ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ
ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਰ ਜੀ ਕਰ ਮੈਡੀਕਲ ਕਾਲਜ ਕਲਕੱਤਾ ਵਿੱਚ ਇਕ ਲੇਡੀ ਡਾਕਟਰ ਨਾਲ ਗੈਂਗ ਬਲਾਤਕਾਰ ਕਰਨ ਉਪਰੰਤ ਬੇਟੀ ਦਾ ਕਤਲ ਕਰ ਦਿੱਤਾ ਗਿਆ ਇਸ ਘਟਨਾ ਦੀ ਬਸਪਾ ਘੋਰ ਨਿੰਦਾ ਕਰਦੀ ਹੈ। ਇਹ ਘਟਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ਤੇ ਕਲੰਕ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਭਾਰਤ ਵਿੱਚ ਅਕਰੋਸ਼ ਵਾਲੀ ਸਥਿੱਤੀ ਪੈਦਾ ਕਰ ਦਿੱਤੀ ਹੈ।ਜਿਸ ਸੂਬੇ ਵਿੱਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ੍ਹ ਹੋਵੇ ਉਥੇ ਕੇਂਦਰ ਸਰਕਾਰ ਨੂੰ ਤੁਰੰਤ ਐਕਸ਼ਨ ਲੈਦਿਆਂ ਸੂਬਾ ਸਰਕਾਰ ਭੰਗ ਕਰ ਦੇਣੀ ਚਾਹੀਦੀ ਹੈ। ਸੀ ਬੀ ਆਈ ਜਲਦੀ ਇਸ ਕੇਸ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਫਾਹੇ ਟੰਗਣ ਵਿੱਚ ਅਹਿਮ ਭੂਮਿਕਾ ਨਿਭਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly