(ਸਮਾਜ ਵੀਕਲੀ)
ਲਾ ਲਾ ਅੱਗਾਂ ਸਾੜਿਆ ਸੀ
ਜੋ ਸੀਨਾ ਧਰਤੀ ਮਾਤਾ ਦਾ
ਵੇਖ ਲਵੋ ਹੁਣ ਕਿੰਜ ਪਾਣੀ
ਬਰਸਾ ਕੇ ਸੀਨਾ ਠਾਰ ਰਿਹਾ
ਵੇਖ ਮਨੁੱਖਾ ਕੁਦਰਤ ਨਾਲ ਤੂੰ
ਕਰਦੈਂ ਜੋ , ਖਿਲਵਾੜ ਰਿਹੈਂ
ਉਹਦਾ ਬਦਲਾ ਲੈਣ ਲਈ ਕੁਦਰਤ
ਕਿੱਦਾਂ ਕਹਿਰ ਗੁਜ਼ਾਰ ਰਿਹਾ
ਜੀਵ – ਜੰਤ ਤੇ ਪਸ਼ੂ – ਪਰਿੰਦੇ
ਵੀ ਨਾ ਬਖ਼ਸ਼ੇ, ਫਾਇਦੇ ਲਈ
ਉਹ ਵੀ ਥੋਨੂੰ ਦੇਖ ਲੈ ਬੰਦਿਆ
ਚੁਣ – ਚੁਣ ਕੇ ਹੁਣ ਮਾਰ ਰਿਹਾ
‘ਖੁਸ਼ੀ ਮੁਹੰਮਦਾ’ ਜੇ ਨਾ ਸੁਧਰੇ
ਇੱਕ ਦਿਨ ਪਰਲੋ ਆਏਗੀ
ਛੱਡ ਦਿਓ ਕੁਦਰਤ ਨਾਲ ਵਧੀਕੀ
ਉਹ ਥੋਨੂੰ ਵੰਗਾਰ ਰਿਹਾ
ਖੁਸ਼ੀ ਮੁਹੰਮਦ “ਚੱਠਾ”
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly