ਹਰਮਨ ਬੁਲਟ ਤੇ ਫਰਿਆਦ ਸ਼ਕਰਪੁਰ ਬਣੇ ਸਰਵੋਤਮ ਖਿਡਾਰੀ- ਖੁਸ਼ੀ ਗਿੱਲ ਦੇ ਪਿਤਾ ਤੇ ਗਗਨ ਵਡਾਲਾ ਮੰਜਕੀ ਦਾ ਹੋਇਆ ਸਨਮਾਨ-
ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਰੀ- ਬੀ ਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੋਟੀ ਦੀਆਂ ਸੱਤ ਟੀਮਾਂ ‘ਤੇ ਅਧਾਰਤ ਦੂਸਰਾ ਕਬੱਡੀ ਕੱਪ ਸਰੀ ਦੇ ਬੈੱਲ ਸੈਂਟਰ ਕਬੱਡੀ ਮੈਦਾਨ ‘ਚ ਰਿਚਮੰਡ-ਐਬਟਸਫੋਰਡ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ। ਜਿਸ ਨੂੰ ਜਿੱਤਣ ਦਾ ਮਾਣ ਯੂਨਾਈਟਡ-ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਨੇ ਪ੍ਰਾਪਤ ਕੀਤਾ। ਪੰਜਾਬ ਕੇਸਰੀ ਕਬੱਡੀ ਕਲੱਬ ਦੀ ਟੀਮ ਉਪ ਜੇਤੂ ਰਹੀ। ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ‘ਚ ਹੋਏ ਇਸ ਕੱਪ ਦੌਰਾਨ ਹਰਮਨ ਬੁਲਟ ਖੀਰਾਂਵਾਲੀ ਤੇ ਫਰਿਆਦ ਸ਼ਕਰਪੁਰ ਨੇ ਸਰਵੋਤਮ ਖਿਡਾਰੀ ਬਣਨ ਦਾ ਮਾਣ ਪ੍ਰਾਪਤ ਕੀਤਾ। ਉਕਤ ਕਬੱਡੀ ਕੱਪ ਸੁੱਖ ਬਰਾੜ, ਜਸਵੰਤ ਬਾਸੀ, ਸਟੀਵ ਦੁਲੇਅ, ਹਰਪ੍ਰੀਤ ਸਿਵੀਆ, ਬੱਬਲ ਔਜਲਾ ਸੰਗਰੂਰ, ਬਲਰਾਜ ਸੰਘਾ, ਗੁਰਮੀਤ ਮਠਾੜੂ, ਮਨਜੀਤ ਧੂਰਕੋਟ, ਹਰਮੀਤ ਬੋਪਾਰਾਏ, ਸੂਬਾ ਦੌਧਰ, ਬੂਟਾ ਦੁਸਾਂਝ, ਸੁੱਖੀ ਦੁਸਾਂਝ, ਮਨਵੀਰ ਔਜਲਾ, ਰਵੀ ਧਾਲੀਵਾਲ (ਸ਼ਾਈਨ ਕਿਚਨ ਕੈਬਨਿਟ), ਮਨੀ ਚਾਹਲ, ਸੋਨੂੰ ਬਾਠ, ਕੁਲਵੰਤ ਸਿੰਘ, ਬਲਿਹਾਰ ਬਾਸੀ, ਬਲਜਿੰਦਰ ਗਿੱਲ, ਜਸਪਾਲ ਦਿਉਲ, ਅਮਰਜੀਤ ਬਰਾੜ ਪੱਤੋਂ, ਸੋਨੀ ਗਿੱਲ, ਪ੍ਰਭਜੋਤ ਗਿੱਲ ਘੱਲ ਕਲਾਂ, ਮਨਦੀਪ ਧਾਲੀਵਾਲ, Iੱਪਲਾ, ਪਵਨ ਗਿੱਲ, ਜਗਸੀਰ ਗਿੱਲ, ਪ੍ਰਭ ਗਿੱਲ, ਮਨਕੀਰਤ ਔਲਖ ਨਾਮਵਰ ਗਾਇਕ, ਸਰਬਜੀਤ ਸਾਬੀ, ਹੈਰੀ ਨੰਗਲ, ਹੈਪੀ ਸੰਘਾ (ਟੋਰਾਂਟੋ ਪੰਜਾਬੀ), ਕੁਲਬੀਰ ਬੋਪਾਰਾਏ, ਸੁੱਖਾ ਬੋਪਾਰਾਏ (ਕੁਆਲਟੀ ਫਸਟ), ਕੁਲਦੀਪ ਗਰੇਵਾਲ, ਪ੍ਰੀਤਮ ਗਰੇਵਾਲ, ਅਜੀਤ ਗਰੇਵਾਲ ਧਾਂਦਰਾ ਤੇ ਖੱਟੜਾ ਪਾਵਰ ਕੰਸਟਰਕਸ਼ਨ ਆਦਿ ਦੀ ਯੋਗ ਅਗਵਾਈ ‘ਚ ਕਰਵਾਇਆ ਗਿਆ। ਇਸ ਕੱਪ ਦੌਰਾਨ ਟੋਰਾਂਟੋ ਤੋਂ ਉੱਘੇ ਕਾਰੋਬਾਰੀ ਇੰਦਰਜੀਤ ਸਿੰਘ ਐਂਡੀ ਧੁੱਗਾ, ਵੀਰਪਾਲ ਧੁੱਗਾ, ਕਾਲਾ ਧੁੱਗਾ, ਹਰਵਿੰਦਰ ਬਾਸੀ, ਕਰਨ ਘੁਮਾਣ, ਰੇਸ਼ਮ ਰਾਜਸਥਾਨੀ, ਸਰੀ ਤੋਂ ਨਾਮਵਰ ਖੇਡ ਪ੍ਰਮੋਟਰ, ਰਾਜਸੀ ਆਗੂ ਤੇ ਕਾਰੋਬਾਰੀ ਸੁਖਮਿੰਦਰ ਸਿੰਘ ਸੁੱਖ ਪੰਧੇਰ ਘਲੋਟੀ, ਜਲੰਧਰ ਸਿੰਘ ਸਿੱਧੂ ਐਡਮਿੰਟਨ ਤੇ ਸਵਰਨ ਸਿੰਘ ਕੈਲਗਰੀ ਪੁੱਜੇ। ਕੱਪ ਦੌਰਾਨ ਨਾਮਵਰ ਕਬੱਡੀ ਖਿਡਾਰੀ ਖੁਸ਼ੀ ਗਿੱਲ ਦੁੱਗਾ ਦੇ ਪਿਤਾ ਸ. ਨਿਰਮਲ ਸਿੰਘ ਦਾ ਸੋਨੇ ਦੇ ਕੈਂਠੇ ਨਾਲ ਅਤੇ ਉੱਭਰਦੇ ਖਿਡਾਰੀ ਗਗਨ ਵਡਾਲਾ ਮੰਜਕੀ ਦਾ ਉਸ ਦੇ ਕੈਨੇਡਾ ਵਸਦੇ ਗਰਾਈਆਂ ਵੱਲੋਂ 51 ਸੌ ਡਾਲਰ ਦੀ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਕੱਪ ਦੌਰਾਨ ਪਹਿਲੇ ਗੇੜ ਦੇ ਮੈਚਾਂ ਤਹਿਤ ਯੂਨਾਈਟਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਗਲੇਡੀਏਟਰ ਸੰਦੀਪ ਸੰਧੂ ਕਲੱਬ ਵੈਨਕੂਵਰ ਨੂੰ 41-35 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਭੂਰੀ ਛੰਨਾ, ਦੀਪਕ ਕਾਸ਼ੀਪੁਰ ਤੇ ਰਵੀ ਦਿਉਰਾ, ਜਾਫੀ ਸ਼ੀਲੂ ਬਾਹੂ ਅਕਬਰਪੁਰ, ਬੱਬੂ ਭਿੰਡਰ, ਯੋਧਾ ਸੁਰਖਪੁਰ ਤੇ ਅਮਨ ਦਿਉਰਾ ਨੇ ਸ਼ਾਨਦਾਰ ਖੇਡ ਦਿਖਾਈ। ਵੈਨਕੂਵਰ ਦੀ ਟੀਮ ਲਈ ਧਾਵੀ ਸੁਲਤਾਨ ਸਮਸਪੁਰ ਤੇ ਕਮਲ ਨਵਾਂ ਪਿੰਡ ਤੇ ਜਾਫੀ ਗਗਨ ਸੂਰੇਵਾਲੀਆਂ ਤੇ ਘੋੜਾ ਦੋਦਾ ਨੇ ਸੰਘਰਸ਼ਮਈ ਖੇਡ ਦਾ ਪ੍ਰਦਰਸ਼ਨ ਕੀਤਾ। ਦੂਸਰੇ ਮੈਚ ‘ਚ ਪੰਜਾਬ ਕੇਸਰੀ ਕਲੱਬ ਨੇ ਪੰਜਾਬ ਟਾਈਗਰਜ ਕਲੱਬ ਨੂੰ 41-31 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਗੁਰਪ੍ਰੀਤ ਬੁਰਜ ਹਰੀ ਤੇ ਜਸਮਨਪ੍ਰੀਤ ਰਾਜੂ, ਜਾਫੀ ਅੰਮ੍ਰਿਤ ਔਲਖ, ਇੰਦਰਜੀਤ ਕਲਸੀਆ ਤੇ ਪਾਲਾ ਜਲਾਲਪੁਰ ਨੇ ਧਾਕੜ ਖੇਡ ਦਿਖਾਈ। ਟਾਈਗਰਜ਼ ਵੱਲੋਂ ਧਾਵੀ ਸਨੀਲ ਧਮਤਾਨ ਸਾਹਿਬ, ਜਾਫੀ ਜੱਗੂ ਹਾਕਮਵਾਲਾ, ਪ੍ਰਵੀਨ ਮਿਰਜਾਪੁਰ ਤੇ ਅਬੈਦਉਲ੍ਹਾ ਰਾਜਪੂਤ ਨੇ ਵਧੀਆ ਖੇਡ ਦਿਖਾਈ। ਤੀਸਰੇ ਮੈਚ ‘ਚ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਨੇ ਮੇਜ਼ਬਾਨ ਰਿਚਮੰਡ-ਐਬਟਸਫੋਰਡ ਕਲੱਬ ਨੂੰ 36-32 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਜੀਵਨ ਗਿੱਲ ਮਾਣੂਕੇ ਤੇ ਜੱਗਾ ਭੁਸੇ, ਜਾਫੀ ਹੁਸ਼ਿਆਰਾ ਬੌਪੁਰ (8 ਜੱਫੇ) ਤੇ ਅਰਸ਼ ਮਹਿਤੋਤ ਨੇ ਧੜੱਲੇਦਾਰ ਖੇਡ ਦਿਖਾਈ। ਰਿਚਮੰਡ ਕਲੱਬ ਲਈ ਧਾਵੀ ਚਿੱਤਪਾਲ ਚਿੱਟੀ, ਜਾਫੀ ਖੁਸ਼ੀ ਦੁੱਗਾ ਤੇ ਜੱਗਾ ਮਾਣੂਕੇ ਗਿੱਲ ਨੇ ਸੰਘਰਸ਼ਮਈ ਖੇਡ ਦਿਖਾਈ।ਦੂਸਰੇ ਦੌਰ ਦੇ ਪਹਿਲੇ ਮੈਚ ‘ਚ ਸਰੀ ਸੁਪਰ ਸਟਾਰਜ਼ ਕਲੱਬ ਦੀ ਟੀਮ ਨੇ ਪੰਜਾਬ ਟਾਈਗਰਜ਼ ਕਲੱਬ ਦੀ ਟੀਮ ਨੂੰ ਫਸਵੇਂ ਮੁਕਾਬਲੇ ‘ਚ 35-33 ਅੰਕਾਂ ਨਾਲ ਹਰਾਇਆ।
ਜੇਤੂ ਟੀਮ ਲਈ ਧਾਵੀ ਜੱਸੀ ਸਹੋਤਾ ਤੇ ਲੱਡਾ ਬੱਲਪੁਰੀਆ, ਜਾਫੀ ਸਨੀ ਆਦਮਵਾਲ, ਕੱਦੂ ਰਸੂਲਪੁਰ ਤੇ ਆਸਿਮ ਰਜਾ ਨੇ ਧਾਕੜ ਖੇਡ ਦਿਖਾਈ। ਟਾਈਗਰਜ਼ ਦੀ ਟੀਮ ਲਈ ਧਾਵੀ ਸੁੱਖਾ ਬਾਜਵਾ ਤੇ ਸੁਨੀਲ ਧਮਤਾਨ ਸਾਹਿਬ, ਜਾਫੀ ਜੱਗੂ ਹਾਕਮਵਾਲਾ, ਅਬੈਦੁਉਲਾ ਰਾਜਪੂਤ ਤੇ ਪ੍ਰਵੀਨ ਮਿਰਜਾਪੁਰ ਨੇ ਸੰਘਰਸ਼ਮਈ ਖੇਡ ਦਿਖਾਈ। ਅਗਲੇ ਮੈਚ ‘ਚ ਗਲੇਡੀਏਟਰ ਸੰਦੀਪ ਸੰਧੂ ਕਲੱਬ ਨੇ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਨੂੰ 44-32 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਸੁਤਲਾਨ ਸਮਸਪੁਰ ਤੇ ਬੰਟੀ ਟਿੱਬਾ, ਜਾਫੀ ਪਿੰਦੂ ਸੀਚੇਵਾਲ, ਗਗਨ ਸੂਰੇਵਾਲ, ਰਵੀ ਸਾਹੋਕੇ ਤੇ ਘੋੜਾ ਦੋਦਾ ਨੇ ਧਾਕੜ ਖੇਡ ਦਿਖਾਈ। ਰਾਜਵੀਰ ਰਾਜੂ ਕਲੱਬ ਲਈ ਜੀਵਨ ਮਾਣੂਕੇ ਗਿੱਲ ਤੇ ਢੋਲਕੀ ਕਾਲਾ ਸੰਘਿਆਂ, ਜਾਫੀ ਬੱਗਾ ਮੱਲੀਆ ਤੇ ਹੁਸ਼ਿਆਰਾ ਬੌਪੁਰ ਨੇ ਚੰਗੀ ਖੇਡ ਦਿਖਾਈ। ਤੀਸਰੇ ਮੈਚ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਦੀ ਟੀਮ ਨੇ ਰਿਚਮੰਡ-ਐਬਸਟਫੋਰਡ ਕਲੱਬ ਦੀ ਟੀਮ ਨੂੰ 42-27 ਅੰਕਾਂ ਨਾਲ ਪਛਾੜਿਆ। ਜੇਤੂ ਟੀਮ ਲਈ ਧਾਵੀ ਭੂਰੀ ਛੰਨਾ ਤੇ ਬੁਲਟ ਖੀਰਾਂਵਾਲ, ਜਾਫੀ ਸ਼ੀਲੂ ਬਾਹੂ ਅਕਬਰਪੁਰ, ਸ਼ਰਨਾ ਡੱਗੋਰੋਮਾਣਾ, ਯੋਧਾ ਸੁਰਖਪੁਰ ਤੇ ਨਿੰਦੀ ਬੇਨੜਾ ਨੇ ਸ਼ਾਨਦਾਰ ਖੇਡ ਦਿਖਾਈ। ਰਿਚਮੰਡ ਦੀ ਟੀਮ ਲਈ ਧਾਵੀ ਕਾਲਾ ਧਨੌਲਾ, ਜਾਫੀ ਪ੍ਰੀਤ ਲੱਧੂ, ਜੱਗਾ ਮਾਣੂਕੇ ਗਿੱਲ ਤੇ ਮੰਗਤ ਮੰਗੀ ਨੇ ਸੰਘਰਸ਼ਮਈ ਖੇਡ ਦਿਖਾਈ।