“ਪ੍ਰਾਇਮਰੀ ਸਕੂਲ ਟਕਾਰਲਾ ਦੇ 10 ਵਿਦਿਆਰਥੀਆਂ ਨੇ ਪਾਸ ਕੀਤੀ ਨਵੋਦਿਆ ਪ੍ਰੀਖਿਆ”
“ਜ਼ਿਲ੍ਹਾ ਸਿੱਖਿਆ ਅਫਸਰ ਸਮੇਤ ਹੋਰ ਸਖਸ਼ੀਅਤਾਂ ਨੇ ਦਿੱਤੀਆਂ ਵਧਾਈਆਂ”
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਨਵੋਦਿਆ ਵਿਦਿਆਲਾ ਵਲੋਂ ਛੇਵੀਂ ਜਮਾਤ ਦੇ ਦਾਖਲੇ ਦੀ ਪ੍ਰੀਖਿਆ ਸਬੰਧੀ ਐਲਾਨੇ ਨਤੀਜੇ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਟਕਾਰਲਾ (ਸਕੂਲ ਆਫ਼ ਹੈਪੀਨੈੱਸ ) ਦੇ 10 ਵਿਦਿਆਰਥੀਆਂ ਨੇ ਪੜ੍ਹਾਈ ‘ਚ ਆਪਣੇ ਅਧਿਆਪਕਾਂ ਵਲੋਂ ਕਰਵਾਈ ਮਿਹਨਤ ਤੇ ਲਗਨ ਸਦਕਾ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਕਮਲਦੀਪ ਚੌਧਰੀ ਨੇ ਦੱਸਿਆ ਕਿ ਸੈਸ਼ਨ 2025-26 ਦੀ ਪੰਜਵੀਂ ਜਮਾਤ ਦੇ ਕੁੱਲ 10 ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕਰ ਲਈ ਹੈ, ਜਿਸ ਵਿੱਚ ਮਾਨਵੀ ਪੁੱਤਰੀ ਹਰੀ ਕ੍ਰਿਸ਼ਨ, ਨੈਨਾ ਰਾਣੀ ਪੁੱਤਰੀ ਦਵਿੰਦਰ ਪਾਲ, ਇਸ਼ਿਤਾ ਪੁੱਤਰੀ ਜਸਪਾਲ, ਮਨਕੀਰਤ ਕੌਰ ਪੁੱਤਰੀ ਹਰਦੀਪ ਕੁਮਾਰ, ਰਾਧਿਕਾ ਪੁੱਤਰੀ ਰਾਜੇਸ਼ ਕੁਮਾਰ, ਹਿਮਾਨੀ ਚੌਧਰੀ ਪੁੱਤਰੀ ਬਿੰਦਰ ਕੁਮਾਰ, ਵੰਸ਼ਿਕਾ ਪੁੱਤਰੀ ਜਸਵਿੰਦਰ ਕੁਮਾਰ, ਸਿਮਰਨ ਪੁੱਤਰੀ ਅਸ਼ੋਕ ਕੁਮਾਰ, ਹਰਸ਼ਿਤ ਭਾਟੀਆ ਪੁੱਤਰ ਚਰਨਜੀਤ ਕੁਮਾਰ, ਚਰਨਜੋਤ ਸਿੰਘ ਪੁੱਤਰ ਪਰਮਜੀਤ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਬੱਚਿਆਂ ਦੀ ਇਸ ਸਫ਼ਲਤਾ ਦਾ ਸਿਹਰਾ ਕਲਾਸ ਇੰਚਾਰਜ ਮੈਡਮ ਸ੍ਰੀਮਤੀ ਸਪਨਾ ਚੌਧਰੀ ਤੇ ਸ. ਬਲਜਿੰਦਰ ਸਿੰਘ ਵਿਰਕ (ਸਟੇਟ ਅਵਾਰਡੀ), ਸਮੂਹ ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਜਾਂਦਾ ਹੈ। ਉਹਨਾਂ ਦੱਸਿਆ ਇਸ ਤੋਂ ਪਹਿਲਾਂ ਸਾਡੇ ਟਕਾਰਲਾ ਸਕੂਲ ਦੇ 47 ਬੱਚਿਆਂ ਨੇ ਪਿਛਲੇ ਸਾਲਾਂ ਦੌਰਾਨ ਨਵੋਦਿਆ ਪ੍ਰੀਖਿਆ ਪਾਸ ਕੀਤੀ ਹੈ ਤੇ ਹੁਣ ਇਹ ਗਿਣਤੀ ਵੱਧ ਕੇ 57 ਹੋ ਗਈ ਹੈ। ਉਹਨਾਂ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਤੱਕ ਇਕੋ ਸਕੂਲ ਦੇ 10 ਬੱਚਿਆਂ ਨੇ ਕਦੀ ਨਵੋਦਿਆ ਪ੍ਰੀਖਿਆ ਪਾਸ ਨਹੀਂ ਕੀਤੀ ਸੀ, ਪਰ ਟਕਾਰਲਾ ਸਕੂਲ ਦੇ 10 ਬੱਚਿਆਂ ਨੇ ਪ੍ਰੀਖਿਆ ਪਾਸ ਕਰਕੇ ਇਤਿਹਾਸ ਰਚਿਆ ਹੈ। ਟਕਾਰਲਾ ਸਕੂਲ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਅਨੀਤਾ ਸ਼ਰਮਾ, ਅਸ਼ੋਕ ਚੌਧਰੀ ਮੈਨੇਜਿੰਗ ਡਾਇਰੈਕਟਰ ਕਰਾਸ ਕਲਚਰ ਨਵਾਂਸ਼ਹਿਰ, ਸਰਪੰਚ ਮਹਾਂਵੀਰ ਚੌਧਰੀ, ਰਵਿੰਦਰ ਹੱਕਲਾ ਚੇਅਰਮੈਨ ਖਵਾਹਿਸ਼ ਸੇਵਾ ਸੁਸਾਇਟੀ, ਐਨ. ਆਰ. ਆਈ. ਜਤਿੰਦਰ ਕੁਮਾਰ, ਮਾ: ਰਾਜ ਭਾਟੀਆ ਸਟੇਟ ਅਵਾਰਡੀ, ਮਾ: ਰਵਿੰਦਰ ਸੂਰਾਪੁਰੀ, ਚਰਨਜੀਤ ਕੁਮਾਰ ਚੇਅਰਮੈਨ ਐੱਸ. ਐੱਮ. ਸੀ. ਰਾਕੇਸ਼ ਕੁਮਾਰ ਪ੍ਰਧਾਨ ਨੌਗੱਜਾ ਪੀਰ ਸਪੋਰਟਸ ਕਲੱਬ, ਸਮਾਜ ਸੇਵੀ ਮਨਜੀਤ ਸਿਆਣ ਆਦਿ ਨੇ ਪ੍ਰਾਇਮਰੀ ਸਕੂਲ ਟਕਾਰਲਾ ਦੇ ਬੱਚਿਆਂ ਤੇ ਸਟਾਫ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਟਕਾਰਲਾ ਸਕੂਲ ਦੀ ਇਸ ਪ੍ਰਾਪਤੀ ‘ਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ, ਪਿੰਡ ਟਕਾਰਲਾ ਦੀਆਂ ਪੰਚਾਇਤਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



