ਨਵਾਂਸਹਿਰ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਜੇ ਈ ਰਾਮ ਲੁਭਾਇਆ 37 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਗਏ। ਇਸ ਮੌਕੇ ਉਨ੍ਹਾਂ ਵੱਲੋਂ ਪਰਮਾਤਮਾ ਦੇ ਸ਼ੁਕਰਾਨੇ ਵਾਸਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੁਆਏ ਗਏ। ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ,ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਮਹਿਕਮੇ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਕਿਰਤਾਂ ਦੀ ਸ਼ਲਾਘਾ ਕੀਤੀ ਗਈ। ਐਸ ਡੀ ਓ ਦਰਬਾਰਾ ਸਿੰਘ ਅਤੇ ਅਰੁਣ ਸ਼ੇਖਰ ਨੇ ਕਿਹਾ ਕਿ ਰਾਮ ਲੁਭਾਏ ਨੇ ਦਿਨ ਰਾਤ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਅਤੇ ਕਦੀ ਵੀ ਅਫ਼ਸਰਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਆਪ ਨੇ ਮਹਿਕਮੇ ਦੇ ਅੜੇ ਹੋਏ ਕੰਮਾਂ ਨੂੰ ਵੀ ਸਹੀ ਢੰਗ ਨਾਲ ਸੰਚਾਲਿਤ ਕਰਕੇ ਲੋਕਾਂ ਵਿੱਚ ਭੱਲ ਬਣਾਈ। ਜ਼ਿਲ੍ਹਾ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਵੱਖ-ਵੱਖ ਮੰਡਲਾਂ ਵਿੱਚ ਆਪਣੀ ਡਿਊਟੀ ਨਿਭਾਉਂਦਿਆਂ ਹਮੇਸ਼ਾ ਮਾਣ ਸਨਮਾਨ ਖੱਟਿਆ। ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਪ੍ਰਕਾਸ਼ਨ ਵੱਲੋਂ ਸਨਮਾਨਿਤ ਕਰਦਿਆਂ ਕਿਹਾ ਕਿ ਕਿਰਤੀ ਸੁਭਾਅ ਦੇ ਰਾਮ ਲੁਭਾਏ ਨੇ ਹਮੇਸ਼ਾ ਆਪਣੀ ਡਿਊਟੀ ਨੂੰ ਪਹਿਲ ਦਿੱਤੀ। ਆਪਣੀ ਡਿਊਟੀ ਨੂੰ ਸਮਰਪਿਤ ਹੋ ਕੇ ਨਿਭਾਉਂਦੇ ਰਹੇ ਹਨ। ਜੀਵਨ ਸਾਥਣ ਮਨਦੀਪ ਕੌਰ ਨੇ ਉਨ੍ਹਾਂ ਨੂੰ ਇਕ ਸਫ਼ਲ ਜੇ ਈ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਬੇਟੇ ਸੁਨੀਲ ਕੁਮਾਰ ,ਗੌਰਵ ਗੱਡੂ ਅਤੇ ਰਵੀ ਕੁਮਾਰ ਨੇ ਮਾਪਿਆਂ ਤੋਂ ਪ੍ਰੇਰਨਾ ਲੈ ਕੇ ਮਿਹਨਤ ਅਤੇ ਲਗਨ ਨਾਲ ਕਨੇਡਾ ਵਿੱਚ ਝੰਡੇ ਗੱਡੇ ਹਨ। ਸਨਮਾਨਿਤ ਕਰਨ ਵਾਲੀਆਂ ਸੰਸਥਾਵਾਂ ਵਿੱਚ ਬਿਜਲੀ ਬੋਰਡ ਦਫਤਰ ਦਾ ਸਟਾਫ਼ ਅਤੇ ਪੰਜਾਬ ਟੈਕਨੀਕਲ ਸਰਵਿਸਿਜ਼ ਯੂਨੀਅਨ ਸੜੋਆ, ਸ਼ਹੀਦ ਭਗਤ ਸਿੰਘ ਨਗਰ ਸ਼ਾਮਿਲ ਹਨ।ਸਨਮਾਨ ਸਮਾਰੋਹ ਮੌਕੇ ਜੋਗਿੰਦਰ ਸਿੰਘ ਹੀਰ ,ਚੰਨਣ ਕੌਰ, ਪ੍ਰਿੰਸੀਪਲ ਮਨਜੀਤ ਕੌਰ, ਬਲਵਿੰਦਰ ਸਿੰਘ, ਵਿਨੋਦ ਕੁਮਾਰ, ਸਤਨਾਮ ਸਿੰਘ, ਅਤਿੰਦਰ ਕੁਮਾਰ, ਕੁਲਦੀਪ ਕੁਮਾਰ, ਸਤੀਸ਼ ਕੁਮਾਰ, ਗੁਰਦਿਆਲ ਸਿੰਘ,ਮੇਜਰ ਸਿੰਘ, ਅਮਰੀਕ ਸਿੰਘ,ਸਤਨਾਮ ਸਿੰਘ, ਜਸਬੀਰ ਸਿੰਘ ਹਾਜ਼ਰ ਹੋਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