ਪਹਿਲੇ ਸੈਮੀਫਾਈਨਲ ‘ਚ ਪੰਜਾਬ ਕੇਸਰੀ ਕਲੱਬ ਨੇ ਗਲੇਡੀਏਟਰ ਸੰਦੀਪ ਸੰਧੂ ਕਲੱਬ ਨੂੰ 51-46 ਅੰਕਾਂ ਨਾਲ ਹਰਾਕੇ ਲਗਾਤਾਰ ਦੂਸਰੀ ਵਾਰ ਫਾਈਨਲ ‘ਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਧਾਵੀ ਦੁੱਲਾ ਬੱਗਾ ਪਿੰਡ, ਰੁਪਿੰਦਰ ਦੋਦਾ, ਜਸਮਨਪ੍ਰੀਤ ਰਾਜੂ, ਗੁਰਪ੍ਰੀਤ ਬੁਰਜ ਹਰੀ ਤੇ ਸਾਜੀ ਸ਼ਕਰਪੁਰ, ਜਾਫੀ ਅੰਮ੍ਰਿਤ ਔਲਖ, ਫਰਿਆਦ ਸ਼ਕਰਪੁਰ ਤੇ ਪਾਲਾ ਜਲਾਲਪੁਰ ਨੇ ਧੜੱਲੇਦਾਰ ਖੇਡ ਦਿਖਾਈ। ਗਲੇਡੀੲਟਰ ਕਲੱਬ ਵੱਲੋਂ ਧਾਵੀ ਸੁਲਤਾਨ ਸਮਸਪੁਰ ਤੇ ਬੰਟੀ ਟਿੱਬਾ, ਜਾਫੀ ਅੰਮ੍ਰਿਤ ਛੰਨਾ, ਯਾਦ ਕੋਟਲੀ ਤੇ ਪਿੰਦੂ ਸੀਚੇਵਾਲ ਨੇ ਸੰਘਰਸ਼ ਭਰੀ ਖੇਡ ਨਾਲ ਮੈਚ ਰੋਚਕ ਬਣਾਕੇ ਰੱਖਿਆ। ਦੁਸਰੇ ਸੈਮੀਫਾਈਨਲ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਦੀ ਟੀਮ ਨੇ ਸਰੀ ਸੁਪਰਸਟਾਰਜ਼ ਦੀ ਟੀਮ ਨੂੰ 50-45 ਅੰਕਾਂ ਨਾਲ ਹਰਾਕੇ ਫਾਈਨਲ ‘ਚ ਥਾਂ ਬਣਾਈ। ਜੇਤੂ ਟੀਮ ਲਈ ਰਵੀ ਦਿਉਰਾ, ਭੂਰੀ ਛੰਨਾ ਤੇ ਬੁਲਟ ਖੀਰਾਂਵਾਲ, ਜਾਫੀ ਸੀਲੂ ਬਾਹੂ ਅਕਬਰਪੁਰ ਤੇ ਯੋਧਾ ਸੁਰਖਪੁਰ ਨੇ ਵਧੀਆ ਖੇਡ ਦਿਖਾਈ। ਸਰੀ ਸੁਪਰਸਟਾਰਜ਼ ਵੱਲੋਂ ਤਬੱਸਰ ਜੱਟ (15 ਅਜੇਤੂ ਧਾਵੇ), ਜੱਸੀ ਸਹੋਤਾ ਤੇ ਲੱਡਾ ਬੱਲਪੁਰੀਆ, ਜਾਫੀ ਜੁਲਕਰ ਨੈਨ ਡੋਗਰ ਨੇ ਸੰਘਰਸ਼ ਵਾਲੀ ਖੇਡ ਦਿਖਾਈ। ਫਾਈਨਲ ਮੁਕਾਬਲੇ ‘ਚ ਯੂਨਾਈਟਡ ਬੀ ਸੀ ਫਰੈਂਡਜ਼ ਕਬੱਡੀ ਕਲੱਬ ਕੈਲਗਰੀ ਨੇ ਪਿਛਲੀ ਜੇਤੂ ਪੰਜਾਬ ਕੇਸਰੀ ਕਲੱਬ ਸਰੀ ਦੀ ਟੀਮ ਨੂੰ 45-32 ਅੰਕਾਂ ਨਾਲ ਹਰਾਕੇ, ਕੱਪ ਚੁੰਮਿਆ। ਨਤੈ ਟੀਮ ਲਈ ਧਾਵੀ ਬੁਲਟ ਖੀਰਾਂਵਾਲ, ਭੂਰੀ ਛੰਨਾ, ਕਾਲਾ ਧੁਰਕੋਟ, ਦੀਪਕ ਕਾਸ਼ੀਪੁਰ ਤੇ ਰਵੀ ਦਿਉਰਾ, ਜਾਫੀ ਸ਼ੀਲੂ ਬਾਹੂ ਅਕਬਰਪੁਰ, ਬੱਬੂ ਭਿੰਡਰ, ਅਮਨ ਦਿਉਰਾ ਤੇ ਯੋਧਾ ਸੁਰਖਪੁਰ ਨੇ ਧਾਕੜ ਖੇਡ ਦਿਖਾਈ। ਪੰਜਾਬ ਕੇਸਰੀ ਦੀ ਟੀਮ ਲਈ ਜਸਮਨਪ੍ਰੀਤ ਰਾਜੂ, ਗੁਰਪ੍ਰੀਤ ਬੁਰਜਹਰੀ ਤੇ ਮੇਸ਼ੀ ਹਰਖੋਵਾਲ, ਜਾਫੀ ਫਰਿਆਦ ਸ਼ਕਰਪੁਰ ਨੇ ਵਧੀਆ ਖੇਡ ਨਾਲ ਮੈਚ ਨੂੰ ਰੋਚਕ ਬਣਾਕੇ ਰੱਖਿਆ।
ਕੱਪ ਜੇਤੂ ਯੂਨਾਈਟਡ ਬੀ ਸੀ ਫਰੈਂਡਜ਼ ਕਲੱਬ ਕੈਲਗਰੀ ਦੇ ਸਟਾਈਲਿਸ਼ ਧਾਵੀ ਹਰਮਨ ਬੁਲਟ ਨੇ 9 ਅਜੇਤੂ ਧਾਵੇ ਬੋਲ ਕੇ ਸਰਵੋਤਮ ਰੇਡਰ ਦਾ ਖਿਤਾਬ ਜਿੱਤਿਆ। ਉੱਪ ਜੇਤੂ ਪੰਜਾਬ ਕੇਸਰੀ ਕਬੱਡੀ ਕਲੱਬ ਦੇ ਖਿਡਾਰੀ ਫਰਿਆਦ ਸ਼ਕਰਪੁਰ ਨੇ 4 ਜੱਫੇ ਲਗਾਕੇ ਸਰਵੋਤਮ ਜਾਫੀ ਦੀ ਗੁਰਜ ਜਿੱਤੀ। ਇਸ ਕੱਪ ਦੇ ਇੱਕ ਮੈਚ ਦੌਰਾਨ ਹੁਸ਼ਿਆਰਾ ਬੌਪੁਰ ਨੇ ਰਾਜਵੀਰ ਰਾਜੂ-ਸ਼ਹੀਦ ਭਗਤ ਸਿੰਘ ਕਲੱਬ ਦੀ ਟੀਮ ਵੱਲੋਂ ਮੇਜ਼ਬਾਨ ਰਿਚਮੰਡ-ਐਬਟਸਫੋਰਡ ਕਲੱਬ ਦੀ ਟੀਮ ਖਿਲਾਫ 8 ਜੱਫੇ ਲਗਾਕੇ ਕੱਪ ਦੌਰਾਨ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ। ਸਰੀ ਸੁਪਰ ਸਟਾਰਜ਼ ਕਲੱਬ ਦੇ ਖਿਡਾਰੀ ਤਬੱਸਰ ਜੱਟ ਨੇ ਯਨਾਈਟਡ ਬੀ ਸੀ ਫਰੈਂਡਜ਼ ਕਲੱਬ ਦੀ ਟੀਮ ਖਿਲਾਫ 15 ਅਜੇਤੂ ਧਾਵੇ ਬੋਲਕੇ ਕੱਪ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੌਰਾਨ ਪੱਪੂ ਭਦੌੜ, ਨੀਟਾ, ਮਾ. ਬਲਜੀਤ ਸਿੰਘ ਰਤਨਗੜ੍ਹ, ਮੰਦਰ ਗਾਲਿਬ ਤੇ ਮੱਖਣ ਸਿੰਘ ਨੇ ਅੰਪਾਇਰਿੰਗ ਦੀ ਜਿੰਮੇਵਾਰੀ ਨਿਭਾਈ। ਜਸਵੰਤ ਸਿੰਘ ਖੜਗ ਤੇ ਮਨੀ ਖੜਗ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ
ਨੋਟ ਕੀਤਾ।
ਮੱਖਣ ਅਲੀ, ਸੁਰਜੀਤ ਕਕਰਾਲੀ, ਇਕਬਾਲ ਗਾਲਿਬ, ਕਾਲਾ ਰਛੀਨ, ਪ੍ਰਿਤਾ ਸ਼ੇਰਗੜ੍ਹ ਚੀਮਾ ਤੇ ਲੱਖਾ ਸਿੱਧਵਾਂ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ।ਬੈੱਲ ਸੈਂਟਰ ਸਰੀ ਵਿਖੇ ਰਿੰਚਮਡ, ਐਬਟਸਫੋਰਡ ਕਬੱਡੀ ਕੱਪ ਵਿੱਚ ਬੀ ਸੀ ਯੁਨਾਈਟਿਡ ਕਬੱਡੀ ਫੈਡਰੇਸ਼ਨ ਦੀਆਂ 07 ਟੀਮਾਂ ਦੇ ਕਰਵਾਏ 09 ਮੈਚਾਂ ਵਿੱਚ ਧਾਵੀਆਂ ਨੇ ਕੁੱਲ 708 ਕਬੱਡੀਆਂ ਪਾ ਕੇ 512 ਅੰਕ ਪਾਪਤ ਕੀਤੇ ਅਤੇ ਜਾਫੀਆਂ ਨੇ ਕੁੱਲ 188 ਜੱਫੇ ਲਾਏ ਅਤੇ 08 ਅੰਕ ਕਾਮਨ ਹੋਏ।ਪਹਿਲੇ ਨੰਬਰ “ਤੇ :- ਯਨਾਈਟਿਡ ਬੀ ਸੀ. ਫਰੇਂਡਜ਼ ਕਲੱਬ ਕੈਲਗਰੀ (45.5 ਅੰਕ)।ਦੂਜੇ ਨੰਬਰ ‘ਤੇ : – ਪੰਜਾਬ ਕੇਸਰੀ ਕਬੱਡੀ ਕਲੱਬ ਕੈਨੇਡਾ (32 ਅੰਕ)।ਵਧੀਆ ਧਾਵੀ :- ਬਲਟ ਖੀਰਾਂਵਾਲ (09 ਕਬੱਡੀਆਂ ਪਾ ਕੇ 09 ਅੰਕ)।ਵਧੀਆ ਜਾਫੀ :- ਫਰਿਆਦ ਅਲੀ (09 ਟੱਚ 04 ਜੱਫੇ)।ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖੁਸੀ ਦੁੱਗਾ ਦੇ ਪਿਤਾ ਸ. ਨਿਰਮਲ ਸਿੰਘ ਨੂੰ ਕਲੱਬ ਵੱਲੋਂ ਸੋਨੇ ਦੇ ਕੈਠੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly