(ਸਮਾਜ ਵੀਕਲੀ)- ਪੰਜਾਬੀ ਸੱਭਿਆਚਾਰ ਦੇ ਖੇਤਰ ਵਿਚ ਅੱਜ ਬਹੁਤ ਦੁਖ ਦਾਇਕ ਅਤੇ ਮਨਹੂਸ ਖਬਰ ਨੂੰ ਬਹੁਤ ਦੁਖੀ ਹਿਰਦੇ ਨਾਲ ਸਾਂਝੀ ਕਰ ਰਿਹਾ ਹਾਂ । ਪੰਜਾਬੀ ਰੰਗਮੰਚ ਦੇ ਸੀਨੀਅਰ ਰੰਗ ਕਰਮੀ , ਗੀਤਕਾਰ ਅਤੇ ਲੇਖਕ ਸਤਿਕਾਰਯੋਗ ਸ਼ੀ੍ ਗੁਰਚਰਨ ਸਿੰਘ ਬੋਪਾਰਾਏ ਜੀ ਹੁਣ ਇਸ ਦੂਨੀਆਂ ਵਿਚ ਨਹੀਂ ਰਹੇ । ਉਹ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੇ ਨਾਮਵਰ ਸੀਨੀਅਰ ਪ੍ਰਤੀਨਿਧ ਸਨ । ਸਤਿਕਾਰਯੋਗ ਸ਼੍ਰੀ ਬੋਪਾਰਾਏ ਜੀ ਬਾਲੀਵਾਲ ਦੇ ਖਿਡਾਰੀ ਵੀ ਸਨ । ਉਹਨਾਂ ਆਪਣੇ ਸਮੇਂ ਦੌਰਾਨ ਸੀਨੀਅਰ ਖਿਡਾਰੀਆਂ ਨੂੰ ਵਡੇਰਾ ਪ੍ਰਭਾਵਿਤ ਕੀਤਾ ਹੈ ।
ਉਹ ਪੰਜਾਬੀ ਸੰਗੀਤ ਜਗਤ ਦੇ ਵਿਸ਼ਵ ਪ੍ਰਸਿੱਧ ਸੀਨੀਅਰ ਅਤੇ ਸਿਰਮੌਰ ਗੀਤਕਾਰਾਂ ਦੀ ਸ਼੍ਰੋਮਣੀ ਕਤਾਰ ਦੇ ਗੀਤਕਾਰ ਸਨ । ਉਹਨਾਂ ਦੇ ਲਿਖੇ ਗੀਤ ਸੰਗੀਤ ਜਗਤ ਦੇ ਵਿਸ਼ਵ ਪ੍ਰਸਿੱਧ ਸੀਨੀਅਰ , ਸਿਰਮੌਰ ਅਤੇ ਸੁਰੀਲੇ ਗਾਇਕ ਅਤੇ ਗਾਇਕਾਵਾਂ ਨੇ ਗਾਏ ਹਨ । ਜਿਨ੍ਹਾਂ ਵਿਚ ਸਤਿਕਾਰਯੋਗ ਸ਼੍ਰੀਮਤੀ ਗੁਰਮਤਿ ਬਾਵਾ ਜੀ , ਸਤਿਕਾਰਯੋਗ ਸ਼੍ਰੀਮਤੀ ਸੁਰਿੰਦਰ ਕੌਰ ਜੀ , ਸਤਿਕਾਰਯੋਗ ਸ਼੍ਰੀਮਤੀ ਨਰਿੰਦਰ ਬੀਬਾ ਜੀ , ਸਤਿਕਾਰਯੋਗ ਸ਼੍ਰੀਮਤੀ ਜਗਮੋਹਣ ਕੌਰ ਜੀ , ਸਤਿਕਾਰਯੋਗ ਸ਼੍ਰੀ ਅਮਰਜੀਤ ਗੁਰਦਾਸਪੁਰੀ ਜੀ , ਸਤਿਕਾਰਯੋਗ ਸ਼੍ਰੀ ਜਗਜੀਤ ਸਿੰਘ ਜੀ਼ਰਵੀ ਜੀ , ਸਤਿਕਾਰਯੋਗ ਸ਼੍ਰੀ ਹੰਸ ਰਾਜ ਹੰਸ ਜੀ ਅਤੇ ਸਤਿਕਾਰਯੋਗ ਸ਼੍ਰੀਮਤੀ ਰਜਿੰਦਰ ਰਾਜਨ ਜੀ ਨੇ ਗਾਏ ਹਨ । ਸਤਿਕਾਰਯੋਗ ਸ਼੍ਰੀ ਬੋਪਾਰਾਏ ਜੀ ਸੰਨ ੧੯੫੦ ਦੇ ਦਹਾਕੇ ਤੋਂ ਸਭਿਆਚਾਰਕ ਖੇਤਰ ਵਿੱਚ ਸਰਗਰਮ ਚਲੇ ਆ ਹਨ । ਉਹਨਾਂ ਵਲੋਂ ਸਭਿਆਚਾਰ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਸਕਦਾ । ਅੱਜ ਸੇਜਲ ਅਤੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਮੋਹਾਲੀ ਵਿਖੇ ਉਹਨਾਂ ਦਾ ਅੰਤਿਮ ਵਿਦਾਇਗੀ ਦੇ ਕੇ ਸੰਸਕਾਰ ਕੀਤਾ ਗਿਆ ਹੈ ।
ਉਹਨਾਂ ਦੀ ਬੇਵਕਤੀ ਵਿਛੋੜੇ ਤੇ ਵਾਤਾਵਰਣ ਪ੍ਰੇਮੀ, ਜੈਵਿਕ ਖੇਤੀ ਵਿਗਿਆਨੀ ਅਤੇ ਗੀਤਕਾਰ ਸਤਿਕਾਰਯੋਗ ਸ਼ੀ੍ ਜਸਵੀਰ ਘੁਲਾਲ ਜੀ ਅਤੇ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਸੇਠੀ ਅਤੇ ਵਿਸ਼ਵ ਪ੍ਰਸਿੱਧ ਗਾਇਕੀ ਦੇ ਘਰਾਣੇ ਉਸਤਾਦ ਯਮਲਾ ਜੱਟ ਜੀ ਦੇ ਪੋਤਰੇ ਸਤਿਕਾਰਯੋਗ ਸ਼੍ਰੀ ਸੁਰੇਸ਼ ਯਮਲਾ ਜੀ , ਭੰਗੜੇ ਦੇ ਕੋਚ ਸਤਿਕਾਰਯੋਗ ਸ਼ੀ੍ ਰਾਮ ਕਿਸ਼ਨ ਬੱਗਾ ਜੀ , ਖ਼ੋਜੀ ਵਿਦਵਾਨ ਲੇਖਕ ਅਮਰਜੀਤ ਚੰਦਰ ਜੀ , ਵਿਸ਼ਵ ਪ੍ਰਸਿੱਧ ਗਾਇਕ ਸ਼ੀ੍ ਚਮਨ ਲਾਲ ਚਮਨ ਜੀ ਦੇ ਸਪੁੱਤਰ ਸ਼੍ਰੀ ਰਾਕੇਸ਼ ਬਾਲੀ, ਸਮਾਜ ਸੇਵੀ ਗੋਪਾਲ , ਜਲੰਧਰ ਤੋਂ ਪ੍ਰਡਿਊਸਰ ਸਤਿਕਾਰਯੋਗ ਸ਼੍ਰੀ ਮਨੋਹਰ ਧਾਰੀਵਾਲ ਜੀ ਅਤੇ ਉਹਨਾਂ ਦੇ ਸਾਥੀ ਸ਼ੀ੍ ਅਮਰੀਕ ਮਾਇਕਲ ਜੀ ਨੇ ਦੁਖ ਪ੍ਰਗਟ ਕੀਤਾ ਹੈ । ਸਭ ਨੇ ਪੰਜਾਬੀ ਸਭਿਆਚਾਰ ਦੇ ਇਸ ਸੀਨੀਅਰ ਬਹੁਪੱਖੀ , ਬੁਧੀਜੀਵੀ, ਵਿਦਵਾਨ, ਦੂਰਦਰਸ਼ੀ ਮਹਾਨ ਸ਼ਖ਼ਸੀਅਤ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਣਾਮ ਕਰਦਿਆਂ । ਵਹਿਗੁਰੂ ਜੀ ਅਗੇ ਅਰਦਾਸ ਕਰਦਾ ਕਿਹਾ ਕਿ ਸਾਰੇ ਪ੍ਰੀਵਾਰ ਸਮੇਤ ਸਭ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।