ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸੇਵਾ ਮੁਕਤ ਕਰਮਚਾਰੀ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਨਗਰ ਨਿਗਮ ਹੁਸ਼ਿਆਰਪੁਰ ਦੇ ਮੀਟਿੰਗ ਹਾਲ ਵਿਚ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਧ ਚੜ ਕੇ ਸੇਵਾ ਮੁਕਤ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਕਾਰਵਾਈ ਸੰਜੀਵ ਅਰੋੜਾ ਸਰਪ੍ਰਸਤ ਵਲੋਂ ਕੀਤੀ ਗਈ। ਇਸ ਮੀਟਿੰਗ ਵਿਚ ਸੰਦੀਪ ਤਿਵਾੜੀ ਸੰਯੁਕਤ ਕਮਿਸ਼ਨਰ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਵਿਚ ਪਾਰਟੀ ਤੋਂ ਪਹਿਲਾ ਲੋਹੜੀ ਦਾ ਤਿਓਹਾਰ ਗੀਤ ਗਾ ਕੇ ਅਤੇ ਮੂੰਗਫਲੀ ਅਤੇ ਰੇਵੜੀਆ ਵੰਡੀਆ ਗਈਆ। ਇਸ ਮੀਟਿੰਗ ਵਿਚ ਚੇਅਰਮੈਨ ਕੁਲਵੰਤ ਸਿੰਘ ਸੈਣੀ ਵਲੋਂ ਤਿਵਾੜੀ ਸਾਹਿਬ ਦਾ ਸੇਵਾ ਮੁਕਤ ਹੋਣ ਕਾਰਨ ਯੂਨੀਅਨ ਦਾ ਲੀਗਲ ਅਡਵਾਈਜਰ ਲਗਾਇਆ ਗਿਆ। ਜਿਸ ਵਿਚ ਸਾਰੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਤਾੜੀਆਂ ਦੀ ਗੂੰਜ ਵਿਚ ਸਮੱਰਥਨ ਦਿੱਤਾ। ਇਸ ਉਪਰੰਤ ਵੱਖ ਵੱਖ ਬੁਲਾਰਿਆ ਵਲੋਂ ਸੰਦੀਪ ਤਿਵਾੜੀ ਵਲੋਂ ਮੁਲਾਜਮਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਉਪਰੰਤ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦੁਪਹਿਰ ਦਾ ਖਾਣਾ ਸਾਗਰ ਰਤਨਾ ਹੋਟਲ ਵਿਚ ਕੀਤਾ ਗਿਆ। ਇਸ ਮੀਟਿੰਗ ਵਿਚ ਕੇਵਲ ਲਾਲ ਹੀਰ, ਦਸ਼ਰਤ ਲਾਲ, ਅਸ਼ੋਕ ਕੁਮਾਰ, ਰਾਮ ਕੁਮਾਰ, ਰਵਿੰਦਰ ਕਾਕਾ, ਨਰੇਸ਼ ਕੁਮਾਰ ਡਰਾਈਵਰ, ਜੋਗਿੰਦਰ ਪਾਲ ਆਦੀਆ, ਹਰੀਸ਼ ਕੁਮਾਰ ਜੇ.ਈ, ਨਛੱਤਰ ਲਾਲ, ਤਰਲੋਚਨ ਸਿੰਘ, ਵਿਨੋਦ ਕੁਮਾਰ ਐਸ.ਐਫ.ਓ, ਦਰਸ਼ਨ ਸਿੰਘ, ਰਮੇਸ਼ ਕੁਮਾਰ ਫਾਇਰਮੈਨ, ਸੰਜੀਵ ਕੁਮਾਰ ਸੈਨਟਰੀ ਇੰਸਪੈਕਟਰ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਨਰੇਸ਼ ਕੁਮਾਰ, ਵਿਜੇ ਕੁਮਾਰ, ਹਰਜਿੰਦਰ ਸਿੰਘ, ਸੀਤਾ ਰਾਮ, ਮਦਨ ਲਾਲ, ਸੁਰਜੀਤ ਬਹਿਲ, ਸੁਰਿੰਦਰ ਕੁਮਾਰ, ਅਵਤਾਰ ਸਿੰਘ, ਏ.ਡੀ.ਐਫ.ਓ, ਅਸ਼ਵਨੀ ਐਸ.ਡੀ.ਓ ਆਦਿ ਸ਼ਾਮਿਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


