(ਸਮਾਜਵੀਕਲੀ)
ਨਿੱਤ ਸਾਈਕਲ ਚਲਾਓ ਬੱਚਿਓ,
ਨਾ ਇਹਦੇ ਚ ਸ਼ਰਮਾਓ ਬੱਚਿਓ।
ਫੁੱਲਾਂ ਵਰਗੇ ਸਰੀਰ ਆਪਣੇ ਨੂੰ,
ਚੁਸਤ-ਦਰੁੱਸਤ ਬਣਾਓ ਬੱਚਿਓ।
ਨਿੱਤ ਸਾਈਕਲ…..
ਹੁੰਦਾ ਸਾਈਕਲ ਦਾ ਸੁੱਖ ਬੜਾ,
ਨਾ ਪਟਰੋਲ ਨਾ ਡੀਜ਼ਲ ਖਾਵੇ।
ਨਾ ਧੂਆਂ ਨਾ ਕੋਈ ਸ਼ੋਰ ਸ਼ਰਾਬਾ,
ਮਾੜੇ ਰਾਹਾਂ ਤੇ ਵੀ ਚੱਲ ਜਾਵੇ।
ਵਾਤਾਵਰਣ ਵੀ ਸ਼ੁੱਧ ਰੱਖਣਾ ਜੇ,
ਸਵਾਰੀ ਸਾਈਕਲ ਅਪਣਾਓ ਬੱਚਿਓ।
ਨਿੱਤ ਸਾਈਕਲ…..
ਤਨ-ਮਨ ਤਰੋਤਾਜ਼ਾ ਰੱਖਦਾ,
ਜਿੰਮ-ਜੁੰਮ ਜਾਣ ਦੀ ਨਾ ਲੋੜ ਕੋਈ।
ਰੋਜ਼ਾਨਾ ਜੇ ਚਲਾਓਗੇ ਤਾਂ ਕਦੇ,
ਹੋਣੀ ਊਰਜਾ ਦੀ ਨਾ ਥੋੜ੍ਹ ਕੋਈ।
ਲੋਕੀ ਛੋਟੇ ਨੇ ਚਲਾਉਂਦੇ ਇਹਨੂੰ,
ਛੋਟਾ ਸੋਚ ਨਾ ਘਬਰਾਓ ਬੱਚਿਓ।
ਨਿੱਤ ਸਾਈਕਲ…..
ਮਾਪਿਆਂ ਤੋਂ ਮੰਗ ਕੇ ਪੈਸੇ,
ਖਰੀਦਦੇ ਸਕੂਟਰ ਗੱਡੀਆਂ।
ਇਹਨਾਂ ਪਿੱਛੇ ਲੱਗ ਕੇ ਫਿਰ,
ਕੀਮਤੀ ਪੜ੍ਹਾਈਆਂ ਛੱਡੀਆਂ।
ਜੇ ਰੱਖਦੇ ਹੋ ਸ਼ੌਂਕ ਗੱਡੀਆਂ ਦੇ,
ਨਾਲ਼ ਮਿਹਨਤਾਂ ਕਮਾਓ ਬੱਚਿਓ।
ਨਿੱਤ ਸਾਈਕਲ ਚਲਾਓ ਬੱਚਿਓ,
ਨਾ ਇਹਦੇ ਚ ਸ਼ਰਮਾਓ ਬੱਚਿਓ।
ਮਨਜੀਤ ਕੌਰ ਧੀਮਾਨ,
ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly