆਸ ਨਾਲ…………
ਹਰੀ ਕ੍ਰਿਸ਼ਨ ਬੰਗਾ
ਜਨਰਲ ਸੈਕਟਰੀ
ਅਦਾਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ
ਰਜਿ.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly