ਸਭ ਇੱਕੋ

(ਸਮਾਜਵੀਕਲੀ)

ਇੱਥੇ ਸਭ ਹੀ ਇੱਕੋ ਵਰਗੇ ਆ,
ਸਾਰੇ ਕਿਸੇ ‘ਹੋਰ’ ਤੋਂ ਹੀ ਡਰਦੇ ਆ।

ਡਰ ਡਰ ਅੰਦਰੀਂ ਵੜਦੇ ਆ,
ਬਸ ਮਾੜੇ ਉੱਤੇ ਹੀ ਵਰ੍ਹਦੇ ਆ।

ਨਾਂ ਗੱਲ ਕਿਸੇ ਦੀ ਜਰ੍ਹਦੇ ਆ,
ਬੇਗਾਨੀ ਤਰੱਕੀ ਤੋਂ ਸੜਦੇ ਆ।

ਸੋਹਣੀ ਸੂਰਤ ਤੇ ਹੀ ਮਰਦੇ ਆ,
ਸਭ ਤਕੜੇ ਦਾ ਪਾਣੀ ਭਰਦੇ ਆ।

ਪ੍ਰੀਤ ਤੈਨੂੰ “ਹੋਰ” ਬਣਨ ਦੀ ਲੋੜ ਨਹੀਂ,
ਓਹਦੀ ਮਿਹਰ ਨਾਲ ਕੋਈ ਤੋੜ ਨਹੀਂ।

ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਈਕਲ ਚਲਾਓ…
Next articleਸਿਹਤ ਮੁਲਾਜ਼ਮਾਂ ਨੇ ਭੱਤਿਆਂ ਦੀ ਬਹਾਲੀ ਲਈ ਕੀਤਾ ਰੋਸ ਪ੍ਰਦਰਸ਼ਨ