HOME *ਦਸਵੀਂ ਤੋਂ ਬਾਅਦ ਸਹੀ ਵਿਸ਼ਿਆਂ ਦੀ ਚੋਣ ਕਿਉਂ ਜ਼ਰੂਰੀ?* 

*ਦਸਵੀਂ ਤੋਂ ਬਾਅਦ ਸਹੀ ਵਿਸ਼ਿਆਂ ਦੀ ਚੋਣ ਕਿਉਂ ਜ਼ਰੂਰੀ?* 

ਗੁਰਨਾਮ ਸਿੰਘ
    (ਸਮਾਜ ਵੀਕਲੀ)   ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਹੀ ਵਿਸ਼ਿਆਂ (ਸਟਰੀਮ) ਦੀ ਚੋਣ ਕਰਨਾ ਬੱਚੇ ਦੇ ਭਵਿੱਖ ਲਈ ਸਭ ਤੋਂ ਅਹਿਮ ਮੋੜ ਹੁੰਦਾ ਹੈ। ਅਕਸਰ ਹੀ ਵਿਦਿਆਰਥੀ ਦੂਜਿਆਂ ਦੀ ਦੇਖਾ-ਦੇਖੀ ਜਾਂ ਮਾਪਿਆਂ ਦੇ ਦਬਾਅ ਹੇਠ ਵਿਸ਼ੇ ਚੁਣ ਲੈਂਦੇ ਹਨ, ਜੋ ਬਾਅਦ ਵਿੱਚ ਮੁਸ਼ਕਲ ਪੈਦਾ ਕਰਦਾ ਹੈ।
ਸਹੀ ਚੋਣ ਕਰਨ ਲਈ ਕੁਝ ਨੁਕਤਿਆਂ ‘ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ, ਜਿਵੇਂ :
1. *ਆਪਣੀ ਦਿਲਚਸਪੀ (ਰੁਚੀ) ਨੂੰ ਪਛਾਣਨਾ।*
 ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਤੁਹਾਨੂੰ ਕਿਹੜਾ ਵਿਸ਼ਾ ਪੜ੍ਹਨਾ ਸਭ ਤੋਂ ਵਧੀਆ ਲੱਗਦਾ ਹੈ?
ਜੇ ਤੁਹਾਨੂੰ ਮਸ਼ੀਨਾਂ, ਤਕਨਾਲੋਜੀ ਜਾਂ ਗਣਿਤ ਪਸੰਦ ਹੈ, ਤਾਂ ਨਾਨ ਮੈਡੀਕਲ ਤੁਹਾਡੇ ਲਈ ਵਧੀਆ ਚੋਣ ਹੋ ਸਕਦੀ ਹੈ।
ਜੇ ਤੁਸੀਂ ਡਾਕਟਰੀ ਖੇਤਰ ਜਾਂ ਜੀਵ-ਜੰਤੂਆਂ ਬਾਰੇ ਰੁਚੀ ਰੱਖਦੇ ਹੋ, ਤਾਂ ਮੈਡੀਕਲ ਸਟਰੀਮ ਦੀ ਚੋਣ ਵਧੀਆ ਹੋ ਸਕਦੀ ਹੈ।
ਜੇ ਤੁਹਾਨੂੰ ਹਿਸਾਬ-ਕਿਤਾਬ, ਬਿਜ਼ਨਸ ਜਾਂ ਬੈਂਕਿੰਗ ਵਿੱਚ ਦਿਲਚਸਪੀ ਹੈ, ਤਾਂ ਕਾਮਰਸ ਵਧੀਆ ਵਿਕਲਪ ਹੋ ਸਕਦੀ ਹੈ।
ਜੇ ਤੁਸੀਂ ਸਾਹਿਤ, ਇਤਿਹਾਸ, ਰਾਜਨੀਤੀ ਜਾਂ ਕਲਾ (ਆਰਟ) ਵਿੱਚ ਦਿਲਚਸਪੀ ਲੈਂਦੇ ਹੋ, ਤਾਂ ਹੂਮੈਂਟੀਜ਼ (ਆਰਟਸ) ਸਭ ਤੋਂ ਬਿਹਤਰ ਵਿਕਲਪ ਹੈ।
2. *ਆਪਣੀ ਕਾਬਲੀਅਤ (Strengths) ਦਾ ਮੁਲਾਂਕਣ ਕਰੋ।*
ਸਿਰਫ਼ ਦਿਲਚਸਪੀ ਕਾਫ਼ੀ ਨਹੀਂ ਹੁੰਦੀ, ਇਹ ਵੀ ਦੇਖੋ ਕਿ ਤੁਸੀਂ ਕਿਸ ਵਿਸ਼ੇ ਵਿੱਚ ਮਾਹਰ ਹੋ। ਕੀ ਤੁਸੀਂ ਲੰਬੇ ਸਮੇਂ ਤੱਕ ਗਣਿਤ ਦੇ ਸਵਾਲ ਹੱਲ ਕਰ ਸਕਦੇ ਹੋ?
ਕੀ ਤੁਹਾਡੀ ਯਾਦਦਾਸ਼ਤ ਥਿਊਰੀ ਵਾਲੇ ਵਿਸ਼ਿਆਂ ਲਈ ਚੰਗੀ ਹੈ?
ਦਸਵੀਂ ਦੇ ਨਤੀਜੇ ਦੇ ਆਧਾਰ ‘ਤੇ ਦੇਖੋ ਕਿ ਕਿਹੜੇ ਵਿਸ਼ਿਆਂ ਵਿੱਚ ਤੁਹਾਡੇ ਨੰਬਰ ਸਭ ਤੋਂ ਵਧੀਆ ਆਏ ਹਨ। ਫਿਰ ਹੀ ਵਿਸ਼ਿਆਂ ਦੀ ਚੋਣ ਕਰੋ, ਇੱਕ ਵਾਰ ਕੀਤੀ ਗਲਤ ਚੋਣ ਤੁਹਾਡੇ ਭਵਿੱਖ ਨੂੰ ਖ਼ਰਾਬ ਕਰ ਸਕਦੀ ਹੈ।
3. *ਕਰੀਅਰ ਦੇ ਵਿਕਲਪ (ਰੁਜ਼ਗਾਰ ਦੇ ਮੌਕੇ)*
ਹਰ ਸਟ੍ਰੀਮ ਦੇ ਆਪਣੇ ਫਾਇਦੇ ਹਨ, ਜਿਵੇਂ:-
*ਸਾਇੰਸ ਮੈਡੀਕਲ* -(ਬਾਇਓਲੋਜੀ, ਕੈਮਿਸਟਰੀ, ਫਿਜ਼ਿਕਸ)  ਖੇਤਰ -ਡਾਕਟਰ, ਨਰਸਿੰਗ, ਫਾਰਮੇਸੀ, ਬਾਇਓਟੈਕ ਆਦਿ।
*ਸਾਇੰਸ ਨਾਨ ਮੈਡੀਕਲ* -(ਮੈਥ, ਫਿਜ਼ਿਕਸ, ਕੈਮਿਸਟਰੀ) ਖੇਤਰ ਇੰਜੀਨੀਅਰਿੰਗ, ਆਰਕੀਟੈਕਚਰ, ਡਾਟਾ ਸਾਇੰਸ ਆਦਿ।
*ਕਾਮਰਸ* -(ਅਕਾਊਂਟਸ, ਇਕਨੌਮਿਕਸ, ਬਿਜ਼ਨਸ ਸਟੱਡੀਜ਼) ਖੇਤਰ – ਚਾਰਟਰਡ ਅਕਾਊਂਟੈਂਟ, ਬੈਂਕਿੰਗ, ਐਮ ਬੀ ਏ, ਮਾਰਕੀਟਿੰਗ ਆਦਿ।
*ਹੂਮੈਂਟੀਜ਼(ਆਰਟਸ)* -(ਇਤਿਹਾਸ, ਰਾਜਨੀਤੀ ਸ਼ਾਸਤਰ, ਮਨੋਵਿਗਿਆਨ ) ਖੇਤਰ ਆਈ ਏ ਐਸ/ਆਈ ਪੀ ਐਸ, ਵਕਾਲਤ, ਪੱਤਰਕਾਰੀ, ਡਿਜ਼ਾਈਨਿੰਗ ਆਦਿ।
4. *ਕੈਰੀਅਰ ਕੌਂਸਲਰ ਅਤੇ ਆਪਣੇ ਅਧਿਆਪਕਾਂ ਨਾਲ ਸਲਾਹ ਜ਼ਰੂਰ ਕਰੋ।*
ਕਈ ਵਾਰ ਸਾਨੂੰ ਆਪਣੀਆਂ ਕਮੀਆਂ ਦਾ ਪਤਾ ਨਹੀਂ ਹੁੰਦਾ। ਆਪਣੇ ਅਧਿਆਪਕਾਂ ਨਾਲ ਗੱਲ ਕਰੋ ਕਿਉਂਕਿ ਉਨ੍ਹਾਂ ਨੇ ਤੁਹਾਨੂੰ ਸਾਲ ਭਰ ਪੜ੍ਹਦੇ ਦੇਖਿਆ ਹੈ। ਤੁਸੀਂ ਕਿਸੇ ਕੈਰੀਅਰ ਕੌਂਸਲਰ ਦੀ ਸਲਾਹ ਵੀ ਲੈ ਸਕਦੇ ਹੋ।
5. *ਭੇਡ-ਚਾਲ (ਮਿੱਤਰ ਮੰਡਲੀ ਦੇ ਦਬਾਅ) ਤੋਂ ਬਚੋ*
ਇਹ ਗਲਤੀ ਕਦੇ ਨਾ ਕਰੋ ਕਿ “ਮੇਰਾ ਸਭ ਤੋਂ ਪੱਕਾ ਦੋਸਤ ਮੈਡੀਕਲ ਲੈ ਰਿਹਾ ਹੈ, ਤਾਂ ਮੈਂ ਵੀ ਉਹੀ ਲਵਾਂਗਾ।” ਹਰ ਇਨਸਾਨ ਦੀ ਸਿੱਖਣ ਦੀ ਸਮਰੱਥਾ ਵੱਖਰੀ ਹੁੰਦੀ ਹੈ। ਆਪਣੀ ਕਾਬਲੀਅਤ ਅਨੁਸਾਰ ਹੀ ਚੋਣ ਕਰੋ। ਹਰ ਇਨਸਾਨ ਦੀ ਰੁਚੀ ਅਤੇ ਸਮਰੱਥਾ ਵੱਖਰੀ ਹੁੰਦੀ ਹੈ,ਸੋ ਇਸ ਅਨੁਸਾਰ ਹੀ ਵਿਸ਼ਿਆਂ ਦੀ ਚੋਣ ਕੀਤੀ ਜਾਵੇ ਤਾਂ ਇਹ ਵਧੀਆ ਹੋ ਸਕਦੀ ਹੈ।
 ਕੋਈ ਵੀ ਵਿਸ਼ਾ ਛੋਟਾ ਜਾਂ ਵੱਡਾ ਨਹੀਂ ਹੁੰਦਾ। ਹਰ ਖੇਤਰ ਵਿੱਚ ਸਫਲ ਹੋਣ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਜੇ ਤੁਸੀਂ ਆਪਣੇ ਮਨਪਸੰਦ ਵਿਸ਼ੇ ਨੂੰ ਚੁਣਦੇ ਹੋ, ਤਾਂ ਪੜ੍ਹਾਈ ਤੁਹਾਡੇ ਲਈ ਬੋਝ ਨਹੀਂ ਬਲਕਿ ਇੱਕ ਅਨੰਦ ਬਣ ਜਾਵੇਗੀ ਅਤੇ ਤੁਹਾਡੇ ਲਈ ਜ਼ਿੰਦਗੀ ਵਿੱਚ ਸਫ਼ਲ ਹੋਣ ਦੀਆਂ ਸੰਭਾਵਨਾਵਾਂ ਹੋਰ ਵੱਧ ਜਾਣਗੀਆਂ।
ਗੁਰਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ।
9417109969
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੱਤਰਕਾਰ ਵਿਵੇਕ ਬਖਸ਼ੀ ਹਿਊਮਨ ਰਾਇਟ ਕੌਸਲ ਲੁਧਿਆਣਾ ਦੇ ਪ੍ਰਧਾਨ ਨਿਯੁਕਤ 
Next articleਨਵੋਦਿਆ ਪ੍ਰੀਖਿਆ ਦੇ ਨਤੀਜੇ ‘ਚ ਪ੍ਰਾਇਮਰੀ ਸਕੂਲ ਟਕਾਰਲਾ ਨੇ ਫੇਰ ਤੋਂ ਰਚਿਆ ਇਤਿਹਾਸ